ਤਿਰੂਪਤੀ ਮੰਦਰ ਨੂੰ 16ਵੀਂ ਸਦੀ ਦੇ ਸ਼ਾਸਕ ਵਲੋਂ ਦਿਤੇ ਗਹਿਣੇ ਕਿਥੇ ਹਨ? : ਸੂਚਨਾ ਕਮਿਸ਼ਨ
Published : Sep 3, 2018, 8:19 am IST
Updated : Sep 3, 2018, 8:19 am IST
SHARE ARTICLE
Central Information Commission
Central Information Commission

ਸੀਆਈਸੀ ਨੇ ਸਵਾਲ ਕੀਤਾ ਹੈ ਕਿ ਵਿਜੇਵਾੜਾ ਦੇ 16ਵੀਂ ਸਦੀ ਦੇ ਸ਼ਾਸਕ ਕ੍ਰਿਸ਼ਨਦੇਵ ਰਾਏ ਦੁਆਰਾ ਤਿਰੂਪਤੀ ਵਿਚ ਭਗਵਾਨ ਵੈਂਕਟੇਸ਼ਵਰ ਦੇ ਮੰਦਰ ਨੂੰ ਦਾਨ ਵਿਚ ਦਿਤੇ ਗਏ.........

ਨਵੀਂ ਦਿੱਲੀ : ਸੀਆਈਸੀ ਨੇ ਸਵਾਲ ਕੀਤਾ ਹੈ ਕਿ ਵਿਜੇਵਾੜਾ ਦੇ 16ਵੀਂ ਸਦੀ ਦੇ ਸ਼ਾਸਕ ਕ੍ਰਿਸ਼ਨਦੇਵ ਰਾਏ ਦੁਆਰਾ ਤਿਰੂਪਤੀ ਵਿਚ ਭਗਵਾਨ ਵੈਂਕਟੇਸ਼ਵਰ ਦੇ ਮੰਦਰ ਨੂੰ ਦਾਨ ਵਿਚ ਦਿਤੇ ਗਏ ਗਹਿਣੇ ਕਿਥੇ ਹਨ? ਕੇਂਦਰੀ ਸੂਚਨਾ ਕਮਿਸ਼ਨਰ ਨੇ ਭਾਰਤੀ ਪੁਰਾਤਤਵ ਵਿਭਾਗ, ਸਭਿਆਚਾਰ ਮੰਤਰਾਲਾ, ਆਂਧਰਾ ਪ੍ਰਦੇਸ਼ ਸਰਕਾਰ ਅਤੇ ਮੰਦਰ ਪ੍ਰਸ਼ਾਸਨ ਨੂੰ ਇਹ ਸਵਾਲ ਕੀਤਾ ਹੈ। ਸੂਚਨਾ ਕਮਿਸ਼ਨ ਸ੍ਰੀਧਰ ਨੇ ਸਖ਼ਤ ਹੁਕਮ ਵਿਚ ਪ੍ਰਧਾਨ ਮੰਤਰੀ ਦਫਤਰ ਨੂੰ ਇਹ ਵੀ ਜਨਤਕ ਕਰਨ ਲਈ ਕਿਹਾ ਕਿ ਕੇਂਦਰ ਸਰਕਾਰ ਨੇ ਤਿਰੂਮਲਾ ਮੰਦਰ ਨੂੰ ਕੌਮੀ ਯਾਦਗਾਰ ਐਲਾਨਣ ਅਤੇ ਵਿਸ਼ਵ ਵਿਰਾਸਤ ਢਾਂਚੇ ਅਤੇ ਗਹਿਣਿਆਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਨਿਯਮਾਂ ਨੂੰ ਲਾਗੂ

ਕਰਨ ਵਾਸਤੇ ਕਿਹੜੇ ਕਦਮਾਂ 'ਤੇ ਵਿਚਾਰ ਕੀਤਾ ਹੈ। ਕਮਿਸ਼ਨ ਬੀਕੇ ਐਸ ਆਰ ਆਯੰਗਰ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਫਤਰ ਕੋਲੋਂ ਪੁਛਣਾ ਚਾਹਿਆ ਸੀ ਕਿ ਟੀਟੀਡੀ ਤਿਰੂਮਲਾ ਮੰਦਰ ਨੂੰ ਇਤਿਹਾਸਕ ਅਤੇ ਰਾਸ਼ਟਰੀ ਵਿਰਾਸਤ ਦੀ ਯਾਦਗਾਰ ਐਲਾਨਣ ਦੀ ਉਨ੍ਹਾਂ ਦੀ ਬੇਨਤੀ 'ਤੇ ਕਿਹੜੇ ਕਦਮ ਚੁੱਕੇ ਹਨ। ਇਹ ਸਵਾਲ ਵੱਖ ਵੱਖ ਵਿਭਾਗਾਂ ਨੂੰ ਭੇਜਿਆ ਗਿਆ ਪਰ ਆਯੰਗਰ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ ਜਿਸ ਮਗਰੋਂ ਉਨ੍ਹਾਂ ਮਾਮਲੇ ਨੂੰ ਜਨਤਕ ਕੀਤੇ ਜਾਣ ਦੀ ਬੇਨਤੀ ਨਾਲ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਸੀ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement