ਮਨਸੁਖ ਦੀ ਮੌਤ ਦੀ ਸੱਚਾਈ ਦਾ ਪਰਦਾਫ਼ਾਸ਼ ਹੋਣਾ ਜ਼ਰੂਰੀ: ਰਾਊਤ
Published : Mar 6, 2021, 8:01 pm IST
Updated : Mar 6, 2021, 8:01 pm IST
SHARE ARTICLE
Sanjay Raut
Sanjay Raut

ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਮਿਲੇ ਵਿਸਫੋਟਕ ਨਾਲ ਭਰੇ ਵਾਹਨ ਦਾ ਮਾਲਕ ਦਸਿਆ ਜਾਂਦਾ ਹੈ ਮਨਸੁਖ

ਮੁੰਬਈ :  ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਸਨਿਚਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਦਾ ”ਅਕਸ” ਅਤੇ ‘‘ਵੱਕਾਰ” ਲਈ  ਜ਼ਰੂਰੀ ਹੈ ਕਿ ਹੀਰੇਨ ਮਨਸੁਖ ਦੀ ਰਹੱਸਮਈ ਮੌਤ ਤੋਂ ਪਰਦਾ ਚੁਕਿਆ ਜਾਵੇ। ਮਨਸੁਖ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਮਿਲੇ ਵਿਸਫੋਟਕ ਨਾਲ ਭਰੇ ਵਾਹਨ ਦਾ ਮਾਲਕ ਦਸਿਆ ਜਾਂਦਾ ਹੈ।

Sanjay RautSanjay Raut

ਪੁਲਿਸ ਨੇ ਕਿਹਾ ਸੀ ਕਿ 45 ਸਾਲਾ ਮਨਸੁਖ ਸ਼ੁਕਰਵਾਰ ਸਵੇਰੇ ਠਾਣੇ ਦੇ ਮੁੰਬਈ-ਰੇਤੀ ਬੰਦਰ ਰੋਡ ’ਤੇ ਇਕ ਨਦੀ ਦੇ ਕਿਨਾਰੇ ਮਿ੍ਰਤਕ ਮਿਲਿਆ ਸੀ। ਰਾਉਤ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਨਸੁਖ ਦੀ ਰਹੱਸਮਈ ਮੌਤ ‘‘ਨਿਰਾਸ਼ਾਜਨਕ ਅਤੇ ਮੰਦਭਾਗੀ” ਹੈ। ਉਸ ਦੀ ਸਕਾਰਪੀਓ ਗੱਡੀ ਦੀ ਵਰਤੋਂ ਅੰਬਾਨੀ ਦੀ ਰਿਹਾਇਸ਼ ਦੇ ਕੋਲ ਵਿਸਫੋਟਕ ਸਮੱਗਰੀ ਰੱਖਣ ਲਈ ਕੀਤੀ ਗਈ ਸੀ।

Sanjay RautSanjay Raut

ਉਨ੍ਹਾਂ ਕਿਹਾ, ‘‘ਉਸ ਦੀ ਮੌਤ ਦਾ ਰਾਜਨੀਤੀਕਰਨ ਕਰਨਾ ਅਤੇ ਸਰਕਾਰ ਦਾ ਘਿਰਾਉ ਕਰਨਾ ਗ਼ਲਤ ਹੈ। ਇਹ ਸ਼ੱਕ ਹੈ ਕਿ ਮਨਸੁਖ ਦੀ ਮੌਤ ਖ਼ੁਦਕੁਸ਼ੀ ਜਾਂ ਕਤਲ ਸੀ। ਉਹ ਇਸ ਕੇਸ ਵਿਚ ਇਕ ਮਹੱਤਵਪੂਰਨ ਗਵਾਹ ਸੀ।”

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement