ਖ਼ਬਰਾਂ |

ਤਾਜ਼ਾ |

ਲੰਬੀ ਮੁਕੱਦਮੇਬਾਜ਼ੀ ਖ਼ਤਮ ਕਰ ਦਿੰਦੀ ਹੈ ਰਿਸ਼ਤਾ : ਸੁਪਰੀਮ ਕੋਰਟ
Published : Jun 4, 2026, 6:30 am IST
Updated : Jun 4, 2026, 6:52 am IST
SHARE ARTICLE
Supreme Court News
Supreme Court News

ਪਤਨੀ ਵਲੋਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਮਾਨਸਿਕ ਤਸ਼ੱਦਦ ਹੈ।

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲੇ ਵਿਚ 15 ਸਾਲਾਂ ਤੋਂ ਵੱਖ ਰਹਿ ਰਹੇ ਇਕ ਡਾਕਟਰ ਜੋੜੇ ਦੇ ਵਿਆਹ ਨੂੰ ਭੰਗ ਕਰ ਦਿਤਾ ਹੈ। ਅਦਾਲਤ ਨੇ ਸਾਫ਼ ਕਿਹਾ ਕਿ ਮਗਰਮੱਛ ਦੇ ਹੰਝੂ ਵਹਾਉਣ ਜਾਂ ਲੰਮੇ ਸਮੇਂ ਤਕ ਅਦਾਲਤੀ ਕੇਸਾਂ ਨੂੰ ਖਿੱਚਣ ਨਾਲ ਵਿਆਹ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਜਾਂਦਾ ਹੈ।

ਜਸਟਿਸ ਸੰਜੇ ਕਰੋਲ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਰਾਜਸਥਾਨ ਹਾਈ ਕੋਰਟ ਦੇ ਤਲਾਕ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਹਾਈ ਕੋਰਟ ਨੇ ਪਤੀ ਦੇ ਪੱਖ ਵਿਚ ਤਲਾਕ ਇਸ ਅਧਾਰ ’ਤੇ ਦਿੱਤਾ ਸੀ ਕਿ ਪਤਨੀ ਵਲੋਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਮਾਨਸਿਕ ਤਸ਼ੱਦਦ ਹੈ।

ਸੁਪਰੀਮ ਕੋਰਟ ਨੇ ਟਿਪਣੀ ਕਰਦਿਆਂ ਕਿਹਾ, ‘‘ਭਾਰਤ ਦੀਆਂ ਅਦਾਲਤਾਂ ਨੇ ਵਾਰ-ਵਾਰ ਇਹ ਸਪੱਸ਼ਟ ਕੀਤਾ ਹੈ ਕਿ ਸਰੀਰਕ ਨੇੜਤਾ ਨੂੰ ਰੋਕਣਾ ਗੰਭੀਰ ਭਾਵਨਾਤਮਕ ਪ੍ਰੇਸ਼ਾਨੀ ਪੈਦਾ ਕਰਦਾ ਹੈ ਅਤੇ ਵਿਆਹ ਦੀ ਨੀਂਹ ਨੂੰ ਕਮਜ਼ੋਰ ਕਰਦਾ ਹੈ।’’ ਅਦਾਲਤ ਨੇ ਸੰਵਿਧਾਨ ਦੀ ਧਾਰਾ 142 ਦੀ ਵਰਤੋਂ ਕਰਦਿਆਂ ਕਿਹਾ ਕਿ ਇਸ ਰਿਸ਼ਤੇ ਵਿਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਬਚੀ ਸੀ।

ਬੈਂਚ ਨੇ ਕਿਹਾ, ‘‘ਲੰਮੇ ਸਮੇਂ ਤਕ ਵਿਆਹੁਤਾ ਰਿਸ਼ਤੇ ਨੂੰ ਖਿੱਚਣਾ ਸਿਰਫ਼ ਇਕ ਮਰੇ ਹੋਏ ਰਿਸ਼ਤੇ ਵਿਚ ਨਿਰਾਸ਼ਾ ਨੂੰ ਵਧਾਏਗਾ, ਜੋ ਦਿਨ-ਬ-ਦਿਨ ਸੜ ਰਿਹਾ ਹੈ ਅਤੇ ਸਮਾਜਕ , ਮਨੋਵਿਗਿਆਨਕ ਅਤੇ ਮਾਨਸਿਕ ਖੋਖਲਾਪਣ ਪੈਦਾ ਕਰ ਰਿਹਾ ਹੈ।’’ ਅਦਾਲਤ ਮੁਤਾਬਕ ਅਜਿਹੀ ਸਥਿਤੀ ਵਿਚ ਵਿਆਹੁਤਾ ਸਬੰਧਾਂ ਨੂੰ ਖ਼ਤਮ ਕਰਨਾ ਹੀ ਦੋਹਾਂ ਧਿਰਾਂ ਅਤੇ ਸਮਾਜ ਦੇ ਹਿੱਤ ਵਿਚ ਹੈ।     (ਪੀ.ਟੀ.ਆਈ.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM
Advertisement