ਦਿੱਲੀ ਵਿੱਚ ਡਿੱਗਿਆ ਤਾਪਮਾਨ, ਸਾਲ 2020 ਨਵੰਬਰ 'ਚ ਹੀ ਦਸੰਬਰ ਵਰਗਾ ਹਾਲ
Published : Nov 3, 2020, 5:19 pm IST
Updated : Nov 3, 2020, 5:19 pm IST
SHARE ARTICLE
delhi Weather
delhi Weather

ਦਿੱਲੀ ਦਾ ਘੱਟੋ ਘੱਟ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਘੱਟ 10.0 ਡਿਗਰੀ ਸੈਲਸੀਅਸ ਰਿਹਾ।

ਨਵੀਂ ਦਿੱਲੀ: ਨਵੰਬਰ ਦੀ ਸ਼ੁਰੂਵਾਤ 'ਚ ਹੀ ਸਰਦੀ ਦਾ ਮੌਸਮ ਨਵੇਂ ਰਿਕਾਰਡ ਬਣਾ ਰਿਹਾ ਹੈ। ਇਸ ਦੇ ਚਲਦੇ ਅੱਜ ਕੌੰਮੀ ਰਾਜਧਾਨੀ ਦਿੱਲੀ ਤੇ ਐਨਸੀਆਰ 'ਚ ਠੰਢ ਲਗਾਤਰ ਵੱਧ ਰਹੀ ਹੈ। ਦੱਸ ਦੇਈਏ ਕਿ 29 ਅਕਤੂਬਰ ਦੀ ਠੰਢ ਨੇ ਪਿਛਲੇ 58 ਸਾਲਾਂ ਦਾ ਰਿਕਾਰਡ ਤੋੜਿਆ ਸੀ। ਹੁਣ ਨਵੰਬਰ ਦੀ ਸ਼ੁਰੂਆਤ 'ਚ ਹਰ ਰੋਜ਼ ਹੀ ਪਿਛਲੇ 10 ਸਾਲਾਂ ਦਾ ਰਿਕਾਰਡ ਟੁੱਟ ਰਿਹਾ ਹੈ। 

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਡਿਗ ਗਿਆ। ਇਸ ਮੌਸਮ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ। ਨਵੰਬਰ ਆਉਣ ਦੇ ਨਾਲ ਹੀ ਦਿੱਲੀ-ਐਨਸੀਆਰ ਵਿੱਚ ਜਿਸ ਤਰ੍ਹਾਂ ਸਰਦੀਆਂ ਵਿੱਚ ਵਾਧਾ ਹੋਇਆ ਹੈ, ਇਹ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ-ਐਨਸੀਆਰ ਵਿੱਚ ਸਰਦੀਆਂ ਹੋਰ ਲੰਬੇ ਸਮੇਂ ਤੱਕ ਚੱਲੇਗੀ।

Air Pollution Delhi

ਇਸ ਦੇ ਚਲਦੇ ਇੱਕ ਤੇ ਦੋ ਨਵੰਬਰ ਨੂੰ ਠੰਢ ਨੇ ਦਿੱਲੀ ਵਿੱਚ ਰਿਕਾਰਡ ਤੋੜੇ ਸੀ ਤੇ ਅੱਜ ਮੰਗਲਵਾਰ ਨੂੰ ਵੀ ਦਿੱਲੀ 'ਚ 2010 ਦੇ ਬਾਅਦ ਸਭ ਤੋਂ ਠੰਢੀ ਸਵੇਰ ਦਰਜ ਕੀਤੀ ਗਈ।

Diwali crackers fill Delhi Air

ਰੋਜ਼ਾਨਾ ਡਿੱਗਦੇ ਪਾਰੇ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਘੱਟੋਂ ਘੱਟ ਤਾਪਮਾਨ ਵਿੱਚ ਇੱਹ ਗਿਰਾਵਟ ਸਿੰਗਲ ਡਿਜਿਟ ਵਿੱਚ ਚਲੇ ਜਾਏਗੀ। ਮਤਲਬ ਕਿ ਦਿੱਲੀ ਵਿੱਚ ਸ਼ਨੀਵਾਰ ਤੱਕ ਤਾਪਮਾਨ 9 ਡਿਗਰੀ ਤੱਕ ਜਾਣ ਦੇ ਅਸਾਰ ਹਨ। ਮੌਸਮ ਵਿਭਾਗ ਦੇ ਮੁਤਾਬਿਕ ਮੰਗਲਵਾਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਘੱਟ 10.0 ਡਿਗਰੀ ਸੈਲਸੀਅਸ ਰਿਹਾ। 

delhi ncr
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement