ਬਜ਼ੁਰਗ ਜੋੜੇ ਨੇ ਕਰਵਾਇਆ Wedding Photoshoot, ਤਸਵੀਰਾਂ ਨੇ ਜਿੱਤਿਆ ਲੋਕਾਂ ਦਾ ਦਿਲ
Published : Oct 4, 2020, 1:05 pm IST
Updated : Oct 4, 2020, 1:05 pm IST
SHARE ARTICLE
Wedding Photoshoot of old couple
Wedding Photoshoot of old couple

ਪੋਤੇ ਨੇ ਦੋਸਤਾਂ ਨਾਲ ਮਿਲ ਕੇ ਕਰਵਾਇਆ ਦਾਦਾ-ਦਾਦੀ ਦਾ ਫੋਟੋਸ਼ੂਟ 

ਨਵੀਂ ਦਿੱਲੀ: ਕੇਰਲ ਦੇ ਰਹਿਣ ਵਾਲੇ ਇਕ ਬਜ਼ੁਰਗ ਜੋੜੇ ਨੇ ਅਪਣੇ ਵਿਆਹ ਤੋਂ 58 ਸਾਲ ਬਾਅਦ ਵੈਡਿੰਗ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸਭ ਤੋਂ ਪਹਿਲਾਂ ਇਹਨਾਂ ਫੋਟੋਆਂ ਨੂੰ ਇਕ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ।

Wedding Photoshoot of old coupleWedding Photoshoot of old couple

ਉਸ ਨੇ ਦੱਸਿਆ ਕਿ 'ਜਦੋਂ ਮੈਂ ਅਪਣੇ ਦਾਦਾ-ਦਾਦੀ ਨੂੰ ਉਹਨਾਂ ਦੀਆਂ ਵਿਆਹ ਦੀਆਂ ਫੋਟੋਆਂ ਬਾਰੇ ਪੁੱਛਿਆ ਤਾਂ ਉਹਨਾਂ ਕੋਲ ਉਸ ਸਮੇਂ ਦੀ ਇਕ ਵੀ ਤਸਵੀਰ ਨਹੀਂ ਸੀ। ਇਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਦੋਵਾਂ ਦਾ ਵੈਡਿੰਗ ਫੋਟੋਸ਼ੂਟ ਕਰਵਾਇਆ ਜਾਵੇ।'

Wedding Photoshoot of old coupleWedding Photoshoot of old couple

ਕੇਰਲ ਦੇ ਰਹਿਣ ਵਾਲੇ ਚਿਨਾਮਾ ਅਤੇ ਕੋਚੁਕੁਟੀ ਦੇ ਵਿਆਹ ਨੂੰ ਲਗਭਗ 58 ਸਾਲ ਹੋ ਚੁੱਕੇ ਹਨ ਪਰ ਉਹਨਾਂ ਕੋਲ ਅਪਣੇ ਵਿਆਹ ਦੀ ਇਕ ਵੀ ਤਸਵੀਰ ਨਹੀਂ ਸੀ।
ਇਸ ਤੋਂ ਬਾਅਦ ਉਹਨਾਂ ਦੇ ਪੋਤੇ ਨੇ ਅਪਣੇ ਦੋਸਤਾਂ ਨਾਲ ਮਿਲ ਕੇ ਇਹ ਸ਼ਾਨਦਾਰ ਫੋਟੋਸ਼ੂਟ ਕਰਵਾਇਆ।

Wedding Photoshoot of old coupleWedding Photoshoot of old couple

ਫੋਟੋਸ਼ੂਟ ਲਈ ਬਜ਼ੁਰਗ ਜੋੜੇ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਅਤੇ ਖੂਬਸੂਰਤ ਲੋਕੇਸ਼ਨ 'ਤੇ ਉਹਨਾਂ ਦੀਆਂ ਤਸਵੀਰਾਂ ਲਈਆਂ ਗਈਆਂ।  ਤਸਵੀਰਾਂ ਵਿਚ ਬਜ਼ੁਰਗ ਜੋੜੇ ਦਾ ਪਿਆਰ ਸਾਫ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਇਹ ਫੋਟੋਸ਼ੂਟ ਕਾਫੀ ਪਸੰਦ ਆ ਰਿਹਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement