ਮਾਂ ਨੇ ਪੁੱਤ ਨੂੰ ਗਾਂਜਾ ਪੀਣ ਦੀ ਦਿੱਤੀ ਅਜਿਹੀ ਸਜ਼ਾ ਕਿ ਦੇਖਦੇ ਰਹਿ ਗਏ ਲੋਕ 
Published : Apr 5, 2022, 7:12 pm IST
Updated : Apr 5, 2022, 7:13 pm IST
SHARE ARTICLE
File Photo
File Photo

ਮਾਂ ਨੇ ਪੁੱਤਰ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਮਗਰੋਂ ਉਸ ਦੀਆਂ ਅੱਖਾਂ ’ਚ ਲਾਲ ਮਿਰਚੀ ਪਾਊਡਰ ਪਾ ਦਿੱਤਾ। 

 

ਹੈਦਰਾਬਾਦ - ਤੇਲੰਗਾਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਮਾਂ ਅਪਣੇ ਬੱਚੇ ਨੂੰ ਇਕ ਅਨੋਖੀ ਸਜ਼ਾ ਦਿੰਦੀ ਨਜ਼ਰ ਆ ਰਹੀ ਹੈ। ਦਰਅਸਲ ਤੇਲੰਗਾਨਾ ’ਚ ਇਕ ਮਹਿਲਾ ਨੇ ਆਪਣੇ ਪੁੱਤਰ ਨੂੰ ਗਾਂਜਾ(ਨਸ਼ੇ) ਦੀ ਆਦਤ ਲਈ ਅਜਿਹੀ ਸਜ਼ਾ ਦਿੱਤੀ ਕਿ ਦੇਸ਼ ਦੀ ਪੁਲਿਸ ਦਾ ਟਾਰਚਰ ਵੀ ਉਸ ਅੱਗੇ ਫੇਲ੍ਹ ਸਾਬਤ ਹੋਇਆ। 15 ਸਾਲ ਦੇ ਪੁੱਤਰ ਦੀ ਗਾਂਜਾ ਪੀਣ ਦੀ ਆਦਤ ਤੋਂ ਨਾਰਾਜ਼ ਮਾਂ ਨੇ ਚੌਰਾਹੇ ’ਚ ਖੜ੍ਹਾ ਕੇ ਪੁੱਤਰ ਅਜਿਹੀ ਸਜ਼ਾ ਦਿੱਤੀ ਕਿ ਸਭ ਦੇਖਦੇ ਰਹਿ ਗਏ। ਇਸ ਮਾਂ ਨੇ ਪੁੱਤਰ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਮਗਰੋਂ ਉਸ ਦੀਆਂ ਅੱਖਾਂ ’ਚ ਲਾਲ ਮਿਰਚੀ ਪਾਊਡਰ ਪਾ ਦਿੱਤਾ। 

 

 

ਅੱਖਾਂ ’ਚ ਮਿਰਚੀ ਪਾਊਡਰ ਦੀ ਜਲਣ ਨਾਲ ਨੌਜਵਾਨ ਚੀਕਦਾ ਰਿਹਾ। ਜਿਸ ਤੋਂ ਬਾਅਦ ਗੁਆਂਢੀਆਂ ਨੇ ਲੜਕੇ ਦੀ ਮਾਂ ਨੂੰ ਪਾਣੀ ਪਾਉਣ ਲਈ ਕਿਹਾ ਪਰ ਮਾਂ ਨੇ ਇਕ ਨਾ ਸੁਣੀ। ਇਸ ਤੋਂ ਬਾਅਦ ਮਾਂ ਨੇ ਉਸ ਨੂੰ ਉਦੋਂ ਤੱਕ ਨਾ ਖੋਲ੍ਹਿਆ ਜਦੋਂ ਤੱਕ ਉਸ ਨੇ ਨਸ਼ਾ ਛੱਡਣ ਦਾ ਵਾਅਦਾ ਨਹੀਂ ਕਰ ਦਿੱਤਾ। ਇਹ ਘਟਨਾ ਤੇਲੰਗਾਨਾ ਦੇ ਸੂਰਯਾਪੇਟ ਜ਼ਿਲ੍ਹੇ ਦੇ ਕੋਡਾਡ ਦੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement