ਖ਼ਬਰਾਂ |

ਤਾਜ਼ਾ |

ਫ਼ੋਰਬਸ ਸੂਚੀ : ਗੌਤਮ ਅਡਾਨੀ  ਸੱਭ ਤੋਂ ਅਮੀਰ, ਮੁਕੇਸ਼ ਅੰਬਾਨੀ ਦੂਜੇ ਨੰਬਰ ਉਤੇ
Published : Oct 3, 2026, 6:56 am IST
Updated : Oct 3, 2026, 6:56 am IST
SHARE ARTICLE
Forbes India's Richest 2026 List
Forbes India's Richest 2026 List

ਓ. ਪੀ. ਜਿੰਦਲ ਗਰੁੱਪ ਦੀ ਸਾਵਿਤਰੀ ਜਿੰਦਲ 39.8 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ ’ਤੇ ਹੈ

ਨਵੀਂ ਦਿੱਲr : ਫ਼ੋਰਬਸ ਇੰਡੀਆ ਦੀ 2026 ਦੀ 100 ਸੱਭ ਤੋਂ ਅਮੀਰ ਭਾਰਤੀਆਂ ਦੀ ਸੂਚੀ ’ਚ ਗੌਤਮ ਅਡਾਣੀ ਅਤੇ ਉਨ੍ਹਾਂ ਦਾ ਪਰਵਾਰ ਇਕ ਵਾਰ ਫਿਰ ਟਾਪ ’ਤੇ ਰਿਹਾ। ਅਡਾਣੀ ਪਰਵਾਰ ਦੀ ਕੁਲ ਜਾਇਦਾਦ 112.7 ਅਰਬ ਡਾਲਰ (ਕਰੀਬ 10.81 ਲੱਖ ਕਰੋੜ ਰੁਪਏ) ਮਾਪੀ ਗਈ ਹੈ। ਪਿਛਲੇ ਇਕ ਸਾਲ ’ਚ ਉਨ੍ਹਾਂ ਦੀ ਜਾਇਦਾਦ ’ਚ 20.7 ਅਰਬ ਡਾਲਰ (ਕਰੀਬ 1.98 ਲੱਖ ਕਰੋੜ ਰੁਪਏ) ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਅੰਕੜਾ 2022 ’ਚ ਦਰਜ ਕਰੀਬ 150 ਅਰਬ ਡਾਲਰ ਦੇ ਰਿਕਾਰਡ ਪੱਧਰ ਤੋਂ ਹੁਣ ਵੀ ਘੱਟ ਹੈ।

ਫ਼ੋਰਬਸ ਅਨੁਸਾਰ ਸ਼ੇਅਰ ਬਾਜ਼ਾਰ ’ਚ ਕਮਜ਼ੋਰੀ ਅਤੇ ਰੁਪਏ ’ਚ 8.5 ਫ਼ੀ ਸਦੀ ਦੀ ਗਿਰਾਵਟ ਦੇ ਬਾਵਜੂਦ ਭਾਰਤ ਦੇ 100 ਸੱਭ ਤੋਂ ਅਮੀਰ ਲੋਕਾਂ ਦੀ ਸਾਂਝੀ ਜਾਇਦਾਦ ਕਰੀਬ 1 ਟ੍ਰਿਲੀਅਨ ਡਾਲਰ ਦੇ ਪੱਧਰ ’ਤੇ ਬਣੀ ਰਹੀ। ਓ. ਪੀ. ਜਿੰਦਲ ਗਰੁੱਪ ਦੀ ਸਾਵਿਤਰੀ ਜਿੰਦਲ 39.8 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ ’ਤੇ ਹੈ ਅਤੇ ਸੂਚੀ ’ਚ ਸੱਭ ਤੋਂ ਅਮੀਰ ਭਾਰਤੀ ਔਰਤ ਬਣੀ ਹੋਈ ਹੈ।

ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ 34.7 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਚੌਥੇ ਸਥਾਨ ’ਤੇ ਹਨ। ਉਨ੍ਹਾਂ ਦੀ ਜਾਇਦਾਦ ’ਚ ਇਕ ਸਾਲ ’ਚ 74 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਉੱਥੇ ਹੀ ਸੁਨੀਲ ਮਿੱਤਲ ਅਤੇ ਪਰਵਾਰ 32.9 ਬਿਲੀਅਨ ਡਾਲਰ ਦੀ ਜਾਇਦਾਦ ਨਾਲ 5ਵੇਂ ਸਥਾਨ ’ਤੇ ਹਨ। ਫ਼ੋਰਬਸ ਅਨੁਸਾਰ ਇਸ ਸਾਲ ਸੂਚੀ ’ਚ ਸ਼ਾਮਲ ਅੱਧੇ ਤੋਂ ਵੱਧ ਅਮੀਰਾਂ ਦੀ ਜਾਇਦਾਦ ’ਚ ਕਮੀ ਆਈ ਹੈ।

ਸ਼ਿਵ ਨਾਡਾਰ, ਅਜ਼ੀਮ ਪ੍ਰੇਮਜੀ ਅਤੇ ਐੱਨ. ਆਰ. ਨਾਰਾਇਣ ਮੂਰਤੀ ਦੀ ਜਾਇਦਾਦ ’ਚ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਕੱੁਝ ਨਵੇਂ ਕਾਰੋਬਾਰੀ ਵੀ ਇਸ ਸਾਲ ਫ਼ੋਰਬਸ ਦੀ ਸੂਚੀ ’ਚ ਜਗ੍ਹਾ ਬਣਾਉਣ ’ਚ ਸਫ਼ਲ ਰਹੇ।  (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement