ਯੂ.ਏ.ਈ ’ਚ ਲੱਖਾਂ ਭਾਰਤੀਆਂ ਨੇ ਘਰ ਵਾਪਸੀ ਲਈ ਕਰਵਾਇਆ ਰਜਿਸਟ੍ਰੇਸ਼ਨ
Published : May 4, 2020, 9:38 am IST
Updated : May 4, 2020, 9:38 am IST
SHARE ARTICLE
File Photo
File Photo

ਸੰਯੁਕਤ ਅਰਬ ਅਮੀਰਾਤ ਵਿਚ 1.5 ਲੱਖ ਤੋਂ ਵਧੇਰੇ ਭਾਰਤੀਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੇ ਚੱਲਦੇ ਅਪਣੇ ਘਰ ਆਉਣ ਦੇ ਲਈ ਭਾਰਤੀ ਮਿਸ਼ਨਾਂ

ਦੁਬਈ, 3 ਮਈ : ਸੰਯੁਕਤ ਅਰਬ ਅਮੀਰਾਤ ਵਿਚ 1.5 ਲੱਖ ਤੋਂ ਵਧੇਰੇ ਭਾਰਤੀਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੇ ਚੱਲਦੇ ਅਪਣੇ ਘਰ ਆਉਣ ਦੇ ਲਈ ਭਾਰਤੀ ਮਿਸ਼ਨਾਂ ਦੇ ਤਹਿਤ ਆਨਲਾਈਨ ਰਜਿਸਟ੍ਰੇਸ਼ਨ ਕੀਤਾ। ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਪੁਲ ਨੇ ਸਨਿਚਰਵਾਰ ਨੂੰ ਗਲਫ਼ ਨਿਊਜ਼ ਨੂੰ ਦਸਿਆ ਕਿ ਸ਼ਾਮ 6 ਵਜੇ ਤਕ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਰਜ਼ੀਆਂ ਹਾਸਲ ਕੀਤੀਆਂ ਹਨ।

ਉਹਨਾਂ ਕਿਹਾ ਕਿ ਤਕਰੀਬਨ 1.5 ਲੱਖ ਰਜਿਸਟ੍ਰੇਸ਼ਨ ਸਾਡੇ ਕੋਲ ਆ ਚੁੱਕੇ ਹਨ। ਇਹਨਾਂ ਵਿਚੋਂ ਇਕ ਚੌਥਾਈ ਲੋਕ ਅਪਣੀ ਨੌਕਰੀ ਗੁਆਉਣ ਤੋਂ ਬਾਅਦ ਘਰ ਪਰਤਣਾ ਚਾਹੁੰਦੇ ਹਨ। ਤਕਰੀਬਨ 40 ਫ਼ੀ ਸਦੀ ਅਰਜ਼ੀਆਂ ਲੇਬਰ ਤੇ 20 ਫ਼ੀ ਸਦੀ ਪੇਸ਼ੇਵਰ ਵਰਕਰਾਂ ਨਾਲ ਸਬੰਧਤ ਹਨ। ਕੁੱਲ ਮਿਲਾ ਕੇ 25 ਫ਼ੀ ਸਦੀ ਨੇ ਦੇਸ਼ ਛੱਡਣ ਦੇ ਕਾਰਨ ਦੇ ਰੂਪ ਵਿਚ ਨੌਕਰੀ-ਨੁਕਸਾਨ ਦਾ ਹਵਾਲਾ ਦਿਤਾ ਹੈ।

File photoFile photo

ਵਿਪੁਲ ਨੇ ਕਿਹਾ ਕਿ ਤਕਰੀਬਨ 10 ਫ਼ੀ ਸਦੀ ਬਿਨੈਕਾਰ ਯਾਤਰਾ/ਸੈਲਾਨੀ ਵੀਜ਼ਾ ਧਾਰਕ ਹਨ ਜੋ ਭਾਰਤ ਵਿਚ ਉਡਾਣਾਂ ਰੋਕੀਆਂ ਜਾਣ ਜਾਂ ਲਾਕਡਾਊਨ ਤੋਂ ਬਾਅਦ ਫਸੇ ਹੋਏ ਸਨ। ਬਾਕੀ ਬਿਨੈਕਾਰਾਂ ਵਿਚ ਮੈਡੀਕਲ ਐਮਰਜੰਸੀ, ਗਰਭਵਤੀ ਔਰਤਾਂ ਤੇ ਵਿਦਿਆਰਥੀ ਸ਼ਾਮਲ ਹਨ। ਆਬੂ ਧਾਬੀ ਵਿਚ ਭਾਰਤੀ ਦੂਤਘਰ ਤੇ ਬੁਧਵਾਰ ਰਾਤ ਨੂੰ ਦੁਬਈ ਵਿਚ ਭਾਰਤੀ ਕੌਂਸਲੇਟ ਨੇ ਅਪਣੇ ਨਾਗਰਿਕਾਂ ਦੇ ਡਾਟਾਬੇਸ ਬਣਾਉਣ ਦੇ ਲਈ ਈ-ਰਜਿਸਟ੍ਰੇਸ਼ਨ ਸ਼ੁਰੂ ਕੀਤਾ, ਜੋ ਘਰ ਜਾਣ ਦੇ ਇਛੁੱਕ ਸਨ।

ਭਾਰਤੀਆਂ ਨੇ ਵੱਖ-ਵੱਖ ਸੂਬਿਆਂ ਵਿਚ ਪਰਤਣ ਦੇ ਲਈ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਕੌਂਸਲ ਜਨਰਲ ਨੇ ਗਲਫ਼ ਨਿਊਜ਼ ਨੂੰ ਦਸਿਆ ਕਿ 50 ਫ਼ੀ ਸਦੀ ਬਿਨੈਕਾਰ ਕੇਰਲ ਸੂਬੇ ਦੇ ਹਨ। ਹਾਲਾਂਕਿ ਵਿਪੁਲ ਨੇ ਕਿਹਾ ਕਿ ਮਿਸ਼ਨਾਂ ਨੂੰ ਅਜੇ ਤੱਕ ਫਸੇ ਹੋਏ ਨਾਗਰਿਕਾਂ ਦੇ ਆਵਾਜਾਈ ਦੇ ਤਰੀਕੇ, ਟਿਕਟਾਂ ਦੇ ਮੁੱਲ ਨਿਰਧਾਰਣ ਜਾਂ ਬਿਨੈਕਾਰਾਂ ਦੀ ਕੋਵਿਡ-19 ਕੋਰੋਨਾ ਵਾਇਰਸ ਟੈਸਟ ਨਤੀਜਿਆਂ ਨੂੰ ਉਹਨਾਂ ਦੀ ਯਾਤਰਾ ਦੇ ਲਈ ਸਮੀਖਿਆ ਕਰਨ ਦੇ ਤਰੀਕਿਆਂ ਬਾਰੇ ਭਾਰਤ ਤੋਂ ਜਾਣਕਾਰੀ ਨਹੀਂ ਮਿਲੀ ਹੈ। ਇਹਨਾਂ ਗੱਲਾਂ ਦੇ ਬਾਰੇ ਚਰਚਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਈ-ਰਜਿਸਟ੍ਰੇਸ਼ਨ ਖੁੱਲ੍ਹਾ ਰਹੇਗਾ।    
    (ਪੀਟੀਆਈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement