ਮਹਾਗਠਜੋੜ ਨੇ ਕੀਤਾ ਸੀਟਾਂ ਦਾ ਐਲਾਨ, ਰਾਜਦ 144 ਅਤੇ ਕਾਂਗਰਸ 70 ਸੀਟਾਂ ਤੇ ਲੜੇਗੀ ਚੋਣ
Published : Oct 3, 2020, 10:49 pm IST
Updated : Oct 3, 2020, 10:49 pm IST
SHARE ARTICLE
image
image

ਰਾਜਦ ਅਪਣੇ ਕੋਟੇ ਤੋਂ ਝਾਮੁਮੋ ਅਤੇ ਵੀ.ਆਈ.ਪੀ. ਨੂੰ ਦੇਵੇਗਾ ਸੀਟ

ਪਟਨਾ, 3 ਅਕਤੂਬਰ : ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ਵਾਲੇ ਮਹਾਗਠਜੋੜ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦਾ ਐਲਾਨ ਕਰ ਦਿਤਾ ਹੈ। ਰਾਜਦ 144, ਕਾਂਗਰਸ 77 ਅਤੇ ਖੱਬੇ ਪੱਖੀ ਦਲ 29 ਸੀਟਾਂ 'ਤੇ ਚੋਣ ਲੜਨਗੇ। ਰਾਜਦ ਅਤੇ ਵਿਰੋਧੀ ਧਿਰ ਦੇ ਆਗੁ ਤੇਜਸਵੀ ਪ੍ਰਸਾਦ ਯਾਦਵ, ਕਾਂਗਰਸ ਵਿਧਾਨਮੰਡਲ ਦਲ ਦੇ ਨੇਤਾ ਸਦਾਨੰਦ ਸਿੰਘ, ਕਾਂਗਰਸ ਸਕ੍ਰੀਨਿੰਗ ਕਮੇਟੀ ਦੇ ਪ੍ਰਧਾਨ ਅਵਿਨਾਸ਼ ਪਾਂਡੇ ਸਮੇਤ ਹੋਰ ਦਲ ਦੇ ਪ੍ਰਧਾਨ ਅਤੇ ਆਗੂਆਂ ਦੀ ਹਾਜ਼ਰੀ 'ਚ ਇਥੇ ਪੱਤਰਕਾਰ ਸੰਮੇਲਨ 'ਚ ਮਹਾਗਠਜੋੜ ਨੇ ਸੀਟਾਂ ਦਾ ਐਲਾਨ ਕੀਤਾ।

imageimage


ਮਹਾਗਠਜੋੜ 'ਚ ਹੋਏ ਸੀਟਾਂ ਦੇ ਤਾਲਮੇਲ ਦੇ ਅਧੀਨ ਰਾਜਦ ਨੂੰ 144, ਕਾਂਗਰਸ ਨੂੰ 70 ਅਤੇ ਖੱਬੇ ਪੱਖੀ ਦਲਾਂ ਨੂੰ 29 ਸੀਟਾਂ ਦਿਤੀਆਂ ਗਈਆਂ ਹਨ।
ਰਾਜਦ ਅਪਣੇ ਕੋਟੇ ਤੋਂ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਨੂੰ ਸੀਟ ਦੇਵੇਗਾ। ਉਥੇ ਹੀ ਖੱਬੇ ਪੱਖੀ ਦਲਾਂ ਦੇ ਖਾਤੇ 'ਚ 29 ਸੀਟਾਂ 'ਚੋਂ 19 ਸੀਟਾਂ ਤੇ ਭਾਰਤ ਦੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦ (ਭਾਕਪਾ-ਮਾਲੇ), 6 ਸੀਟਾਂ 'ਤੇ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਅਤੇ ਚਾਰ ਸੀਟਾਂ 'ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਉਮੀਦਵਾਰ ਚੋਣ ਲੜਨਗੇ।  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement