ਪਾਕਿਸਤਾਨ ਦੇ ਸਾਰੇ ਅਤਿਵਾਦੀ ਧੜਿਆਂ ਨੂੰ ਕਰਾਰਾ ਜਵਾਬ ਦਿਆਂਗੇ : ਫ਼ੌਜ ਮੁਖੀ
Published : May 5, 2020, 8:04 am IST
Updated : May 5, 2020, 8:04 am IST
SHARE ARTICLE
File Photo
File Photo

ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ ਨੇ ਕਿਹਾ ਹੈ ਕਿ ਪਾਕਿਸਤਾਨ ਹੁਣ ਵੀ ਭਾਰਤ ਵਿਚ ਅਤਿਵਾਦੀਆਂ ਦੀ ਘੁਸਪੈਠ ਕਰਾਉਣ ਦੇ ਅਪਣੇ ਤੁੱਛ ਏਜੰਡੇ 'ਤੇ ਕੰਮ ਕਰ ਰਿਹਾ ਹੈ।

ਨਵੀਂ ਦਿੱਲੀ, 4 ਮਈ: ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ ਨੇ ਕਿਹਾ ਹੈ ਕਿ ਪਾਕਿਸਤਾਨ ਹੁਣ ਵੀ ਭਾਰਤ ਵਿਚ ਅਤਿਵਾਦੀਆਂ ਦੀ ਘੁਸਪੈਠ ਕਰਾਉਣ ਦੇ ਅਪਣੇ ਤੁੱਛ ਏਜੰਡੇ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦ ਤਕ ਗੁਆਂਢੀ ਦੇਸ਼ ਰਾਜ ਦੀ ਸ਼ਹਿ ਪ੍ਰਾਪਤ ਅਤਿਵਾਦ ਦੀ ਅਪਣੀ ਨੀਤੀ ਨਹੀਂ ਛੱਡਦਾ, ਅਸੀਂ ਢੁਕਵਾਂ ਅਤੇ ਸਟੀਕ ਜਵਾਬ ਦੇਣਾ ਜਾਰੀ ਰੱਖਾਂਗੇ।

ਉਨ੍ਹਾਂ ਕਿਹਾ ਕਿ ਭਾਰਤ ਗੋਲੀਬੰਦੀ ਦੀ ਉਲੰਘਣਾ ਅਤੇ ਅਤਿਵਾਦ ਦਾ ਸਮਰਥਨ ਕਰਨ ਵਾਲੀਆਂ ਸਾਰੀਆਂ ਹਰਕਤਾਂ ਦਾ ਜਵਾਬ ਦੇਵੇਗਾ। ਥਲ ਸੈਨਾ ਵਿਚ 13 ਲੱਖ ਜਵਾਨ ਹਨ। ਉਨ੍ਹਾਂ ਹੰਦਵਾੜਾ ਮੁਕਾਬਲੇ ਬਾਰੇ ਕਿਹਾ ਕਿ ਭਾਰਤ ਨੂੰ ਅਪਣੇ ਉਨ੍ਹਾਂ ਪੰਜ ਸੁਰੱਖਿਆ ਮੁਲਾਜ਼ਮਾਂ 'ਤੇ ਮਾਣ ਹੈ ਜਿਨ੍ਹਾਂ ਕਸ਼ਮੀਰ ਵਿਚ ਆਮ ਲੋਕਾਂ ਨੂੰ ਬਚਾਉਂਦਿਆਂ ਅਪਣੀਆਂ ਜਾਨਾਂ ਦਿਤੀਆਂ ਹਨ।

 File PhotoFile Photo

ਉਨ੍ਹਾਂ ਕਿਹਾ, 'ਖ਼ਿੱਤੇ ਵਿਚ ਸ਼ਾਂਤੀ ਬਹਾਲ ਕਰਨ ਦੀ ਜ਼ਿੰਮੇਵਾਰੀ ਪਾਕਿਸਤਾਨ 'ਤੇ ਹੈ।' ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਲਾਗੇ ਘੁਸਪੈਠ ਦੇ ਹਾਲੀਆ ਯਤਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਦੀ ਦਿਲਚਸਪੀ ਕੋਵਿਡ-19 ਦਾ ਮੁਕਾਬਲਾ ਕਰਨ ਵਿਚ ਨਹੀਂ ਸਗੋਂ ਉਹ ਹੁਣ ਵੀ ਅਤਿਵਾਦੀਆਂ ਨੂੰ ਭਾਰਤ ਵਲ ਧੱਕਣ ਦੇ ਅਪਣੇ ਏਜੰਡੇ 'ਤੇ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ, 'ਅਪਣੀ ਸਰਕਾਰ ਅਤੇ ਫ਼ੌਜ ਦੁਆਰਾ ਪਾਕਿਸਤਾਨੀ ਨਾਗਰਿਕਾਂ ਨੂੰ ਘੱਟ ਤਰਜੀਹ ਦੇਣ, ਕੋਵਿਡ-19 ਮਾਮਲਿਆਂ ਦੇ ਤੇਜ਼ ਵਾਧੇ ਅਤੇ ਪਾਕਿਸਤਾਨ ਵਿਚ ਇਲਾਜ ਉਪਕਰਨਾਂ ਦੀ ਭਾਰੀ ਕਮੀ ਤੋਂ ਸਪੱਸ਼ਟ ਹੈ। ਥਲ ਸੈਨਾ ਮੁਖੀ ਨੇ ਕਿਹਾ ਕਿ ਇਹ ਦੇਸ਼ ਸੰਸਾਰ ਖ਼ਤਰਾ ਹੈ ਅਤੇ ਅਪਣੇ ਹੀ ਨਾਗਰਿਕਾਂ ਨੂੰ ਰਾਹਤ ਦੇਣ ਵਿਚ ਉਸ ਦੀ ਕੋਈ ਦਿਲਚਸਪੀ ਨਹੀਂ। ਨਰਵਣੇ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ 'ਤੇ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement