60 ਸਾਲਾ ਮਾਤਾ ਨੇ ਊੜਾ ਆੜਾ ਸਿੱਖਣ ਦੇ ਨਾਲ ਸੁਰੀਲੀ ਆਵਾਜ਼ ਵਿਚ ਗਾਉਣ ਦਾ ਹੁਨਰ ਵੀ ਕੀਤਾ ਪ੍ਰਾਪਤ
Published : Mar 4, 2021, 5:08 pm IST
Updated : Mar 4, 2021, 5:43 pm IST
SHARE ARTICLE
Farmer protest
Farmer protest

60 ਸਾਲਾ ਮਾਤਾ ਨੇ ਪੰਜਾਬੀ ਮਾਤ ਭਾਸ਼ਾ ਨੂੰ ਪਿਆਰ ਕਰਦਿਆਂ ਧਰਨੇ ਦੌਰਾਨ ਪੈਂਤੀ ਸਿੱਖੀ ਤੇ ਗਾਉਣ ਦਾ ਹੁਨਰ ਵੀ ਪ੍ਰਾਪਤ ਕੀਤਾ

ਨਵੀਂ ਦਿੱਲੀ, ਸੈਸ਼ਵ ਨਾਗਰਾ: ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਹਜ਼ਾਰਾਂ ਕਿਸਾਨ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਧਰਨਾ ਦੇ ਰਹੇ ਹਨ । ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦੇ ਖ਼ਿਲਾਫ਼ ਕਈ ਮਹੀਨਿਆਂ ਤੋਂ ਪੱਕੇ ਮੋਰਚੇ ਲਾਈ ਬੈਠੇ ਹਨ । ਇਨ੍ਹਾਂ ਸੰਘਰਸ਼ ਦੇ ਮੈਦਾਨਾਂ ਵਿੱਚ ਬਹੁਤ ਕੁਝ ਨਿਵੇਕਲਾ ਅਤੇ ਸਿੱਖਣ ਵਾਲਾ ਹੈ। ਅਜਿਹੀ ਹੀ ਇੱਕ ਮਿਸ਼ਾਲ ਸਿੰਘੂ ਬਾਰਡਰ ‘ਤੇ ਦੇਖਣ ਨੂੰ ਮਿਲੀ ।

farmer protest farmer protestਇਕ 60 ਸਾਲਾ ਬਜ਼ੁਰਗ ਮਾਤਾ ਨੇ ਪੰਜਾਬੀ ਮਾਤ ਭਾਸ਼ਾ ਨੂੰ ਪਿਆਰ ਕਰਦਿਆਂ ਧਰਨੇ ਦੌਰਾਨ  ਊੜਾ ਆੜਾ ਸਿੱਖਿਆ ਅਤੇ ਸੁਰੀਲੀ ਆਵਾਜ਼ ਵਿਚ ਗਾਉਣ ਦਾ ਹੁਨਰ ਵੀ ਪ੍ਰਾਪਤ ਕਰ ਲਿਆ ਹੈ।  ਇਸ ਦੇ ਨਾਲ ਹੀ ਸੋਸ਼ਲ ਮੀਡੀਆ ਵੀ ਚਲਾਉਣਾ ਸਿੱਖ ਲਿਆ ਹੈ । ਜਿਸ ਕਰਕੇ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਅਲੱਗ ਮਹਿਸ਼ੂਸ ਕਰ ਰਹੀ ਹਾਂ ।

farmer protest farmer protestਮਾਤਾ ਸਵਰਨ ਕੌਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ  ਉਹ ਅਨਪੜ੍ਹ ਹੈ, ਉਸ ਨੇ ਕਿਸੇ ਵੀ ਕਲਾਸ ਤੱਕ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ । ਉਨ੍ਹਾਂ ਦੱਸਿਆ ਕਿ ਉਸ ਨੇ ਕਿਸਾਨੀ ਅੰਦੋਲਨ ਵਿਚ ਹੀ ਪੰਜਾਬੀ ਨੂੰ ਪੜਨਾ ਅਤੇ ਲਿਖਣਾ ਸਿੱਖਿਆ ਹੈ । ਪੰਜਾਬੀ ਸਿੱਖ ਕੇ ਮੈਨੂੰ ਬਹੁਤ ਹੀ ਖਸ਼ੀ ਮਿਲ ਰਹੀ ਹੈ ।

farmer protest farmer protestਮਾਤਾ ਨੇ ਦੱਸਿਆ ਕਿ ਇੱਥੇ ਧਰਨੇ ਵਿਚ ਪੜ੍ਹੇ ਲਿਖੇ ਨੌਜਵਾਨ ਸਾਨੂੰ ਪੜ੍ਹਨਾ ਲਿਖਣਾ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਮੈ ਧਰਨੇ ਵਿਚ ਰਹਿ ਕੇ ਇੰਸਟਾਗ੍ਰਾਂਮ ਵੀ ਸਿੱਖ ਲਿਆ ਹੈ, ਸੰਘਰਸ਼ ਨਾਲ ਜੁੜੀ ਜਾਣਕਾਰੀ ਵੀ ਇੰਸਟਾਗ੍ਰਾਂਮ 'ਤੇ ਸਾਂਝੀ ਕਰ ਦਿੰਦੀ ਹਾਂ ਅਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਭੀੜ ਦਾ ਰੂਪ ਦੱਸ ਰਹੀ , ਜੋ ਬਹੁਤ ਹੀ ਗਲਤ ਅਤੇ ਨਿੰਦਣਯੋਗ ਹੈ ।  ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਆਏ ਹਾਂ ਅਤੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement