ਗ਼ਲਤੀ ਨਾਲ ਭਾਰਤੀ ਸਰਹੱਦ ’ਚ ਦਾਖ਼ਲ ਹੋਇਆ ਪਾਕਿ ਬੱਚਾ, ਬੀ.ਐਸ.ਐਫ਼ ਨੇ ਭੇਜਿਆ ਵਾਪਸ
Published : Apr 4, 2021, 8:39 am IST
Updated : Apr 4, 2021, 8:39 am IST
SHARE ARTICLE
BSF 
BSF 

ਰਾਹ ਭੁੱਲਣ ਕਾਰਨ ਭਾਰਤੀ ਸਰਹੱਦ ’ਚ ਹੋਇਆ ਦਾਖ਼ਲ

ਬਾੜਮੇਰ : ਸਰਹੱਦ ਸੁਰੱਖਿਆ ਫ਼ੋਰਸ (ਬੀ. ਐਸ. ਐਫ਼.) ਨੇ ਸਨਿਚਰਵਾਰ ਨੂੰ ਕਿਹਾ ਕਿ ਪਾਕਿਸਤਾਨ ਤੋਂ ਗ਼ਲਤੀ ਨਾਲ ਕੌਮਾਂਤਰੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ’ਚ ਆ ਗਏ 8 ਸਾਲ ਦੇ ਇਕ ਮੁੰਡੇ ਨੂੰ ਉਸ ਨੇ ਪਾਕਿਸਤਾਨੀ ਰੇਂਜਰਸ ਨੂੰ ਸੌਂਪਿਆ ਹੈ।

 

BSF DG Deepika Deshwal  BSF 

ਅਧਿਕਾਰੀਆਂ ਨੇ ਦਸਿਆ ਕਿ ਸ਼ੁਕਰਵਾਰ ਨੂੰ ਰਾਜਸਥਾਨ ਦੇ ਬਾੜਮੇਰ ਸੈਕਟਰ ਵਿਚ ਸਰਹੱਦ ਜਾਂਚ ਚੌਕੀ ਨੇੜੇ ਇਹ ਮੁੰਡਾ ਭਾਰਤੀ ਖੇਤਰ ਵਿਚ ਪਹੁੰਚ ਗਿਆ ਸੀ। ਬੀ. ਐਸ. ਐਫ. ਨੇ ਇਕ ਬਿਆਨ ਵਿਚ ਕਿਹਾ ਕਿ ਸਦਭਾਵਨਾ ਦੇ ਤੌਰ ’ਤੇ ਬੀ. ਐਸ. ਐਫ. ਨੇ ਸ਼ੁਕਰਵਾਰ ਨੂੰ ਪਾਕਿਸਤਾਨ ਰੇਂਜਰਸ ਨਾਲ ਫਲੈਗ ਮੀਟਿੰਗ ’ਚ ਇਸ ਪਾਕਿਸਤਾਨੀ ਨਾਬਾਲਗ ਮੁੰਡੇ ਨੂੰ ਸੌਂਪਿਆ। 

ਅਧਿਕਾਰੀਆਂ ਮੁਤਾਬਕ 2 ਅਪ੍ਰੈਲ ਨੂੰ ਕਰੀਬ 8 ਸਾਲ ਦਾ ਮੁੰਡਾ ਅਣਜਾਣੇ ਵਿਚ ਕੌਮਾਂਤਰੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਿਆ ਸੀ ਅਤੇ ਉਹ ਬਾੜਮੇਰ ਸੈਕਟਰ ਦੇ ਸੋਮਰਾਰ ਸੀਮਾ ਜਾਂਚ ਚੌਕੀ ਨੇੜੇ ਸੀਮਾ ਸੁਰੱਖਿਆ ਵਾੜ ਕੋਲ ਪਹੁੰਚ ਗਿਆ ਸੀ। ਬੀ. ਐੱਸ. ਐਫ. ਨੇ ਦਸਿਆ ਕਿ ਚੌਕੰਨੇ ਨੌਜਵਾਨਾਂ ਨੇ ਮੁੰਡੇ ਨੂੰ ਵੇਖਿਆ ਅਤੇ ਉਸ ਨੂੰ ਵਾਪਸ ਜਾਣ ਨੂੰ ਕਿਹਾ।

ਬੀ. ਐਸ. ਐਫ. ਮੁਤਾਬਕ ਵਰਦੀ ਵਿਚ ਜਵਾਨਾਂ ਨੂੰ ਵੇਖ ਕੇ ਮੁੰਡੇ ਨੇ ਰੋਣਾ ਸ਼ੁਰੂ ਕਰ ਦਿਤਾ ਪਰ ਜਵਾਨਾਂ ਨੇ ਉਸ ਨੂੰ ਚੁੱਪ ਕਰਵਾਇਆ ਅਤੇ ਉਸ ਨੂੰ ਖਾਣ-ਪੀਣ ਲਈ ਬਿਸਕੁਟ ਅਤੇ ਚਾਕਲੇਟ ਦਿਤੀਆਂ। ਅਧਿਕਾਰੀਆਂ ਮੁਤਾਬਕ ਅਜਿਹਾ ਲੱਗ ਰਿਹਾ ਸੀ ਕਿ ਮੁੰਡਾ ਰਾਹ ਭੁੱਲ ਗਿਆ, ਕਿਉਂਕਿ ਨੇੜੇ ਪਾਕਿਸਤਾਨ ਪਿੰਡ ਸੋਮਰਾਰ ਉਸ ਥਾਂ ਤੋਂ ਤਿੰਨ ਕਿਲੋਮੀਟਰ ਦੂਰ ਸੀ, ਜਿਥੇ ਬੀ.ਐਸ.ਐਫ਼. ਨੂੰ ਇਹ ਮੁੰਡਾ ਮਿਲਿਆ।  (ਏਜੰਸੀ)  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement