ਘਰ ਵਿਚ ਰੱਖੇ ਬਾਰੂਦ 'ਚ ਧਮਾਕਾ, ਦੋ ਦੀ ਮੌਤ
Published : Jun 4, 2018, 11:24 pm IST
Updated : Jun 4, 2018, 11:24 pm IST
SHARE ARTICLE
House destroyed due to explosion
House destroyed due to explosion

ਜ਼ਿਲ੍ਹੇ ਦੇ ਕਾਕੋਰੀ ਇਲਾਕੇ ਵਿਚ ਪੈਂਦੇ ਮਕਾਨ ਅੰਦਰ ਹੋਏ ਧਮਾਕੇ ਵਿਚ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਣੇ ਜ਼ਖ਼ਮੀ ਹੋ ਗਏ। ਇਸ ਮਕਾਨ ਵਿਚ ....

ਲਖਨਊ,ਜ਼ਿਲ੍ਹੇ ਦੇ ਕਾਕੋਰੀ ਇਲਾਕੇ ਵਿਚ ਪੈਂਦੇ ਮਕਾਨ ਅੰਦਰ ਹੋਏ ਧਮਾਕੇ ਵਿਚ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਣੇ ਜ਼ਖ਼ਮੀ ਹੋ ਗਏ। ਇਸ ਮਕਾਨ ਵਿਚ ਹੋਏ ਧਮਾਕੇ ਦੀ ਲਪੇਟ ਵਿਚ ਗੁਆਂਢ ਦੇ ਕਈ ਹੋਰ ਮਕਾਨ ਵੀ ਆ ਗਏ। ਤੇਜ਼ ਆਵਾਜ਼ ਨਾਲ ਉਹ ਮਕਾਨ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਮੌਕੇ 'ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਹੇ।

ਘਟਨਾ ਦਾ ਕਾਰਨ ਮਕਾਨ ਵਿਚ ਰੱਖੇ ਬਾਰੂਦ ਵਿਚ ਹੋਏ ਧਮਾਕਾ ਦਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਗੌਰਵ ਗਰੋਵਰ ਨੇ ਦਸਿਆ ਕਿ ਕਾਕੋਰੀ ਇਲਾਕੇ ਵਿਚ ਇਹ ਹਾਦਸਾ ਇਕ ਘਰ ਵਿਚ ਅੱਜ ਸਵੇਰੇ ਕਰੀਬ 11 ਵਜੇ ਵਾਪਰਿਆ। ਤੇਜ਼ ਆਵਾਜ਼ ਨਾਲ ਧਮਾਕਾ ਹੋਇਆ ਅਤੇ ਮਕਾਨ ਡਿੱਗ ਗਿਆ। ਉਨ੍ਹਾਂ ਦਸਿਆ ਕਿ ਧਮਾਕੇ ਦੀ ਆਵਾਜ਼ ਨਾਲ ਆਲੇ-ਦੁਆਲੇ ਦੇ ਮਕਾਨਾਂ ਨੂੰ ਵੀ ਨੁਕਸਾਨ ਪੁੱਜਾ ਅਤੇ ਉਹ ਵੀ ਉਸ ਦੀ ਲਪੇਟ ਵਿਚ ਆ ਗਏ। ਬਾਰੂਦ ਮਕਾਨ ਦੀ ਬੇਸਮੈਂਟ ਵਿਚ ਪਿਆ ਸੀ। 

ਗਰੋਵਰ ਨੇ ਦਸਿਆ ਕਿ ਧਮਾਕੇ ਵਿਚ ਅਧਖੜ ਉਮਰ ਦੀ ਔਰਤ ਦੀ ਮੌਤ ਹੋਈ ਹੈ ਜਿਸ ਦੀ ਪਛਾਣ ਨਹੀਂ ਹੋ ਸਕਦੀ ਜਦਕਿ ਮਰਨ ਵਾਲੇ ਦੂਜੇ ਵਿਅਕਤੀ ਦੀ ਪਛਾਣ 40 ਸਾਲਾ ਰਾਮਸ਼ਰਨ ਵਜੋਂ ਹੋਈ ਹੈ। ਮੌਕੇ 'ਤੇ ਫ਼ੋਰੈਂਸਿਕ ਟੀਮ ਬੁਲਾਈ ਗਈ ਅਤੇ ਪੁਲਿਸ ਦੀਆਂ ਕਈ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦਸਿਆ ਕਿ ਉਹ ਘਰ ਸੰਜੇ ਲੋਧੀ ਦਾ ਹੈ ਅਤੇ ਉਸ ਨੇ ਨਾਸਿਰ ਨਾਮਕ ਵਿਅਕਤੀ ਨੂੰ ਕਿਰਾਏ 'ਤੇ ਦਿਤਾ ਹੋਇਆ ਸੀ। ਪੁਲਿਸ ਨਾਸਿਰ ਦੀ ਭਾਲ ਕਰ ਰਹੀ ਹੈ। ਲਗਦਾ ਹੈ ਕਿ ਇਹ ਬਾਰੂਦ ਪਟਾਕੇ ਬਣਾਉਣ ਲਈ ਬੇਸਮੈਂਟ ਵਿਚ ਰਖਿਆ ਹੋਇਆ ਸੀ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement