ਗਰੁੱਪ ਵਿਚ ਝੂਠੀਆਂ ਖ਼ਬਰਾਂ ਵਾਇਰਲ ਹੋਣ 'ਤੇ ਐਡਮਿਨ ਵੀ ਓਨਾ ਹੀ ਜ਼ਿੰਮੇਵਾਰ ਹੈ ਜਿੰਨਾ ਕਿ ਗਰੁੱਪ ਦਾ ਮੈਂਬਰ - ਇਲਾਹਾਬਾਦ ਹਾਈਕੋਰਟ
Published : Mar 3, 2022, 2:20 pm IST
Updated : Mar 3, 2022, 2:20 pm IST
SHARE ARTICLE
Allahabad HC
Allahabad HC

ਅਦਾਲਤ ਨੇ ਸੁਣਵਾਈ ਕਰਦੇ ਹੋਏ ਮੰਨਿਆ ਕਿ ਗਲਤ ਸੰਦੇਸ਼ਾਂ ਲਈ ਐਡਮਿਨ ਵੀ ਜ਼ਿੰਮੇਵਾਰ ਹੈ,

 

ਨਵੀਂ ਦਿੱਲੀ - ਝੂਠੇ ਜਾਂ ਗੁੰਮਰਾਹਕੁੰਨ WhatsApp ਸੁਨੇਹਿਆਂ ਲਈ ਕੌਣ ਜ਼ਿੰਮੇਵਾਰ ਹੈ? ਗਰੁੱਪ ਐਡਮਿਨ ਜਾਂ ਗਰੁੱਪ ਦਾ ਮੈਂਬਰ? ਇਨ੍ਹਾਂ ਦੋ ਸਵਾਲਾਂ ਦਾ ਜਵਾਬ ਇਲਾਹਾਬਾਦ ਹਾਈਕੋਰਟ ਨੇ ਦਿੱਤਾ ਹੈ। ਇਕ ਮਾਮਲੇ ਦੀ ਸੁਣਵਾਈ ਦੌਰਾਨ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਝੂਠੀਆਂ ਖ਼ਬਰਾਂ ਵਾਇਰਲ ਕਰਨ ਲਈ ਗਰੁੱਪ ਐਡਮਿਨ ਵੀ ਓਨਾ ਹੀ ਜ਼ਿੰਮੇਵਾਰ ਹੈ ਜਿੰਨਾ ਕਿ ਗਰੁੱਪ ਦਾ ਮੈਂਬਰ। 

WhatsappWhatsapp

ਦਰਅਸਲ, ਇਲਾਹਾਬਾਦ ਹਾਈ ਕੋਰਟ ਵਿਚ ਇੱਕ ਵਟਸਐਪ ਗਰੁੱਪ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਲਤ ਤਸਵੀਰ ਪੋਸਟ ਕੀਤੀ ਗਈ ਸੀ, ਜਿਸ 'ਤੇ ਆਈਟੀ ਐਕਟ ਦੀ ਧਾਰਾ 66 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਇਸ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨਰ ਗਰੁੱਪ ਐਡਮਿਨ ਨੇ ਇਲਾਹਾਬਾਦ ਹਾਈ ਕੋਰਟ ਵਿਚ ਇਸ ਅਪਰਾਧਿਕ ਪ੍ਰਕਿਰਿਆ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

WhatsApp Group Admin WhatsApp Group Admin

ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਲਾਹਾਬਾਦ ਹਾਈਕੋਰਟ ਨੇ ਆਈਟੀ ਐਕਟ ਦੇ ਤਹਿਤ ਵਟਸਐਪ ਗਰੁੱਪ ਦੇ ਐਡਮਿਨ ਦੇ ਖਿਲਾਫ਼ ਦਰਜ ਅਪਰਾਧਿਕ ਪ੍ਰਕਿਰਿਆ 'ਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ। ਇਹ ਹੁਕਮ ਜਸਟਿਸ ਮੁਹੰਮਦ ਆਲਮ ਨੇ ਦਿੱਤਾ ਹੈ। ਇਹ ਪਟੀਸ਼ਨ ਗਰੁੱਪ ਐਡਮਿਨ ਮੁਹੰਮਦ ਇਮਰਾਨ ਮਲਿਕ ਨੇ ਦਾਇਰ ਕੀਤੀ ਸੀ, ਜਿਸ 'ਤੇ ਹਾਈ ਕੋਰਟ ਨੇ ਸੁਣਵਾਈ ਕੀਤੀ।

ਪਟੀਸ਼ਨਰ ਇਮਰਾਨ ਨੇ ਕਿਹਾ ਕਿ ਉਹ ਵਟਸਐਪ ਗਰੁੱਪ ਦਾ ਐਡਮਿਨ ਹੈ, ਪਰ ਪ੍ਰਧਾਨ ਮੰਤਰੀ ਦੀ ਸੋਧੀ ਹੋਈ ਤਸਵੀਰ ਗਰੁੱਪ ਮੈਂਬਰ ਨਿਜ਼ਾਮ ਆਲਮ ਵੱਲੋਂ ਪੋਸਟ ਕੀਤੀ ਗਈ ਹੈ ਅਤੇ ਗਰੁੱਪ ਮੈਂਬਰ ਇਸ ਐਕਟ ਲਈ ਦੋਸ਼ੀ ਨਹੀਂ ਹੋ ਸਕਦਾ, ਇਸ ਲਈ ਉਸ ਵਿਰੁੱਧ ਐੱਫ.ਆਈ.ਆਰ. ਰੱਦ ਕਰ ਦਿੱਤੀ ਗਈ। 
ਇਸ ਦੇ ਨਾਲ ਹੀ ਸਰਕਾਰੀ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਪਟੀਸ਼ਨਰ ਗਰੁੱਪ ਦਾ ਐਡਮਿਨ ਹੈ ਅਤੇ ਉਹ ਗਰੁੱਪ ਦਾ ਮੈਂਬਰ ਜਿੰਨਾ ਦੋਸ਼ੀ ਹੈ ਅਤੇ ਉਹ ਅਪਰਾਧ ਵਿੱ ਬਰਾਬਰ ਦਾ ਭਾਗੀਦਾਰ ਹੈ। ਅਦਾਲਤ ਨੇ ਸੁਣਵਾਈ ਕਰਦੇ ਹੋਏ ਮੰਨਿਆ ਕਿ ਗਲਤ ਸੰਦੇਸ਼ਾਂ ਲਈ ਐਡਮਿਨ ਵੀ ਜ਼ਿੰਮੇਵਾਰ ਹੈ, ਜਿਸ ਦੇ ਆਧਾਰ 'ਤੇ ਇਲਾਹਾਬਾਦ ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement