ਮੁਖ਼ਤਾਰ ਅੰਸਾਰੀ ਲਈ ਵਰਤੀ ਜਾਣ ਵਾਲੀ ਐਂਬੂਲੈਂਸ ਲਾਵਾਰਸ ਰੂਪ ’ਚ ਮਿਲੀ
Published : Apr 5, 2021, 8:17 am IST
Updated : Apr 5, 2021, 8:20 am IST
SHARE ARTICLE
Ambulance
Ambulance

ਇਸ ਐਂਬੂਲੈਂਸ ਵਿਚ ਹੀ ਲਿਆ ਕੇ ਅੰਸਾਰੀ ਨੂੰ ਮੋਹਾਲੀ ਅਦਾਲਤ ਵਿਚ ਕੀਤਾ ਗਿਆ ਸੀ ਪੇਸ਼

ਰੂਪਨਗਰ (ਭਾਟੀਆ) : ਮੁਖ਼ਤਾਰ ਅੰਸਾਰੀ ਮਾਮਲੇ ਵਿਚ ਯੂ. ਪੀ. ਪੁਲਿਸ ਦੀ ਐਂਬੂਲੈਂਸ ਲਾਵਾਰਸ ਹਾਲਾਤ ਵਿਚ ਰੂਪਨਗਰ ਨੰਗਲ ਮੁੱਖ ਮਾਰਗ ’ਤੇ ਪਿੰਡ ਖੁਆਸਪੁਰਾ ਨੇੜੇ ਗੁਰੂ ਨਾਨਕ ਢਾਬੇ ਕੋਲ ਲਾਵਾਰਸ ਹਾਲਤ ਵਿਚ ਖੜ੍ਹੀ ਮਿਲੀ ਜਿਸ ਦੇ ਆਸ ਪਾਸ ਕੋਈ ਵੀ ਪੁਲਿਸ ਕਰਮੀ ਮੌਜੂਦ ਨਹੀਂ ਸੀ।

Ambulance Ambulance

ਸਵੇਰ ਤੋਂ ਹੀ ਯੂ ਪੀ ਪੁਲਿਸ ਤੇ ਪੰਜਾਬ ਪੁਲਿਸ ਵਲੋਂ ਮੀਡੀਆ ਦਾ ਧਿਆਨ ਭਟਕਾਉਣ ਲਈ ਅਜਿਹੇ ਕਈ ਦ੍ਰਿਸ਼ ਪੇਸ਼ ਕੀਤੇ ਜਾ ਚੁੱਕੇ ਹਨ। ਆਖ਼ਰਕਾਰ ਮੁਖ਼ਤਾਰ ਅੰਸਾਰੀ ਨਾਲ ਕੀ ਹੋਣ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਇੰਨਾ ਜ਼ਿਆਦਾ ਕਿਉਂ ਲੁਕੋਇਆ ਜਾ ਰਿਹਾ ਹੈ ਇਹ ਜ਼ਿਲ੍ਹੇ ਭਰ ਵਿਚ ਹੁਣ ਇਕ ਵੱਡਾ ਸਵਾਲ ਬਣ ਚੁੱਕਾ ਹੈ।

Ambulance Ambulance

ਜ਼ਿਕਰਯੋਗ ਹੈ ਕਿ ਇਹ ਉਹੀ ਐਂਬੂਲੈਂਸ ਹੈ ਜਿਸ ਵਿਚ ਲਿਆ ਕੇ ਅੰਸਾਰੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਇਸ ਪਿਛੋਂ ਪੰਜਾਬ ਸਰਕਾਰ ਤੇ ਜੇਲ ਪ੍ਰਸ਼ਾਸਨ ’ਤੇ ਕਈ ਸਵਾਲ ਖੜੇ ਹੋਏ ਸਨ ਕਿਉਂਕਿ ਇਹ ਐਂਬੂਲੈਂਸ ਚਲਦਾ ਫਿਰਦਾ ਕਿਲ੍ਹਾ ਹੈ ਤੇ ਇਸ ਨੂੰ ਬੁਲਟ ਪਰੂਫ਼ ਬਣਾਇਆ ਹੋਇਆ ਹੈ।

Ambulance Ambulance

ਭਾਵੇਂ ਪੰਜਾਬ ਸਰਕਾਰ ਨੇ ਯੂ.ਪੀ ਸਰਕਾਰ ਨੂੰ ਚਿੱਠੀ ਲਿਖ ਕੇ ਕਹਿ ਦਿਤਾ ਹੈ ਕਿ ਅੰਸਾਰੀ ਨੂੰ ਯੂ.ਪੀ ਲਿਜਾਇਆ ਜਾਵੇ ਪਰ ਉਸ ਨੂੰ ਯੂ.ਪੀ ਭੇਜਣ ਤੋਂ ਪਹਿਲਾਂ ਐਂਬੂਲੈਂਸ ਦਾ ਲਾਵਾਰਸ ਮਿਲਣਾ ਵੀ ਵੱਡੇ ਸਵਾਲ ਖੜੇ ਕਰਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement