ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫਾ ਲਾਜ਼ਮੀ ਬਣਾਉਣ ਲਈ ਸਕੂਲ ਮੁਖੀ ਹੋਣਗੇ ਜਿੰਮੇਵਾਰ
Published : Nov 5, 2020, 12:24 pm IST
Updated : Nov 5, 2020, 12:26 pm IST
SHARE ARTICLE
pseb
pseb

ਵਜ਼ੀਫਾ ਸਕੀਮਾਂ ਲਈ ਸਕੂਲ ਪੱਧਰ 'ਤੇ 5 ਨਵੰਬਰ ਤਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

ਚੰਡੀਗੜ੍ਹ: ਹਰ ਸਾਲ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਲਈ ਵਜ਼ੀਫਾ ਦਿੱਤਾ ਜਾਂਦਾ ਹੈ। ਪਰ ਬਹੁਤ ਸਾਰੇ ਸਕੂਲ ਇਹੋ ਜਿਹੇ ਹਨ ਜੋ ਬੱਚਿਆਂ ਨੂੰ ਵਜੀਫਾ ਨਹੀਂ ਦਿੰਦੇ ਤੇ ਕਈ ਤਰ੍ਹਾਂ ਦੇ ਖਪਲੇ ਕਰਦੇ ਹਨ। ਹੁਣ ਸਰਕਾਰ ਨੇ ਨਵੀ ਪਹਿਲ ਤਹਿਤ ਕਿਹਾ ਕਿ ਹੁਣ ਡਾਟਾ ਵੈਰੀਫਾਈ ਕਰਕੇ ਹੀ ਸਟੇਟ ਨੂੰ  ਭੇਜਿਆ ਜਾ ਸਕੇਗਾ। ਇਸ ਦੇ ਚਲਦੇ ਹੁਣ ਸਿੱਖਿਆ ਵਿਭਾਗ ਕਾਫੀ ਸਖਤ ਹੋ ਗਿਆ ਹੈ। ਹੁਸ਼ਿਆ ਤੇ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਲਈ ਵਜ਼ੀਫਾ ਲਾਜ਼ਮੀ ਬਣਾਉਣ ਲਈ ਸਕੂਲ ਮੁਖੀ ਜਿੰਮੇਵਾਰ ਹੋਣਗੇ । 

Scholarship
 

ਜੇਕਰ ਹੁਣ ਵੱਖ-ਵੱਖ ਸਕੀਮਾਂ 'ਚ ਯੋਗ ਵਿਦਿਆਰਥੀਆਂ ਦੀਆਂ ਅਰਜ਼ੀਆਂ ਨਾ ਹੋਣ ਲਈ ਸਿੱਧੇ ਤੌਰ 'ਤੇ ਸਕੂਲ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ ਤੇ ਵਿਭਾਗ ਵੱਲੋਂ ਉਨ੍ਹਾਂ ਦੀ ਜਵਾਬਤਲਬੀ ਕੀਤੀ ਜਾ ਸਕੇਗੀ। ਇਸ ਸਬੰਧੀ ਸਕੂਲ ਮੁਖੀ ਤੇ ਪ੍ਰਿੰਸੀਪਲ ਨੂੰ ਯੋਗ ਵਿਦਿਆਰਥੀਆਂ ਦੀ ਅਰਜ਼ੀ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। 

ਜਾਣੋ ਅਰਜ਼ੀਆਂ ਦਾਖਿਲ ਦੀ ਤਾਰੀਖ 
-ਵਜ਼ੀਫਾ ਸਕੀਮਾਂ ਲਈ ਸਕੂਲ ਪੱਧਰ 'ਤੇ 5 ਨਵੰਬਰ ਤਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। 
-ਜ਼ਿਲ੍ਹਾ ਪੱਧਰ 'ਤੇ ਡਾਟਾ ਵੈਰੀਫਾਈ ਕਰਕੇ ਸਟੇਟ ਨੂੰ 6 ਨਵੰਬਰ ਤਕ ਫਾਰਵਰਡ ਕਰਨਾ ਹੋਵੇਗਾ। 
ਪ੍ਰੀ-ਮੈਟ੍ਰਿਕ ਸਕੌਲਰਸ਼ਿਪ ਸਕੀਮ ਫਾਰ ਓਬੀਸੀ ਸਟੂਡੈਂਟਸ' ਯੋਜਨਾ ਤਹਿਤ ਜ਼ਿਲ੍ਹਾ ਪੱਧਰ 'ਤੇ ਡਾਟਾ ਵੈਰੀਫਾਈ ਕਰਕੇ ਸਟੇਟ ਨੂੰ 25 ਨਵੰਬਰ ਤਕ ਭੇਜਿਆ ਜਾ ਸਕੇਗਾ। 

Scholarship
 

ਇਸ ਤੋਂ ਬਾਅਦ ਪੋਰਟਲ ਨਹੀਂ ਖੋਲ੍ਹਿਆ ਜਾਏਗਾ। ਜੇਕਰ ਨਿਰਧਾਰਤ ਦੋ ਦਿਨ ਦੇ ਸਮੇਂ 'ਚ ਯੋਗ ਵਿਦਿਆਰਥੀਆਂ ਦੀ ਅਰਜ਼ੀ ਨਹੀਂ ਹੋ ਪਾਉਂਦੀ ਤਾਂ ਇਸ ਲਈ ਸਕੂਲ ਮੁਖੀ, ਪ੍ਰਿੰਸੀਪਾਲ ਜ਼ਿੰਮੇਵਾਰ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement