ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
Published : Oct 4, 2019, 12:16 pm IST
Updated : Oct 4, 2019, 12:16 pm IST
SHARE ARTICLE
petrol diesel prices
petrol diesel prices

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀਰਵਾਰ ਤੋਂ ਫਿਰ ਗਿਰਾਵਟ ਆਉਣ ਲੱਗੀ ਹੈ। ਦੱਸ ਦੇਈਏ ਲਗਭਗ ਇਕ ਮਹੀਨੇ ਬਾਅਦ ਤੇਲ..

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀਰਵਾਰ ਤੋਂ ਫਿਰ ਗਿਰਾਵਟ ਆਉਣ ਲੱਗੀ ਹੈ। ਦੱਸ ਦੇਈਏ ਲਗਭਗ ਇਕ ਮਹੀਨੇ ਬਾਅਦ ਤੇਲ ਦੀਆਂ ਕੀਮਤਾਂ 'ਚ ਕਮੀ ਆਉਣੀ ਸ਼ੁਰੂ ਹੋਈ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ ਪੈਟਰੋਲ 18 ਪੈਸੇ ਅਤੇ ਡੀਜ਼ਲ 8 ਪੈਸੇ ਸਸਤਾ ਹੋਇਆ ਹੈ। ਉੱਥੇ ਹੀ ਮੁੰਬਈ ਤੇ ਕੋਲਕਾਤਾ 'ਚ ਪੈਟਰੋਲ 18 ਪੈਸੇ ਸਸਤਾ ਹੋ ਗਿਆ ਹੈ। ਚੇਨਈ 'ਚ ਪੈਟਰੋਲ ਦੀਆਂ ਕੀਮਤਾਂ ਵਿਚ 19 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ।

Petrol diesel Price jumps todayPetrol diesel Price 

ਖਾਸ ਗੱਲ ਇਹ ਹੈ ਕਿ ਦਿੱਲੀ 'ਚ ਪੈਟਰੋਲ 'ਚ 2 ਦਿਨਾਂ ‘ਚ 28 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 'ਚ 14 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ‘ਚ ਪੈਟਰੋਲ ਦੀ ਕੀਮਤ 74.33 ਰੁਪਏ, 79.93 ਰੁਪਏ, 76.96 ਰੁਪਏ ਅਤੇ 77.21 ਰੁਪਏ ਪ੍ਰਤੀ ਲੀਟਰ ਰਹੀ ਹੈ। ਦੂਜੇ ਪਾਸੇ ਡੀਜ਼ਲ 67.35 ਰੁਪਏ, 70.61 ਰੁਪਏ, 69.71 ਰੁਪਏ ਅਤੇ 71.15 ਰੁਪਏ ਪ੍ਰਤੀ ਲੀਟਰ ਵਿਕ ਰਿਹ ਹਨ।

Petrol diesel Price jumps todayPetrol diesel Price

ਰੋਜ਼ਾਨਾ ਸਵੇਰੇ 6 ਵਜੇ ਬਦਲਦੀਆਂ ਹਨ ਕੀਮਤਾਂ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਵੱਧਦੀਆਂ-ਘਟਦੀਆਂ ਰਹਿੰਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀ ਨਵੀਂ ਕੀਮਤ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀਆਂ ਹਨ। ਐਕਸਾਈਜ਼ ਡਿਊਟੀ ਜੋੜ੍ਹਨ ਤੋਂ ਬਾਅਦ, ਡੀਲਰ ਕਮਿਸ਼ਨ ਸਭ ਕੁਝ ਜੋੜ੍ਹਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣਾ ਹੋ ਜਾਂਦੀ ਹੈ।

Petrol diesel Price jumps todayPetrol diesel Price

SMS ਕਰ ਕੇ ਜਾਣੋ ਆਪਣੇ ਸ਼ਹਿਰ ਦੀ ਕੀਮਤਾਂ
ਤੁਸੀਂ ਹਰ ਰੋਜ਼ ਇਸ ਤਰ੍ਹਾਂ ਆਪਣੇ ਸ਼ਹਿਰ ਦੀ ਕੀਮਤ ਦੀ ਜਾਂਚ ਕਰ ਸਕਦੇ ਹੋ ਤੁਸੀ SMS ਦੇ ਜ਼ਰੀਏ ਕਿਸੇ ਵਿਸ਼ੇਸ਼ ਰਜਿਸਟਰਡ ਨੰਬਰ ਤੇ ਇੱਕ ਮੈਸੇਜ ਭੇਜ ਕੇ ਕੀਮਤਾਂ ਦੇ ਅਪਡੇਟ ਦੀ ਜਾਂਚ ਕਰ ਸਕਦੇ ਹੋ ਤੇ ਉਨ੍ਹਾਂ ਨੂੰ ਇੱਕ ਮੈਸੇਜ ਦੇ ਜ਼ਰੀਏ ਮੌਜੂਦਾ ਕੀਮਤਾਂ ਬਾਰੇ ਸੂਚਿਤ ਕੀਤਾ ਜਾਵੇਗਾ। ਇੰਡੀਅਨ ਆਇਲ ਦੇ ਗਾਹਕ RSP<ਡੀਲਰ ਕੋਡ> 92249 92249 ‘ਤੇ ਭੇਜ ਸਕਦੇ ਹੋ। ਬੀਪੀਸੀਐਲ ਗਾਹਕਾਂ ਨੂੰ RSP<ਡੀਲਰ ਕੋਡ> 9223112222 ‘ਤੇ ਭੇਜਣਾ ਹੋਵੇਗਾ। ਐਚਪੀਸੀਐਲ ਗਾਹਕਾਂ ਨੂੰ HPPRICE<ਡੀਲਰ ਕੋਡ> 9222201122 ‘ਤੇ ਭੇਜਣਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement