ਇੰਡੀਗੋ ਕਰਮਚਾਰੀ ਨੇ ਲਾਪਰਵਾਹੀ ਨਾਲ ਰੱਖਿਆ ਯਾਤਰੀਆਂ ਦਾ ਸਾਮਾਨ, ਵਾਇਰਲ ਹੋਈ ਵੀਡੀਓ

By : GAGANDEEP

Published : Dec 3, 2022, 10:47 am IST
Updated : Dec 3, 2022, 11:45 am IST
SHARE ARTICLE
photo
photo

ਏਅਰਲਾਈਨ ਨੇ ਦਿੱਤਾ ਸਪੱਸ਼ਟੀਕਰਨ

 

 ਨਵੀਂ ਦਿੱਲੀ: ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦਾ ਸਾਮਾਨ ਸਹੀ ਢੰਗ ਨਾਲ ਨਹੀਂ ਲਿਜਾਇਆ ਜਾਂਦਾ ਜਿਸ ਕਾਰਨ ਉਨ੍ਹਾਂ ਦਾ ਸਾਮਾਨ ਖਰਾਬ ਹੋ ਜਾਂਦਾ ਹੈ। ਤੁਸੀਂ ਅਜਿਹੀਆਂ ਕਈ ਸ਼ਿਕਾਇਤਾਂ ਸੁਣੀਆਂ ਹੋਣਗੀਆਂ। ਹਾਲ ਹੀ 'ਚ ਏਪੀਜੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਇਹ ਮਾਮਲਾ ਗਰਮਾ ਗਿਆ ਹੈ।

 

 

ਵੀਡੀਓ 'ਚ ਇੰਡੀਗੋ ਦਾ ਸਟਾਫ ਬੜੀ ਲਾਪਰਵਾਹੀ ਨਾਲ ਯਾਤਰੀਆਂ ਦਾ ਸਮਾਨ ਲੋਡ ਕਰਦਾ ਦਿਖਾਇਆ ਗਿਆ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇੰਡੀਗੋ ਦੇ ਦੋ ਕਰਮਚਾਰੀ ਏਅਰਪੋਰਟ ਤੋਂ ਸਾਮਾਨ ਚੁੱਕ ਕੇ ਟਰੇਲਰ 'ਤੇ ਸੁੱਟ ਰਹੇ ਹਨ। ਉਹ ਉਨ੍ਹਾਂ ਡੱਬਿਆਂ ਨੂੰ  ਲਾਪਰਵਾਹੀ ਨਾਲ ਸੁੱਟ ਰਹੇ ਹਨ।

ਇਹ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਮਾਮਲੇ 'ਚ ਪੀੜਤ ਲੋਕਾਂ ਦੇ ਕਾਫੀ ਕਮੈਂਟਸ ਅਤੇ ਲਾਈਕਸ ਆਏ ਹਨ। ਏਅਰਲਾਈਨ ਨੂੰ ਖੁਦ ਅੱਗੇ ਆ ਕੇ ਸਪੱਸ਼ਟੀਕਰਨ ਦੇਣਾ ਪਿਆ। ਏਅਰਲਾਈਨ ਨੇ ਕਿਹਾ ਕਿ ਸਟਾਫ ਵੱਲੋਂ ਰੱਖੇ ਗਏ ਡੱਬੇ ਯਾਤਰੀਆਂ ਦੇ ਹਨ। ਦੱਸਿਆ ਜਾਂਦਾ ਹੈ ਕਿ ਯਾਤਰੀਆਂ ਦਾ ਸਮਾਨ ਬਹੁਤ ਧਿਆਨ ਨਾਲ ਰੱਖਿਆ ਜਾਂਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement