ਕਰਨਾਟਕ 'ਚ ਜੱਜ ਦੇ ਸਹੁੰ ਚੁੱਕਣ ਵਿਰੁਧ ਪਟੀਸ਼ਨ ਖ਼ਾਰਜ
Published : May 5, 2020, 8:48 am IST
Updated : May 5, 2020, 8:48 am IST
SHARE ARTICLE
file photo
file photo

ਸਰਬਉਚ ਅਦਾਲਤ ਨੇ ਸੋਮਵਾਰ ਨੂੰ ਇਕ ਸੀਨੀਅਰ ਨਿਆਇਕ ਅਧਿਕਾਰੀ ਦੀ ਕਰਨਾਟਕ ਉੱਚ ਅਦਾਲਤ ਦੇ ਐਡੀਸ਼ਨਲ ਜੱਜ ਦੇ ਰੂਪ ਵਿਚ ਨਿਯੁਕਤੀ ਨੂੰ ਜ਼ਿਲ੍ਹਾ ਜੱਜ ਵਲੋਂ ਚੁਣੌਤੀ ...

ਨਵੀਂ ਦਿੱਲੀ, 4 ਮਈ : ਸਰਬਉਚ ਅਦਾਲਤ ਨੇ ਸੋਮਵਾਰ ਨੂੰ ਇਕ ਸੀਨੀਅਰ ਨਿਆਇਕ ਅਧਿਕਾਰੀ ਦੀ ਕਰਨਾਟਕ ਉੱਚ ਅਦਾਲਤ ਦੇ ਐਡੀਸ਼ਨਲ ਜੱਜ ਦੇ ਰੂਪ ਵਿਚ ਨਿਯੁਕਤੀ ਨੂੰ ਜ਼ਿਲ੍ਹਾ ਜੱਜ ਵਲੋਂ ਚੁਣੌਤੀ ਦਿਤੇ ਜਾਣ ਵਾਲੀ ਪਟੀਸ਼ਨ ਖ਼ਾਰਜ ਕਰ ਦਿਤੀ। ਜ਼ਿਲ੍ਹਾ ਜੱਜ ਨੇ ਇਹ ਕਹਿੰਦੇ ਹੋਏ ਸਹੁੰ ਚੁੱਕਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਕਿ ਇਹ ਸੀਨੀਆਰਤਾ ਕ੍ਰਮ ਦਾ ਉਲੰਘਣ ਹੈ। ਸਰਬਉਚ ਅਦਾਲਤ ਨੇ ਨਿਆਇਕ ਅਧਿਕਾਰੀ ਪਦਮਰਾਜ ਐੱਨ ਦੇਸਾਈ ਦੇ ਉੱਚ ਅਦਾਲਤ ਦੇ ਐਡੀਸ਼ਨਲ ਜੱਜ ਵਜੋਂ ਸਹੁੰ ਚੁੱਕਣ ਤੋਂ ਠੀਕ ਅੱਧਾ ਘੰਟਾ ਪਹਿਲੇ ਪਟੀਸ਼ਨ ਖ਼ਾਰਜ ਕਰ ਦਿਤੀ।

ਜੱਜ ਦੀਪਕ ਗੁਪਤਾ ਅਤੇ ਅਨਿਰੁਧ ਬੋਸ ਦੀ ਬੈਂਚ ਨੇ ਕਰਨਾਟਕ ਉੱਚ ਅਦਾਲਤ ਵਿਚ ਜੱਜਾਂ ਦੇ ਨਿਰਧਾਰਤ ਸਹੁੰ ਚੁੱਕਣ ਤੋਂ ਅੱਧਾ ਘੰਟਾ ਪਹਿਲੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਮਾਮਲੇ ਨੂੰ ਚੁੱਕਿਆ। ਬੈਂਚ ਨੇ ਇਹ ਕਹਿੰਦੇ ਹੋਏ ਇਸ ਨੂੰ ਖ਼ਾਰਜ ਕਰ ਦਿਤਾ ਕਿ ਸਰਬਉੱਚ ਅਦਾਲਤ ਆਖ਼ਰੀ ਸਮੇਂ 'ਤੇ ਇਸ ਤਰ੍ਹਾਂ ਦੀ ਦਲੀਲ 'ਤੇ ਵਿਚਾਰ ਨਹੀਂ ਕਰ ਸਕਦੀ। ਪਟੀਸ਼ਨਕਰਤਾ ਵਲੋਂ ਪੇਸ਼ ਵਕੀਲ ਸੰਜੇ ਨੂਲੀ ਨੇ ਦਸਿਆ ਕਿ ਸਰਬਉਚ ਅਦਾਲਤ ਨੇ ਕਿਹਾ ਕਿ ਉਹ ਆਮ ਤੌਰ 'ਤੇ ਆਖ਼ਰੀ ਸਮੇਂ 'ਤੇ ਜੱਜਾਂ ਦੀ ਨਿਯੁਕਤੀ 'ਤੇ ਰਾਸ਼ਟਰਪਤੀ ਦੇ ਆਦੇਸ਼ ਵਿਚ ਦਖ਼ਲ ਨਹੀਂ ਦਿੰਦਾ ਹੈ। (ਏਜੰਸੀ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement