ਪਟਰੌਲ 14 ਪੈਸੇ ਅਤੇ ਡੀਜ਼ਲ 10 ਪੈਸੇ ਤੱਕ ਸਸਤਾ, ਪਿਛਲੇ 7 ਦਿਨ ਤੋਂ ਹੋ ਰਹੀ ਹੈ ਕਟੌਤੀ
Published : Jun 5, 2018, 1:48 pm IST
Updated : Jun 5, 2018, 1:48 pm IST
SHARE ARTICLE
Petrol and Diesel's prices are getting down from last week
Petrol and Diesel's prices are getting down from last week

29 ਮਈ ਤੋਂ ਹੁਣ ਤੱਕ ਪਟਰੌਲ 'ਤੇ 63 ਪੈਸੇ ਅਤੇ ਡੀਜ਼ਲ 'ਤੇ 46 ਪੈਸੇ ਘੱਟ ਹੋਏ ਹਨ।

ਮੰਗਲਵਾਰ ਨੂੰ ਪਟਰੌਲ 14 ਪੈਸੇ ਅਤੇ ਡੀਜ਼ਲ 10 ਪੈਸੇ ਸਸਤਾ ਹੋਇਆ ਹੈ। ਕਟੌਤੀ ਤੋਂ ਬਾਅਦ ਦਿੱਲੀ ਵਿਚ ਪਟਰੌਲ ਅਤੇ ਡੀਜ਼ਲ ਸੱਭ ਤੋਂ ਸਸਤਾ ਹੈ। ਇੱਥੇ ਪਟਰੌਲ 77.83 ਅਤੇ ਡੀਜ਼ਲ 68.88 ਪ੍ਰਤੀ ਲਿਟਰ ਹੈ। ਉਥੇ ਹੀ, ਗਿਰਾਵਟ ਤੋਂ ਬਾਅਦ ਵੀ ਮੁੰਬਈ 'ਚ ਤੇਲ ਦੇ ਰੇਟ ਸੱਭ ਤੋਂ ਜ਼ਿਆਦਾ ਹਨ। ਇੱਥੇ ਕਟੌਤੀ ਤੋਂ ਬਾਅਦ ਪਟਰੌਲ 85.65 ਅਤੇ ਡੀਜ਼ਲ 73.33 ਰੁਪਏ ਪ੍ਰਤੀ ਲਿਟਰ ਹੈ

lack in fuel prices lack in fuel prices

ਲਗਾਤਾਰ ਸੱਤਵੇਂ ਦਿਨ ਤੇਲ ਦੇ ਮੁੱਲ ਘਟਾਏ ਗਏ ਹਨ। 29 ਮਈ ਤੋਂ ਹੁਣ ਤੱਕ ਪਟਰੌਲ 'ਤੇ 63 ਪੈਸੇ ਅਤੇ ਡੀਜ਼ਲ 'ਤੇ 46 ਪੈਸੇ ਘੱਟ ਹੋਏ ਹਨ। ਲੰਮੇ ਸਮੇਂ ਤੋਂ ਟ੍ਰੇਡ ਅਸੋਸਿਏਸ਼ਨਜ਼ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪਟਰੌਲਿਅਮ ਉਤਪਾਦ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਇਆ ਜਾਣਾ ਚਾਹੀਦਾ ਹੈ ਪਰ ਸਰਕਾਰ ਤੋਂ ਹੁਣ ਤਕ ਆਧਿਕਾਰਿਕ ਤੌਰ 'ਤੇ ਇਸ ਨੂੰ ਲੈ ਕੇ ਕੁੱਝ ਨਹੀਂ ਕਿਹਾ ਗਿਆ ਹੈ।

petrol station petrol stationਪਿਛਲੇ ਹਫ਼ਤੇ ਹੀ ਡਿਫ਼ੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਰਾਜ ਸਰਕਾਰਾਂ ਨੇ ਪਟਰੌਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਏ ਜਾਣ 'ਤੇ ਸਹਿਮਤੀ ਨਹੀਂ ਦਿਤੀ ਹੈ। ਹਾਲਾਂਕਿ ਇਸ 'ਚ ਪਟਰੌਲਿਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੀਮਤਾਂ ਵਿਚ ਕਮੀ ਲਈ ਵਿਕਲਪਿਕ ਤਰੀਕੇ ਲਭੱਣੇ ਨੂੰ ਲੈ ਕੇ ਕੰਪਨੀਆਂ ਨਾਲ ਗੱਲ ਬਾਤ ਕੀਤੀ ਹੈ। ਪਟਰੌਲ ਅਤੇ ਡੀਜ਼ਲ ਦੀ ਰਿਟੇਲ ਕੀਮਤ ਵਿਚ ਤਕਰੀਬਨ ਅੱਧਾ ਹਿੱਸਾ ਟੈਕਸ ਦਾ ਹੈ। ਜੇਕਰ ਬਾਲਣ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਇਆ ਜਾਂਦਾ ਹੈ ਅਤੇ ਟੈਕਸ ਦੀ ਦਰ 40 ਫ਼ੀ ਸਦੀ ਤੱਕ ਆ ਜਾਂਦੀ ਹੈ, ਉਸ ਸਮੇਂ ਵੀ 10 ਫ਼ੀ ਸਦੀ ਦੀ ਕਟੌਤੀ ਕਾਫ਼ੀ ਜ਼ਿਆਦਾ ਹੋਵੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement