ਖ਼ਬਰਾਂ |

ਤਾਜ਼ਾ |

ਨਵੀਂ ਮੁੰਬਈ ’ਚ ਬਣ ਰਹੀ ਦੇਸ਼ ਦੀ ਪਹਿਲੀ ਸਮੁੰਦਰੀ ਰੇਲ ਸੁਰੰਗ
Published : Nov 4, 2026, 10:48 am IST
Updated : Nov 4, 2026, 10:48 am IST
SHARE ARTICLE
The country's first sea rail tunnel is being built in Navi Mumbai.
The country's first sea rail tunnel is being built in Navi Mumbai.

35 ਮੰਜ਼ਿਲਾ ਇਮਾਰਤ ਜਿੰਨੀ ਡੂੰਘਾਈ ’ਚ ਦੌੜੇਗੀ ਬੁਲੇਟ ਟ੍ਰੇਨ

ਮੁੰਬਈ : ਨਵੀਂ ਮੁੰਬਈ ਦੇ ਸਾਵਲੀ ਵਿੱਚ ਦੇਸ਼ ਦੀ ਪਹਿਲੀ ਸਮੁੰਦਰੀ ਰੇਲ ਸੁਰੰਗ ਬਣਾਈ ਜਾ ਰਹੀ ਹੈ। ਇਸ ਸੁਰੰਗ ਵਿੱਚੋਂ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਲੰਘੇਗੀ। ਸੁਰੰਗ ਬਣਾਉਣ ਦਾ ਕੰਮ ਜ਼ਮੀਨ ਤੋਂ 114 ਮੀਟਰ ਹੇਠਾਂ ਚੱਲ ਰਿਹਾ ਹੈ। ਇਹ ਡੂੰਘਾਈ ਲਗਭਗ 35 ਮੰਜ਼ਿਲਾ ਉੱਚੀ ਇਮਾਰਤ ਦੇ ਬਰਾਬਰ ਹੈ।ਸਮੁੰਦਰ ਦੇ ਅੰਦਰ ਸੁਰੰਗ ਬਣਾਉਣ ਦਾ ਇਹ ਦੁਨੀਆ ਦਾ ਛੇਵਾਂ ਪ੍ਰੋਜੈਕਟ ਹੈ । ਦੁਨੀਆ ਵਿੱਚ ਸਭ ਤੋਂ ਵੱਧ ਦੋ ਸਮੁੰਦਰੀ ਸੁਰੰਗਾਂ ਜਾਪਾਨ ਵਿੱਚ ਹਨ। ਇਸ ਤੋਂ ਇਲਾਵਾ ਚੀਨ ਅਤੇ ਨਾਰਵੇ ਵਿੱਚ ਇੱਕ-ਇੱਕ ਸਮੁੰਦਰੀ ਸੁਰੰਗ ਹੈ। ਬ੍ਰਿਟੇਨ ਅਤੇ ਫਰਾਂਸ ਵਿਚਕਾਰ ਵੀ ਇੱਕ ਸਮੁੰਦਰੀ ਸੁਰੰਗ ਬਣਾਈ ਗਈ ਹੈ।

ਭਾਰੀ ਗਰਮੀ ਅਤੇ ਘੁਟਣ ਭਰੇ ਮਾਹੌਲ ਦੇ ਬਾਵਜੂਦ ਕਰੀਬ 1,200 ਮਜ਼ਦੂਰ ਅਤੇ ਇੰਜੀਨੀਅਰ ਦਿਨ-ਰਾਤ ਇਸ ਕੰਮ ਵਿੱਚ ਜੁਟੇ ਹੋਏ ਹਨ । ਸਾਵਲੀ ਤੋਂ ਸ਼ੀਲਫਾਟਾ ਵਿਚਕਾਰ 4.8 ਕਿਲੋਮੀਟਰ ਲੰਬੀ ਸੁਰੰਗ ਪਹਿਲਾਂ ਹੀ ਤਿਆਰ ਹੋ ਚੁੱਕੀ ਹੈ। ਹੁਣ ਸਮੁੰਦਰ ਦੇ ਅੰਦਰ 7 ਕਿਲੋਮੀਟਰ ਲੰਬੀ ਸੁਰੰਗ ਦੀ ਖੁਦਾਈ ਕੀਤੀ ਜਾ ਰਹੀ ਹੈ। ਇਸ ਕੰਮ ਲਈ 3,000 ਟਨ ਵਜ਼ਨ ਵਾਲੀ ਮਸ਼ੀਨ ਲਗਾਤਾਰ ਖੁਦਾਈ ਕਰ ਰਹੀ ਹੈ। ਆਮ ਤੌਰ ’ਤੇ ਮੈਟਰੋ ਰੇਲ ਦੇ ਆਉਣ-ਜਾਣ ਲਈ ਦੋ ਵੱਖ-ਵੱਖ ਸੁਰੰਗਾਂ ਬਣਾਈਆਂ ਜਾਂਦੀਆਂ ਹਨ, ਪਰ ਇਸ ਪ੍ਰੋਜੈਕਟ ਵਿੱਚ ਇੱਕ ਹੀ ਚੌੜੀ ਸੁਰੰਗ ਦੇ ਅੰਦਰ ਦੋਵੇਂ ਦਿਸ਼ਾਵਾਂ ਵਿੱਚ ਬੁਲੇਟ ਟ੍ਰੇਨਾਂ ਲੰਘਣਗੀਆਂ। ਸਮੁੰਦਰ ਦੇ ਹੇਠਾਂ ਬੁਲੇਟ ਟ੍ਰੇਨ ਦੀ ਰਫ਼ਤਾਰ 180 ਤੋਂ 280 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਜਦੋਂਕਿ ਸੁਰੰਗ ਤੋਂ ਬਾਹਰ ਨਿਕਲਦੇ ਹੀ ਇਹ 320 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਫੜ ਲਵੇਗੀ।
 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement