ਖ਼ਬਰਾਂ |

ਤਾਜ਼ਾ |

ਏਸ਼ੀਅਨ ਪੈਰਾ ਖੇਡਾਂ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਗਮਾ ਜੇਤੂਆਂ ਨੂੰ ਮਿਲੇ
Published : Nov 5, 2026, 6:06 pm IST
Updated : Nov 5, 2026, 6:06 pm IST
SHARE ARTICLE
Asian Para Games 2026: Prime Minister Narendra Modi meets medal winners
Asian Para Games 2026: Prime Minister Narendra Modi meets medal winners

ਪੈਰਾ ਐਥਲੀਟਾਂ ਨੂੰ ਕਿਹਾ, 'ਤੁਸੀਂ ਤਗਮਿਆਂ ਦੇ ਨਾਲ-ਨਾਲ ਦਿਲ ਵੀ ਜਿੱਤ ਲਏ'

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਵਿੱਚ ਆਯੋਜਿਤ ਹਾਲ ਹੀ ਦੇ ਏਸ਼ੀਅਨ ਪੈਰਾ ਗੇਮਜ਼ 2026 ਵਿੱਚ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨਾਲ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿੱਚ ਮੁਲਾਕਾਤ ਕੀਤੀ। ਇਸ ਪ੍ਰੋਗਰਾਮ ਵਿੱਚ ਕੇਂਦਰੀ ਖੇਡ ਮੰਤਰੀ ਮਨਸੁਖ ਮੰਡਾਵੀਆ ਵੀ ਮੌਜੂਦ ਸਨ।

ਖਿਡਾਰੀਆਂ ਨਾਲ ਗੱਲਬਾਤ 

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪੈਰਾ ਅਥਲੀਟਾਂ ਨਾਲ ਮੁਲਾਕਾਤ ਕੀਤੀ ਅਤੇ ਕੁੱਝ ਖਿਡਾਰੀਆਂ ਨੂੰ ਆਪਣੇ ਹੱਥੋਂ ਮਿਠਾਈ ਵੀ ਖਵਾਈ। ਉਨ੍ਹਾਂ ਨੇ ਪੈਰਾ ਅਥਲੀਟ ਨਵੀਨ ਕੁਮਾਰ ਨਾਲ ਵੀ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਇਸ ਦੌਰਾਨ ਕੁੱਝ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਦਾ ਆਟੋਗ੍ਰਾਫ ਲਿਆ ਅਤੇ ਕਈਆਂ ਨੇ ਆਪਣੇ ਮੈਡਲ ਦਿਖਾ ਕੇ ਆਪਣੇ ਤਜ਼ਰਬੇ ਸਾਂਝੇ ਕੀਤੇ। ਪੀਐਮ ਮੋਦੀ ਨੇ ਸਾਰੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਦੀ ਪਿੱਠ ਥਪਥਪਾਈ।

ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, "ਮੈਨੂੰ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇੰਨੇ ਵੱਡੇ ਪਲੇਟਫਾਰਮ 'ਤੇ ਤੁਸੀਂ ਲੋਕਾਂ ਨੇ ਮੈਡਲ ਤਾਂ ਜਿੱਤੇ ਹੀ ਹਨ, ਸਗੋਂ ਕਰੋੜਾਂ ਦੇਸ਼ ਵਾਸੀਆਂ ਦਾ ਦਿਲ ਵੀ ਜਿੱਤਿਆ ਹੈ। ਤੁਸੀਂ ਮੁੜ ਸਾਬਤ ਕਰ ਦਿੱਤਾ ਹੈ ਕਿ ਸਭ ਤੋਂ ਉੱਚੀ ਉਡਾਣ ਹੌਸਲਿਆਂ ਨਾਲ ਹੁੰਦੀ ਹੈ। ਮੈਂ 140 ਕਰੋੜ ਦੇਸ਼ ਵਾਸੀਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।"

14 ਤੋਂ 114 ਮੈਡਲਾਂ ਤੱਕ ਦਾ ਸ਼ਾਨਦਾਰ ਸਫ਼ਰ

ਪ੍ਰਧਾਨ ਮੰਤਰੀ ਨੇ ਦੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਖੇਡਾਂ ਵਿੱਚ ਭਾਗੀਦਾਰੀ ਸਿਰਫ਼ ਇੱਕ ਰਸਮ ਹੁੰਦੀ ਸੀ। ਸਾਲ 2010 ਵਿੱਚ ਭਾਰਤ ਨੇ ਪੈਰਾ ਏਸ਼ੀਅਨ ਗੇਮਜ਼ ਵਿੱਚ ਸਿਰਫ਼ 14 ਤਗ਼ਮੇ ਜਿੱਤੇ ਸਨ, ਪਰ ਇਸ ਵਾਰ ਸਾਡੇ ਖਿਡਾਰੀ 114 ਤਗ਼ਮੇ ਲੈ ਕੇ ਪਰਤੇ ਹਨ। 14 ਤੋਂ 114 ਤੱਕ ਦੀ ਇਹ ਯਾਤਰਾ ਖਿਡਾਰੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਇਸ ਵਾਰ ਭਾਰਤੀ ਖਿਡਾਰੀਆਂ ਨੇ 30 ਸੋਨੇ ਦੇ, 35 ਚਾਂਦੀ ਦੇ ਅਤੇ 49 ਕਾਂਸੀ ਦੇ ਤਗ਼ਮੇ ਜਿੱਤੇ ਹਨ ਅਤੇ 5 ਵਿਸ਼ਵ ਰਿਕਾਰਡ ਵੀ ਬਣਾਏ ਹਨ। ਇਸ ਮੁਕਾਬਲੇ ਵਿੱਚ 34 ਬੇਟੀਆਂ ਨੇ ਤਗ਼ਮੇ ਜਿੱਤੇ ਹਨ ਅਤੇ ਚਾਰ ਮੁਕਾਬਲਿਆਂ ਵਿੱਚ ਪੋਡੀਅਮ ਦੀਆਂ ਤਿੰਨੋਂ ਥਾਵਾਂ 'ਤੇ ਸਿਰਫ਼ ਭਾਰਤੀ ਖਿਡਾਰੀ ਹੀ ਕਾਬਜ਼ ਸਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement