ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਿਰੁਧ ਦੇਸ਼ ਧ੍ਰੋਹ ਦਾ ਮਾਮਲਾ ਦਰਜ
Published : May 3, 2020, 9:29 am IST
Updated : May 3, 2020, 9:29 am IST
SHARE ARTICLE
File Photo
File Photo

ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੋਸ਼ਲ ਮੀਡੀਆ ’ਤੇ ਇਕ ਵਿਵਾਦਪੁਰਨ ਪੋਸਟ ਦੇ ਮਾਮਲੇ ’ਚ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ

ਨਵੀਂ ਦਿੱਲੀ, 2 ਮਈ : ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੋਸ਼ਲ ਮੀਡੀਆ ’ਤੇ ਇਕ ਵਿਵਾਦਪੁਰਨ ਪੋਸਟ ਦੇ ਮਾਮਲੇ ’ਚ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਫ਼ਰੂਲ ਇਸਲਾਮ ਖ਼ਾਨ ਦੇ ਵਿਰੁਧ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸਨਿਚਰਵਾਰ ਨੂੰ ਇਕ ਅਧਿਕਾਰੀ ਨੇ ਦਿਤੀ। ਪੁਲਿਸ ਨੇ ਵਸੰਤ ਕੁੰਜ ਨਿਵਾਸੀ ਇਕ ਵਿਅਕਤੀ ਵਲੋਂ ਸ਼ਿਕਾਇਤ ਮਿਲਣ ਦੇ ਬਾਅਦ ਖ਼ਾਨ ਦੇ ਵਿਰੁਧ ਧਾਰਾ 124ਏ ਅਤੇ 153ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਦਸਿਆ ਕਿ ਸ਼ਿਕਾਇਤਕਰਦਾ ਨੇ ਦੋਸ਼ ਲਾਇਆ ਹੈ ਕਿ ਖ਼ਾਨ ਦੀ ਪੋਸਟ ‘‘ਭੜਕਾਉ’’, ‘‘ਇਰਾਦਤਨ’’ ਅਤੇ ਦੇਸ਼ ਧ੍ਰੋਹ ਵਾਲੀ ਸੀ ਅਤੇ ਇਹ ਸਮਾਜ ’ਚ ਸ਼ਾਂਤੀ ਨੂੰ ਖ਼ਰਾਬ ਅਤੇ ਵੰਡ ਪੈਦਾ ਕਰਨ ’ਤੇ ਆਧਾਰਿਤ ਸੀ। ਉਨ੍ਹਾ ਦਸਿਆ ਕਿ ਸਾਈਬਰ ਸੈਲ ਮਾਮਲੇ ਦੀ ਜਾਂਚ ਕਰ ਰਹੀ ਹੈ। 
ਖ਼ਾਨ ਨੇ ਮੰਗਲਵਾਰ ਨੂੰ ਪੋਸਟ ਕੀਤਾ ਸੀ, ਪਰ ਕੁੱਝ ਦੇਰ ਬਾਅਦ ਹੀ ਉਸ ਨੂੰ ਹਟਾ ਦਿਤਾ ਸੀ ਅਤੇ ਮਾਫ਼ੀ ਮੰਗ ਲਈ ਸੀ। ਭਾਜਪਾ ਨੇ ਖ਼ਾਨ ਨੂੰ ਕਮਿਸ਼ਨ ਤੋਂ ਹਟਾਉਣ ਦੀ ਮੰਗ ਕੀਤੀ ਹੈ। 

 File PhotoFile Photo

ਖ਼ਾਨ ਨੇ ਇਕ ਬਿਆਨ ’ਚ ਕਿਹਾ, ‘‘ਮੈਨੂੰ ਅਹਿਸਾਸ ਹੋਇਆ ਕਿ ਜਦ ਸਾਡਾ ਦੇਸ਼ ਮੈਡਿਕਲ ਐਮਜੈਂਸੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਦ੍ਰਿਸ਼ ਦੁਸ਼ਮਨ ਨਾਲ ਲੜ ਰਿਹਾ ਹੈ, ਤਾਂ ਮੇਰਾ ਟਵੀਟ ਗ਼ਲਤ ਸਮੇਂ ’ਤੇ ਸੀ ਅਤੇ ਅਸੰਵੇਦਨਸ਼ੀਲ ਸੀ। ਮੈਂ ਉਨ੍ਹਾਂ ਸਾਰੇ ਲੋਕਾਂ ਤੋਂ ਮਾਫ਼ੀ ਮੰਗਦਾ ਹਾਂ ਜਿਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਲੱਗੀ ਹੈ।’’
ਉਨ੍ਹਾਂ ਨੇ ਕਿਹਾ ਕਿ 28 ਅਪ੍ਰੈਲ ਦੇ ਉਨ੍ਹਾਂ ਦੇ ਟਵੀਟ ਨੇ ਕੁੱਝ ਲੋਕਾਂ ਨੂੰ ਦੁੱਖ ਪਹੁੰਚਾਇਆ ਹੈ ਜਿਸ ਵਿਚ ਉਨ੍ਹਾਂ ਨੇ ਉਤਰ ਪੁਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਸੰਬੰਧ ਵਿਚ ਭਾਰਤ ਦੇ ਮੁਸਲਮਾਨਾਂ ਦੇ ਤਸ਼ੱਦਦ ਦੀ ਆਵਾਜ਼ ਚੁੱਕਣ ’ਤੇ ਕੁਵੈਤ ਦਾ ਧਨਵਾਦ ਕੀਤਾ ਸੀ।     
    (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement