ਤੁਰਣ ਚੁੱਘ ਦਾ ਵਿਰੋਧੀ ਪਾਰਟੀਆਂ ਤੇ ਵਾਰ, ਕਿਹਾ- ਤਿੰਨੋਂ ਪਾਰਟੀਆਂ ਕਿਸਾਨ ਵਿਰੋਧੀ 
Published : Sep 5, 2021, 1:48 pm IST
Updated : Sep 5, 2021, 1:48 pm IST
SHARE ARTICLE
Tarun Chug
Tarun Chug

ਤਰੁਣ ਚੁੱਘ ਨੇ ਕਾਂਗਰਸ ਅਤੇ ਬਾਦਲ ਪਰਿਵਾਰ ਨੂੰ ਦੋਸ਼ੀ ਦੱਸਿਆ।

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਨੇਤਾ ਤਰੁਣ ਚੁੱਘ ਨੇ ਅਕਾਲੀ ਦਲ, ਕੈਪਟਨ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਅਮਰਿੰਦਰ ਸਿੰਘ ਬਾਦਲ ਤੇ ਦੋਸ਼ ਲਗਾ ਰਹੇ ਹਨ ਤੇ ਬਾਦਲ ਦੋਸ਼ ਲਗਾ ਰਹੇ ਹਨ ਕੈਪਟਨ ਤੇ। ਤਰੁਣ ਚੁੱਘ ਨੇ ਕਾਂਗਰਸ ਅਤੇ ਬਾਦਲ ਪਰਿਵਾਰ ਨੂੰ ਦੋਸ਼ੀ ਦੱਸਿਆ। ਉਹਨਾਂ ਕਿਹਾ ਕਿ ਉਹ ਦੋਨੋਂ ਕਹਿ ਰਹੇ ਹਨ ਕਿ ਕਾਂਗਰਸ ਨੇ ਕਿਸਾਨਾਂ ਵਿਰੁੱਧ ਸਾਜ਼ਿਸ਼ ਰਚੀ ਹੈ ਅਤੇ ਕਾਂਗਰਸ ਕਹਿ ਰਹੀ ਹੈ ਕਿ ਬਾਦਲ ਨੇ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਹੈ।

Captain Amarinder Singh Captain Amarinder Singh

ਜਦੋਂ ਕਿ ਇਹ ਦੋਵੇਂ ਹੀ ਕਿਸਾਨਾਂ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਸਾਲ 2017 ਤੋਂ 2022 ਦਾ ਮੈਨੀਫੈਸਟੋ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ 'ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੈਪਟਨ ਸਾਹਿਬ ਇਹ ਤੁਹਾਡਾ ਮੈਨੀਫੈਸਟੋ ਹੈ। ਇਸ ਵਿਚ ਤੁਸੀਂ ਕਰਜ਼ਾ ਮੁਆਫੀ ਬਾਰੇ ਕਿਹਾ ਸੀ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਇਸ ਵਿਚ ਸਪੱਸ਼ਟ ਲਿਖਿਆ ਹੋਇਆ ਹੈ ਕਿ 90 ਹਜ਼ਾਰ ਕਰੋੜ ਦਾ ਤੁਹਾਡਾ 2 ਜਨਵਰੀ 2017 ਤੱਕ ਦਾ ਵਾਅਦਾ ਹੈ। ਸਰਕਾਰ ਤਾਂ ਜਾਣ ਵਾਲੀ ਹੋ ਗਈ ਹੈ ਪਰ ਹੁਣ ਜਵਾਬ ਕਿਉਂ ਨਹੀਂ ਦੇ ਰਹੇ। 

Badals Badals

ਦੂਜੇ ਪਾਸੇ, ਬਾਦਲ ਲਗਾਤਾਰ ਸਪੋਰਟ ਕਰਦੇ ਸੀ ਲਗਾਤਾਰ ਵੀਡੀਓ ਡੋਮੇਨ ਚੱਲੇ ਅਤੇ ਹੁਣ ਵਿਰੋਧ ਕਰਨ 'ਤੇ ਆ ਗਏ। ਬਦਕਿਸਮਤੀ ਨਾਲ ਇਨ੍ਹਾਂ ਦੋਨਾਂ ਅਤੇ ਆਮ ਆਦਮੀ ਪਾਰਟੀ ਤਿੰਨਾਂ ਨੇ ਕਿਸਾਨਾਂ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਨ੍ਹਾਂ ਨੂੰ ਗੁੰਮਰਾਹ ਕੀਤਾ। ਤਿੰਨੋਂ ਬਿੱਲ ਹੀ ਕਿਸਾਨਾਂ ਦੇ ਹਿੱਤ ਵਿਚ ਹਨ। ਐਮਐਸਪੀ ਵੀ ਹੈ ਅਤੇ ਮੰਡੀਆਂ ਵੀ ਹੋਣਗੀਆਂ। ਅਨੰਦੋਲਨ ਨੂੰ ਗੁੰਮਰਾਹ ਕੀਤਾ ਗਿਆ, ਕਿਸਾਨਾਂ ਨੂੰ ਗੁੰਮਰਾਹ ਕਰਕੇ ਹੀ ਸੜਕਾਂ 'ਤੇ ਬੈਠਣ ਲਈ ਮਜ਼ਬੂਰ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਕਿਸਾਨ ਪੱਖੀ ਰਹੀ ਹੈ।

PM MODIPM MODI

ਸਾਡੇ ਨੇਤਾ, ਦੇਸ਼ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ, ਕਿਸਾਨਾਂ ਨੂੰ ਅੰਨਦਾਤਾ ਦੇ ਰੂਪ ਵਿਚ ਗਿਣਦੇ ਹਨ। ਉਹ ਕਿਸਾਨਾਂ ਲਈ ਲਾਭਕਾਰੀ ਰਹੇ ਹਨ। ਇਸ ਵਜ੍ਹਾ ਕਰਕੇ ਕਿਸਾਨ ਬਜਟ ਜੋ 11 ਹਜ਼ਾਰ ਕਰੋੜ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ 1.25 ਲੱਖ ਕਰੋੜ ਕਰ ਦਿੱਤਾ। ਇਨ੍ਹਾਂ ਤਿੰਨਾਂ ਅਕਾਲੀਆਂ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਕਿਸਾਨਾਂ ਵਿਰੁੱਧ ਸਾਜ਼ਿਸ਼ ਰਚੀ ਹੈ। ਇਸ ਦੇ ਨਾਲ ਹੀ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ, ਉਹ ਦੱਸਣ ਕਿ ਉਨ੍ਹਾਂ ਨੇ 90 ਹਜ਼ਾਰ ਕਰੋੜ ਕਿਸਾਨਾਂ ਦਾ ਕਰਜ਼ਾ ਕਿਉਂ ਮੁਆਫ ਨਹੀਂ ਕੀਤਾ। ਬਾਦਲ ਦੱਸਣ ਕਿ ਤਿੰਨ ਬਿੱਲ ਜੋ ਪਹਿਲੇ ਦਿਨ ਠੀਕ ਸਨ, ਚੌਥੇ ਦਿਨ ਕਿਵੇਂ ਖਰਾਬ ਹੋਏ ਇਹ ਸਾਰੇ ਜਵਾਬ ਦੇਣ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement