ਫੇਸਬੁੱਕ ਡੇਟਾ ਲੀਕ ਮਾਮਲੇ ਤੋਂ ਬਾਅਦ ਅਪਣੀ ਕੰਪਨੀ ਬੰਦ ਕਰੇਗੀ ਕੈਂਬ੍ਰਿਜ਼ ਏਲਾਲਿਟਿਕਾ
Published : May 3, 2018, 9:44 am IST
Updated : May 3, 2018, 10:31 am IST
SHARE ARTICLE
cambridge analytica is shutting down its firm
cambridge analytica is shutting down its firm

ਫੇਸਬੁੱਕ ਡੇਟਾ ਚੋਰੀ ਕਰ ਕੇ ਉਸ ਦੀ ਚੋਣ ਮੁਹਿੰਮ ਦੌਰਾਨ ਗ਼ਲਤ ਵਰਤੋਂ ਕਰਨ ਦਾ ਦੋਸ਼ ਝੱਲ ਰਹੀ ਕੈਂਬ੍ਰਿਜ਼ ਏਲਾਲਿਟਿਕਾ ਕੰਪਨੀ ਨੇ ਅਪਣੀ ਕੰਪਨੀ ...

ਨਵੀਂ ਦਿੱਲੀ : ਫੇਸਬੁੱਕ ਡੇਟਾ ਚੋਰੀ ਕਰ ਕੇ ਉਸ ਦੀ ਚੋਣ ਮੁਹਿੰਮ ਦੌਰਾਨ ਗ਼ਲਤ ਵਰਤੋਂ ਕਰਨ ਦਾ ਦੋਸ਼ ਝੱਲ ਰਹੀ ਕੈਂਬ੍ਰਿਜ਼ ਏਲਾਲਿਟਿਕਾ ਕੰਪਨੀ ਨੇ ਅਪਣੀ ਕੰਪਨੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਇਕ ਰਸਮੀ ਬਿਆਨ ਜ਼ਰੀਏ ਇਹ ਜਾਣਕਾਰੀ ਦਿਤੀ। ਕੰਪਨੀ ਕੁੱਝ ਸਮੇਂ ਬਾਅਦ ਅਪਣੀਆਂ ਸਾਰੀਆਂ ਇਕਾਈਆਂ ਵੀ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ। 

cambridge analytica is shutting down its firmcambridge analytica is shutting down its firm

ਕੰਪਨੀ ਨੇ ਅਪਣੇ ਇਕ ਬਿਆਨ ਵਿਚ ਕਿਹਾ ਕਿ ਡੇਟਾ ਸੰਚਾਲਨ 'ਤੇ ਇਕ ਵਿਵਾਦ ਵਿਚ ਸ਼ਾਮਲ ਕੈਂਬ੍ਰਿਜ਼ ਏਲਾਲਿਟਿਕਾ ਅਤੇ ਇਸ ਦੀ ਬ੍ਰਿਟਿਸ਼ ਮੂਲ ਕੰਪਨੀ ਐਸਸੀਐਲ ਚੋਣ ਲਿਮਟਿਡ ਨੂੰ ਤੁਰਤ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਸਾਡੇ ਵਿਰੁਧ ਹੋਏ ਮੀਡੀਆ ਕਵਰੇਜ਼ ਨੇ ਸਾਡੇ ਸਾਰੇ ਗਾਹਕਾਂ ਅਤੇ ਸਪਲਾਈਕਰਤਾਵਾਂ ਨੂੰ ਸਾਡੇ ਤੋਂ ਦੂਰ ਕਰ ਦਿਤਾ ਹੈ। ਇਹੀ ਵਜ੍ਹਾ ਹੈ ਕਿ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਅਸੀਂ ਅਪਣਾ ਕੰਮ ਜਾਰੀ ਨਹੀਂ ਰਖ ਸਕਦੇ। 

cambridge analytica is shutting down its firmcambridge analytica is shutting down its firm

ਕੈਂਬ੍ਰਿਜ਼ ਏਲਾਲਿਟਿਕਾ ਦੇ ਕੋਲ ਹੋਰ ਕੋਈ ਬਦਲ ਨਹੀਂ ਨਹੀਂ ਹੈ। ਲਿਹਾਜ਼ਾ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਂਬ੍ਰਿਜ਼ ਏਨਾਲਿਟਿਕਾ 'ਤੇ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਦੀ ਚੋਣ ਮੁਹਿੰਮ ਨੂੰ ਪ੍ਰਭਾਵਤ ਕਰਨ ਦਾ ਦੋਸ਼ ਲੱਗ ਚੁਕਿਆ ਹੈ। ਇਨ੍ਹਾਂ ਦੇਸ਼ਾਂ ਵਿਚ ਅਮਰੀਕਾ ਵੀ ਸ਼ਾਮਲ ਹੈ। ਇਸ ਕੰਪਨੀ 'ਤੇ ਦੋਸ਼ ਹੈ ਕਿ ਇਸ ਨੇ ਸਬੰਧਤ ਦੇਸ਼ ਦੇ ਫੇਸਬੁੱਕ ਯੂਜ਼ਰਸ ਦਾ ਡੇਟਾ ਚੋਰੀ ਕਰ ਕੇ ਉਸ ਦੀ ਵਰਤੋਂ ਚੋਣਾਂ ਦੌਰਾਨ ਕੀਤੀ। 

cambridge analytica is shutting down its firmcambridge analytica is shutting down its firm

ਡੇਟਾ ਲੀਕ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੇ ਸਬੰਧਤ ਕੰਪਨੀ ਸਮੇਤ ਫੇਸਬੁੱਕ 'ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਸੀ। ਤੁਹਾਨੂੰ ਦਸ ਦਈਏ ਕਿ ਕੈਂਬ੍ਰਿਜ਼ ਏਲਾਲਿਟਿਕਾ 'ਤੇ ਫੇਸਬੁੱਕ ਦੇ ਪੰਜ ਕਰੋੜ ਮੈਂਬਰਾਂ ਨਾਲ ਜੁੜੀਆਂ ਜਾਣਕਾਰੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਿਆ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement