ਮੋਦੀ ਵਲੋਂ 39 ਭਾਰਤੀਆਂ ਦੇ ਪਰਿਵਾਰਾਂ ਨੂੰ 10 ਲੱਖ ਦੀ ਮਦਦ ਦਾ ਐਲਾਨ
Published : Apr 3, 2018, 1:56 pm IST
Updated : Apr 3, 2018, 1:56 pm IST
SHARE ARTICLE
NARENDRA MODI
NARENDRA MODI

ਇਰਾਕ ਵਿਚ ਮਾਰੇ 39 ਭਾਰਤੀਆਂ ਦੇ ਅੰਗ ਕੱਲ ਭਾਰਤ ਪਹੁੰਚ ਗਏ ਸਨ ਜਿਸ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਮ੍ਰਿਤਕਾਂ ਦੇ ਅੰਗ ਸੌਂਪ ਦਿਤੇ ਸਨ। ਹੁਣ ਦੇਸ਼...

ਨਵੀਂ ਦਿੱਲੀ : ਇਰਾਕ ਵਿਚ ਮਾਰੇ 39 ਭਾਰਤੀਆਂ ਦੇ ਅੰਗ ਕੱਲ ਭਾਰਤ ਪਹੁੰਚ ਗਏ ਸਨ ਜਿਸ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਮ੍ਰਿਤਕਾਂ ਦੇ ਅੰਗ ਸੌਂਪ ਦਿਤੇ ਸਨ। ਹੁਣ ਦੇਸ਼ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਰਾਕ 'ਚ ਮਾਰੇ ਗਏ 39 ਭਾਰਤੀ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਦੀ ਮਦਦ ਦਾ ਐਲਾਨ ਕਰ ਦਿਤਾ ਹੈ। ਇਸ ਤੋਂ ਪਹਿਲਾਂ ਪੀ.ਐਮ ਮੋਦੀ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਹੋਣ ਦੇ ਬਾਅਦ ਦੁੱਖ ਜਤਾਇਆ ਸੀ। 

39 Indians39 Indians

ਮੋਸੁਲ 'ਚ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ(ਆਈ.ਐਸ) ਵਲੋਂ ਮਾਰੇ ਗਏ ਭਾਰਤੀ ਨਾਗਰਿਕਾਂ ਦੇ ਅੰਗ ਲੈ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ ਸਿੰਘ ਸੋਮਵਾਰ ਨੂੰ ਭਾਰਤ ਪੁੱਜੇ ਸਨ। ਇਸ ਦੇ ਬਾਅਦ ਉਹ ਸਭ ਤੋਂ ਪਹਿਲੇ ਪੰਜਾਬ ਗਏ। ਮੋਸੁਲ 'ਚ 39 ਭਾਰਤੀ ਮਾਰੇ ਗਏ ਸਨ। ਇਨ੍ਹਾਂ 'ਚ 38 ਦੇ ਅੰਗ ਭਾਰਤ ਆਏ ਹਨ। ਇਕ ਦੀ ਪਛਾਣ ਨਹੀਂ ਹੋ ਸਕੀ ਹੈ। ਇਨ੍ਹਾਂ 'ਚੋਂ 27 ਲੋਕ ਪੰਜਾਬ ਦੇ ਸਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀੜਤ ਪਰਿਵਾਰ ਨੂੰ 5-5 ਲੱਖ ਰੁਪਏ ਦੇ ਨਾਲ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ।

39 indians39 indians

ਤੁਹਾਨੂੰ ਦਸ ਦੇਈਏ ਕਿ ਪੰਜਾਬ ਵਿਚ ਮ੍ਰਿਤਕਾਂ ਦੇ ਅੰਗ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇਂਣ ਤੋਂ ਬਾਅਦ ਬਿਹਾਰ ਵਿਚ ਰਹਿੰਦੇ ਕੁੱਝ ਪਰਿਵਾਰ ਵਾਲਿਆਂ ਕੋਲ ਮ੍ਰਿਤਕਾਂ ਦੇ ਅੰਗ ਭੇਜੇ ਤਾਂ ਉਨ੍ਹਾਂ ਵਿਚੋਂ ਦੇ ਪਰਿਵਾਰਾਂ ਨੇ ਮ੍ਰਿਤਕਾਂ ਦੇ ਅੰਗ ਲੈਣ ਤੋਂ ਸਾਫ ਮਨਾ ਕਰ ਦਿਤਾ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਪੰਜਾਬ ਸਰਕਾਰ ਦੇ ਵਾਂਗ 5-5 ਲੱਖ ਤੋਂ ਇਲਾਵਾ ਘਰ ਵਿਚ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement