ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮੋਨਾਕੋ ਦੇ ਪ੍ਰਿੰਸ ਅਲਬਰਟ ਦੂਜੇ ਨਾਲ ਗੱਲਬਾਤ
Published : Feb 6, 2019, 3:03 pm IST
Updated : Feb 6, 2019, 3:03 pm IST
SHARE ARTICLE
Prime Minister Modi & Prince Albert II
Prime Minister Modi & Prince Albert II

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਨਾਕੋ ਦੇ ਰਾਸ਼ਟਰੀ ਮੁਖੀ ਪ੍ਰਿੰਸ ਅਲਬਰਟ ਦੂਜੇ ਨਾਲ ਕਈ ਮਾਮਲਿਆਂ ਬਾਰੇ ਗੱਲਬਾਤ ਕੀਤੀ.....

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਨਾਕੋ ਦੇ ਰਾਸ਼ਟਰੀ ਮੁਖੀ ਪ੍ਰਿੰਸ ਅਲਬਰਟ ਦੂਜੇ ਨਾਲ ਕਈ ਮਾਮਲਿਆਂ ਬਾਰੇ ਗੱਲਬਾਤ ਕੀਤੀ। ਦੋਹਾਂ ਨੇ ਊਰਜਾ ਅਤੇ ਜਲਵਾਯੂ ਤਬਦੀਲੀ ਨਾਲ ਸਿੱਝਣ ਵਿਚ ਤਾਲਮੇਲ ਵਧਾਉਣ ਬਾਰੇ ਚਰਚਾ ਕੀਤੀ। ਪ੍ਰਿੰਸ ਅਲਬਰਟ ਦੂਜੇ ਹਫ਼ਤੇ ਭਰ ਲੰਮੀ ਸਾਤਰਾ ਲਈ ਸੋਮਵਾਰ ਨੂੰ ਇਥੇ ਪਹੁੰਚੇ ਸੀ। ਉਨ੍ਹਾਂ ਇਥੇ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਸਿਆ ਕਿ ਉਕਤ ਮਸਲਿਆਂ ਬਾਰੇ ਉਸਾਰੂ ਤੇ ਚੰਗੀ ਗੱਲਬਾਤ ਹੋਈ।

ਉਨ੍ਹਾਂ ਟਵਿਟਰ 'ਤੇ ਕਿਹਾ ਕਿ ਭਾਰਤ ਅਤੇ ਮੋਨਾਕੇ ਵਿਚਾਲੇ 2007 ਵਿਚ ਸਫ਼ਾਰਤੀ ਸਬੰਧੀ ਸਥਾਪਤ ਹੋਏ ਸਨ ਪਰ ਦੋਹਾਂ ਦੀ ਦੋਸਤੀ ਕਾਫ਼ੀ ਪੁਰਾਣੀ ਹੈ। ਕੁਮਾਰ ਨੇ ਦਸਿਆ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਿੰਸ ਅਲਬਰਟ ਨਾਲ ਮੁਲਾਕਾਤ ਕੀਤੀ ਅਤੇ ਵਾਤਾਵਰਣ, ਭਾਰਤ ਵਿਚ ਨਿਵੇਸ਼, ਸਮਾਰਟ ਸਿਟੀ, ਸੈਰ ਸਪਾਟਾ ਅਤੇ ਲੋਕਾਂ ਦੇ ਆਪਸੀ ਸੰਪਰਕ ਦੇ ਖੇਤਰਾਂ ਵਿਚ ਤਾਲਮੇਲ ਵਧਾਉਣ ਬਾਰੇ ਚਰਚਾ ਕੀਤੀ। ਪ੍ਰਿੰਸ ਨੇ ਕਲ ਭਾਰਤ-ਮੋਨਾਕੋ ਵਪਾਰ ਮੰਚ ਦੇ ਸੰਮੇਲਨ ਵਿਚ ਸ਼ਿਰਕਤ ਕੀਤੀ ਸੀ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement