Supreme Court : ਤਲਾਕ ਨੂੰ ਲੈ ਕੇ ਔਰਤ ਦੀ ਤਿੰਨ ਦਹਾਕੇ ਦੀ ਲੜਾਈ 'ਤੇ ਸੁਪਰੀਮ ਕੋਰਟ ਦੀ ਦਸਤਕ  

By : BALJINDERK

Published : Sep 4, 2024, 11:35 am IST
Updated : Sep 4, 2024, 11:35 am IST
SHARE ARTICLE
Supreme Court
Supreme Court

Supreme Court : ਪਤੀ ਨੂੰ 30 ਲੱਖ ਰੁਪਏ ਵਿਆਜ ਸਣੇ ਗੁਜ਼ਾਰਾ ਭੱਤਾ ਦੇਣ ਦੇ ਹੁਕਮ,  ਬਿਨਾਂ ਗੁਜ਼ਾਰਾ ਭੱਤੇ ਦੇ ਹੀ ਤਿੰਨ ਵਾਰੀ ਮਨਜ਼ੂਰ ਹੋਇਆ ਸੀ ਤਲਾਕ 

Supreme Court :ਇਕ ਫੈਮਿਲੀ ਕੋਰਟ ਤੋਂ ਵਾਰ-ਵਾਰ ਤਲਾਕ ਮਨਜ਼ੂਰ ਕੀਤੇ ਜਾਣ ਦੇ ਖਿਲਾਫ਼ ਇਕ ਔਰਤ ਦੀ ਲੰਬੀ ਕਾਨੂੰਨੀ ਲੜਾਈ ਬਾਅਦ ਸੁਪਰੀਮ ਕੋਰਟ 'ਚ ਦਸਤਕ ਦੇਣ 'ਤੇ ਸੁਪਰੀਮ ਕੋਰਟ ਨੇ ਇਸ ਏਕਾਕੀ ਔਰਤ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਵਿਚਾਰ ਸਿਫ਼ਰਤਾ ਦਿਖਾਏ ਜਾਣ ਦੀ ਗੱਲ ਕਹੀ ਹੈ।   ਜਸਟਿਸ ਸੂਰੀਆਕਾਂਤ ਤੇ ਉੱਜਲ ਭੂਈਆਂ ਦੇ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਵਿਆਹ ਸਬੰਧੀ ਵਿਵਾਦਾਂ ਦੇ ਇਤਿਹਾਸ "ਚ ਇਸ ਤੋਂ ਪਹਿਲਾਂ ਤਲਾਕ ਦੀ ਕਾਨੂੰਨੀ ਲੜਾਈ ਤਿੰਨ ਦਹਾਕਿਆਂ ਤੱਕ ਨਹੀਂ ਖਿੱਚੀ। 

ਪਤੀ ਨੂੰ 30 ਲੱਖ ਰੁਪਏ ਵਿਆਜ ਸਣੇ ਗੁਜ਼ਾਰਾ ਭੱਤਾ ਦੇਣ ਦੇ ਹੁਕਮ,  ਬਿਨਾਂ ਗੁਜ਼ਾਰਾ ਭੱਤੇ ਦੇ ਹੀ ਤਿੰਨ ਵਾਰੀ ਮਨਜ਼ੂਰ ਹੋਇਆ ਸੀ ਤਲਾਕ 

ਜਦਕਿ ਪੀੜਤਾ ਨੂੰ ਇਸ ਸਮੇਂ 'ਚ ਕੋਈ ਗੁਜ਼ਾਰਾ ਭੱਤਾ ਨਹੀਂ ਦਿੱਤਾ ਗਿਆ। ਸੁਪਰੀਮ ਕੋਰਟ ਨੇ ਆਪਣੇ ਆਦੇਸ਼ 'ਚ ਤਲਾਕ ਦੀ ਪਹਿਲੀ ਡਿਕਰੀ ਮਨਜ਼ੂਰ ਕਰਦੇ ਹੋਏ ਕਿਹਾ ਕਿ ਪਤੀ ਨੂੰ ਤਿੰਨ ਮਹੀਨਿਆਂ ਦੇ ਅੰਦਰ 30 ਲੱਖ ਰੁਪਏ 'ਤੇ ਸੱਤ ਫ਼ੀਸਦੀ ਦੇ ਵਿਆਜ ਨਾਲ 3 ਅਗਸਤ, 2006 ਤੋਂ ਹੁਣ ਤੱਕ ਦੇ ਹਿਸਾਬ ਨਾਲ ਗੁਜ਼ਾਰਾ ਭੱਤਾ ਦੇਣਾ ਪਵੇਗਾ।  ਬੇਟੇ ਦੀ ਸਕੂਲੀ ਸਿੱਖਿਆ ਤੇ ਕਾਲਜ ਦੀ ਪੜ੍ਹਾਈ ਦਾ ਵੀ ਖਰਚ ਦੇਣਾ ਪਵੇਗਾ। ਨਾਲ ਹੀ ਜੇਕਰ ਕੋਈ ਅਚੱਲ ਜਾਇਦਾਦ ਹੈ ਤਾਂ ਬੇਟੇ ਨਾਲ ਵਿਰਾਸਤ 'ਚ ਸਾਂਝਾ ਕਰਨਾ ਪਵੇਗਾ। 
ਸਾਲ 1991 'ਚ ਵਿਆਹ ਹੋਣ ਦੇ ਬਾਅਦ ਇਸ ਔਰਤ ਨੇ ਅਗਲੇ ਸਾਲ ਹੀ ਇਕ ਬੇਟੇ ਨੂੰ ਜਨਮ ਦਿੱਤਾ। ਆਪਣੇ ਪਤੀ ਤੋਂ ਅਲੱਗ ਹੋਣ ਲਈ ਉਹ ਇਕ ਲੰਬੀ ਕਾਨੂੰਨੀ ਕਰਨਾਟਕ ਦੇ ਇਕ ਫੈਮਿਲੀ ਕੋਰਟ 'ਚ ਲੜਾਈ ਲੜਦੀ ਰਹੀ ਕਿਉਂਕਿ ਉਸਦੇ ਪਤੀ ਉਸਦੇ ਖਿਲਾਫ਼ ਤਲਾਕ ਦੀ ਅਰਜ਼ੀ ਲਗਾਈ ਸੀ। ਤਿੰਨ ਵਾਰੀ ਉਸਦੇ ਪਤੀ ਦੇ ਹੱਕ 'ਚ ਫ਼ੈਸਲਾ ਆਇਆ ਤੇ ਤਲਾਕ ਮਨਜ਼ੂਰ ਕਰ ਦਿੱਤਾ ਗਿਆ। ਹੇਠਲੀ ਅਦਾਲਤ ਨੇ ਹਰ ਵਾਰੀ ਇਸ ਤੱਥ ਨੂੰ ਨਜ਼ਰਅੰਦਾਜ਼ ਕੀਤਾ ਕਿ ਉਸਦਾ ਪਤੀ ਉਸਨੂੰ ਤੇ ਉਸਦੇ ਨਾਬਾਲਿਗ ਬੱਚੇ ਨੂੰ ਕੋਈ ਗੁਜ਼ਾਰਾ ਭੱਤਾ ਨਹੀਂ ਦਿੰਦਾ।  ਤਲਾਕ ਦੇ ਫ਼ੈਸਲੇ ਦੇ ਖਿਲਾਫ਼ ਅਪੀਲ 'ਚ ਹਾਈ ਕੋਰਟ ਕਈ ਵਾਰੀ ਫੈਮਿਲੀ ਕੋਰਟ ਨੂੰ ਕਿਹਾ ਕਿ ਉਸਦੇ ਪਤੀ ਦੀ ਪਟੀਸ਼ਨ ਨੂੰ ਨਵੇਂ ਸਿਰੇ ਤੋਂ ਦਾਇਰ ਕਰਾਉਣ। ਹਰ ਵਾਰੀ ਉਸਦਾ ਪਤੀ ਤਲਾਕ ਲੈਣ 'ਚ ਕਾਮਯਾਬ ਹੋ ਜਾਂਦਾ ਸੀ।

(For more news apart from PSG Supreme Court on woman's three-decade fight over divorce News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement