ਪੀਐਮ ਮੋਦੀ ਨੇ ਕੀਤਾ ਅਟਲ ਸੁਰੰਗ ਦਾ ਉਦਘਾਟਨ, ਬੱਸ ਨੂੰ ਦਿਖਾਈ ਹਰੀ ਝੰਡੀ
Published : Oct 3, 2020, 11:09 am IST
Updated : Oct 3, 2020, 11:09 am IST
SHARE ARTICLE
Atal Tunnel inauguration By PM Narendra Modi
Atal Tunnel inauguration By PM Narendra Modi

12 ਤੋਂ 12.45 ਤੱਕ ਸਿਸੂ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ

ਰੋਹਤਾਂਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ  ਦੁਨੀਆਂ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦਾ ਉਦਘਾਟਨ ਕੀਤਾ। ਦੱਸ ਦਈਏ ਕਿ ਅਟਲ ਸੁਰੰਗ ਦੁਨੀਆਂ ਵਿਚ ਸਭ ਤੋਂ ਲੰਬੀ ਰਾਜਮਾਰਗ ਸੁਰੰਗ ਹੈ ਅਤੇ  9.02 ਕਿਲੋਮੀਟਰ ਲੰਬੀ ਇਹ ਸੁਰੰਗ ਮਨਾਲੀ ਨੂੰ ਸਾਲਾਂ ਤੱਕ ਲਾਹੌਲ ਸਪਿਤੀ ਘਾਟੀ ਨਾਲ ਜੋੜ ਕੇ ਰੱਖੇਗੀ। 

Atal Tunnel inauguration By PM Narendra ModiAtal Tunnel inauguration By PM Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਬਨ ਕੱਟ ਕੇ ਸੁਰੰਗ ਦਾ ਉਦਘਾਟਨ ਕੀਤਾ। ਪੀਐਮ ਮੋਦੀ ਨੇ ਸੁਰੰਗ ਦੇ ਸਾਊਥ ਪੋਰਟਲ 'ਤੇ ਉਦਘਾਟਨ ਕੀਤਾ ਹੈ। 
ਬੀਆਰਓ ਦੇ ਮਹਾਨਿਰਦੇਸ਼ਕ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੇ ਪੀਐਮ ਮੋਦੀ ਨੂੰ ਸੁਰੰਗ ਬਾਰੀ ਜਾਣਕਾਰੀ ਦਿੱਤੀ।

Atal Tunnel inauguration By PM Narendra ModiAtal Tunnel inauguration By PM Narendra Modi

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨਾਲੀ ਦੇ ਸਾਸੇ ਹੈਲੀਪੈਡ 'ਤੇ ਪਹੁੰਚੇ, ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੀਐਮ ਜੈਰਾਮ ਠਾਕੁਰ ਨੇ ਉਹਨਾਂ ਦਾ ਸਵਾਗਤ ਕੀਤਾ। ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਨਾਰਥ ਪੋਰਟਲ ਵਿਚ ਨਿਗਮ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ 15 ਬਜ਼ੁਰਗ ਯਾਤਰੀਆਂ ਨੂੰ ਸਾਊਥ ਪੋਰਟਲ ਵੱਲ ਰਵਾਨਾ ਕੀਤਾ। 

Atal Tunnel inauguration By PM Narendra ModiAtal Tunnel inauguration By PM Narendra Modi

ਇਸ ਤੋਂ ਬਾਅਦ ਪੀਐਮ ਮੋਦੀ 12 ਤੋਂ 12.45 ਤੱਕ ਸਿਸੂ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ, ਜਦਕਿ 12.50 'ਤੇ ਵਾਪਸ ਸੁਰੰਗ ਵਿਚੋਂ ਹੋ ਕੇ ਸੋਲੰਗਨਾਲਾ ਪਹੁੰਚਣਗੇ ਅਤੇ ਭਾਜਪਾ ਨੇਤਾਵਾਂ ਨੂੰ ਸੰਬੋਧਨ ਕਰਨਗੇ। ਦੱਸ ਦਈਏ ਕਿ ਅਟਲ ਸੁਰੰਗ ਦਾ ਨਿਰਮਾਣ ਅਤਿਅਧੁਨਿਕ ਤਕਨੀਕ ਦੀ ਮਦਦ ਨਾਲ ਪੀਰ ਜੰਜਾਲ ਦੀਆਂ ਪਹਾੜੀਆਂ ਵਿਚ ਕੀਤਾ ਗਿਆ ਹੈ।

Atal tunnelAtal tunnel

ਇਹ ਸਮੁੰਦਰ ਤੱਟ ਨਾਲੋਂ 10,000 ਫੁੱਟ ਦੀ ਉਚਾਈ 'ਤੇ ਸਥਿਤ ਹੈ। 'ਅਟਲ ਸੁਰੰਗ' ਬਣਾਉਣ ਤੋਂ ਬਾਅਦ ਮਨਾਲੀ ਅਤੇ ਲੇਹ ਵਿਚਕਾਰ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵੇਂ ਸਥਾਨਾਂ ਵਿਚਕਾਰ ਸਫਰ ਦੌਰਾਨ ਲੱਗਣ ਵਾਲੇ ਸਮੇਂ ਵਿਚ ਵੀ 4 ਤੋਂ 5 ਘੰਟਿਆਂ ਦੀ ਕਮੀ ਆਵੇਗੀ।

Location: India, Himachal Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement