ਚੋਣ ਕਮਿਸ਼ਨ ਦੀ ਲਾਪਰਵਾਹੀ, ਵੋਟਰ ਕਾਰਡ 'ਤੇ ਲਗਾਈ ਕੁੱਤੇ ਦੀ ਫੋਟੋ
Published : Mar 5, 2020, 1:01 pm IST
Updated : Mar 5, 2020, 1:55 pm IST
SHARE ARTICLE
File Photo
File Photo

ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਰਾਮਨਗਰ ਦੇ ਵਸਨੀਕ ਨੂੰ ਕੁੱਤੇ ਦੀ ਤਸਵੀਰ ਨਾਲ ਚੋਣ ਕਮਿਸ਼ਨ ਨੇ ਵੋਟਰ ਆਈ ਕਾਰਡ

 ਕੋਲਕਾਤਾ: ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਰਾਮਨਗਰ ਦੇ ਵਸਨੀਕ ਨੂੰ ਕੁੱਤੇ ਦੀ ਤਸਵੀਰ ਨਾਲ ਚੋਣ ਕਮਿਸ਼ਨ ਨੇ ਵੋਟਰ ਆਈ ਕਾਰਡ ਜਾਰੀ ਕਰ ਦਿੱਤਾ ਹੈ। ਸੁਨੀਲ ਕਰਮਾਕਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਵੋਟਰ ਕਾਰਡ 'ਚ ਸੁਧਾਰ ਲਈ ਬਿਨੈ ਕੀਤਾ ਸੀ ਤੇ ਜਦੋਂ ਉਸ ਨੂੰ ਇੱਕ ਸੋਧਿਆ ਕਾਰਡ ਮਿਲਿਆ ਤਾਂ ਇਸ ਵਿੱਚ ਉਸ ਦੀ ਫੋਟੋ ਦੀ ਬਜਾਏ ਕੁੱਤੇ ਦੀ ਫੋਟੋ ਲੱਗੀ ਹੋਈ ਸੀ।

File PhotoFile Photo

ਉਸ ਨੇ ਕਿਹਾ, "ਕੱਲ੍ਹ ਮੈਨੂੰ ਦੁਲਾਲ ਸਮ੍ਰਿਤੀ ਸਕੂਲ ਬੁਲਾਇਆ ਗਿਆ ਸੀ ਤੇ ਇਹ ਵੋਟਰ ਕਾਰਡ ਮੈਨੂੰ ਦਿੱਤਾ ਗਿਆ। ਮੈਂ ਫੋਟੋ ਵੇਖੀ। ਉੱਥੇ ਅਧਿਕਾਰੀ ਨੇ ਇਸ 'ਤੇ ਦਸਤਖ਼ਤ ਕੀਤੇ ਤੇ ਮੈਨੂੰ ਦੇ ਦਿੱਤਾ, ਪਰ ਅਧਿਕਾਰੀ ਨੇ ਫੋਟੋ ਨਹੀਂ ਵੇਖੀ। ਸੁਨੀਲ ਨੇ ਕਿਹਾ ਕਿ ਇਹ ਮੇਰੀ ਪਛਾਣ ਨਾਲ ਖਿਲਵਾੜ ਹੈ। ਅਸੀਂ ਬੀਡੀਓ ਦਫ਼ਤਰ ਜਾਵਾਂਗੇ ਤੇ ਬੇਨਤੀ ਕਰਾਂਗੇ ਕਿ ਅਜਿਹਾ ਦੁਬਾਰਾ ਨਾ ਹੋਵੇ।"

FileFile

ਜਦਕਿ, ਬਲਾਕ ਵਿਕਾਸ ਅਫਸਰ (ਬੀਡੀਓ) ਨੇ ਕਿਹਾ ਹੈ ਕਿ ਤਸਵੀਰ ਨੂੰ ਪਹਿਲਾਂ ਹੀ ਸਹੀ ਕਰ ਦਿੱਤਾ ਗਿਆ ਹੈ ਤੇ ਕਰਮਕਰ ਨੂੰ ਸਹੀ ਫੋਟੋ ਦੇ ਨਾਲ ID ਕਾਰਡ ਮਿਲੇਗਾ। ਬੀਡੀਓ ਅਧਿਕਾਰੀ ਨੇ ਕਿਹਾ, “ਇਹ ਉਸ ਦਾ ਆਖਰੀ ਵੋਟਰ ਸ਼ਨਾਖਤੀ ਕਾਰਡ ਨਹੀਂ। ਜੇਕਰ ਕੋਈ ਗਲਤੀ ਹੋਈ ਤਾਂ ਇਸ ਨੂੰ ਦਰੁਸਤ ਕੀਤਾ ਜਾਵੇਗਾ। ਜਿੱਥੋਂ ਤੱਕ ਕੁੱਤੇ ਦੀ ਫੋਟੋ ਦੀ ਗੱਲ ਹੈ, ਇਹ ਆਨਲਾਈਨ ਅਰਜ਼ੀ ਭਰਨ ਵੇਲੇ ਕਿਸੇ ਵੱਲੋਂ ਕੀਤਾ ਹੋ ਸਕਦਾ ਹੈ। ਫੋਟੋ ਪਹਿਲਾਂ ਹੀ ਸਹੀ ਕੀਤੀ ਗਈ ਹੈ। ਹੁਣ ਆਈਡੀ ਕਾਰਡ ਸਹੀ ਫੋਟੋ ਨਾਲ ਮਿਲੇਗਾ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement