ਫ਼ੋਨ ’ਤੇ ਗੱਲ ਕਰਦੇ ਹੋਏ ਨਰਸ ਨੇ ਔਰਤ ਨੂੰ 2 ਵਾਰ ਲਗਾ ਦਿਤਾ ਕੋਰੋਨਾ ਦਾ ਟੀਕਾ
Published : Apr 4, 2021, 7:33 am IST
Updated : Apr 4, 2021, 7:49 am IST
SHARE ARTICLE
Corona Vaccine
Corona Vaccine

2 ਵਾਰ ਟੀਕਾ ਲਗਣ ਕਾਰਨ ਮਰੀਜ਼ ਦੇ ਹੱਥ ’ਚ ਆ ਗਈ ਸੋਜ

ਕਾਨਪੁਰ : ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਅਜਿਹੇ ’ਚ ਇਸ ਮਹਾਂਮਾਰੀ ਦੀ ਰੋਕਥਾਮ ਲਈ ਦੇਸ਼ ’ਚ ਟੀਕਾਕਰਨ ਪ੍ਰਕਿਰਿਆ ਕਾਫ਼ੀ ਜੋਰਾਂ ਨਾਲ ਚੱਲ ਰਹੀ ਹੈ ਪਰ ਟੀਕਾਕਰਨ ਦੌਰਾਨ ਹੋਈ ਲਾਪਰਵਾਹੀ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਹ ਕਾਫ਼ੀ ਹੈਰਾਨ ਕਰਨ ਵਾਲੀ ਹੈ।

corona vaccinecorona vaccine

ਉੱਤਰ ਪ੍ਰਦੇਸ਼ ਦੇ ਇਕ ਸਿਹਤ ਕੇਂਦਰ ’ਚ ਮੋਬਾਈਲ ’ਤੇ ਗੱਲ ਕਰਨ ਦੇ ਚੱਕਰ ’ਚ ਨਰਸ ਨੇ ਇਕ ਔਰਤ ਨੂੰ ਇਕ ਹੀ ਸਮੇਂ ’ਚ 2 ਵਾਰ ਕੋਵਿਡ ਦਾ ਟੀਕਾ ਲਗਾ ਦਿਤਾ। ਇਹ ਮਾਮਲਾ ਕਾਨਪੁਰ ਦੇ ਇਕ ਦੇਹਾਤ ਜ਼ਿਲ੍ਹੇ ਮੰਡੋਲੀ ਦਾ ਹੈ। ਇਥੇ ਪੀ.ਐਚ.ਸੀ. ’ਚ ਤਾਇਨਾਤ ਅਰਚਨਾ ਨੂੰ ਸਿਹਤ ਕੇਂਦਰ ’ਚ ਵੈਕਸੀਨ ਲਗਾਉਣ ਦੀ ਜ਼ਿੰਮੇਵਾਰੀ ਦਿਤੀ ਗਈ ਸੀ ਪਰ ਉਸ ਨੇ ਫੋਨ ’ਤੇ ਗੱਲ ਕਰਨ ਦੇ ਚੱਕਰ ’ਚ ਪਿੰਡ ਦੀ ਇਕ ਔਰਤ ਜਿਸ ਦਾ ਨਾਮ ਕਮਲੇਸ਼ ਹੈ, ਉਸ ਨੂੰ 2 ਵਾਰ ਟੀਕਾ ਲਗਾ ਦਿਤਾ।

 

Corona VaccineCorona Vaccine

2 ਵਾਰ ਟੀਕਾ ਲਗਣ ਕਾਰਨ ਉਸ ਦੇ ਹੱਥ ’ਚ ਸੋਜ ਵੀ ਆ ਗਈ ਅਤੇ ਉਸ ਨੂੰ ਦਰਦ ਵੀ ਹੋ ਰਿਹਾ ਹੈ। ਅਜਿਹੇ ’ਚ ਜਦੋਂ ਔਰਤ ਨੇ ਨਰਸ ਅਰਚਨਾ ਤੋਂ ਪੁਛਿਆ ਕਿ ਉਸ ਨੇ 2 ਵਾਰ ਟੀਕਾ ਕਿਉਂ ਲੱਗਾ ਹੈ ਤਾਂ ਅਰਚਨਾ ਨੇ ਉਸ ਨੂੰ ਕਹਿ ਦਿਤਾ ਕਿ ਉਹ ਗ਼ਲਤੀ ਨਾਲ ਲੱਗ ਗਿਆ। ਇੰਨਾ ਹੀ ਨਹੀਂ ਉਸ ਨੇ ਪੀੜਤਾ ਨੂੰ ਫ਼ਟਕਾਰ ਵੀ ਲਗਾਈ।     

Location: India, Uttar Pradesh, Kanpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement