ਝਾਰਖੰਡ ‘ਚ ਅਡਾਣੀ ਪਾਵਰ ਦੇ 14,000 ਕਰੋੜ ਰੁਪਏ ਦੇ ਸੇਜ (SEZ) ਪ੍ਰੋਜੈਕਟ ਨੂੰ ਮਨਜ਼ੂਰੀ
Published : Mar 3, 2019, 1:07 pm IST
Updated : Mar 3, 2019, 1:08 pm IST
SHARE ARTICLE
Jharkhand SEZ project
Jharkhand SEZ project

ਸਰਕਾਕ ਨੇ ਝਾਰਖੰਡ ਵਿਚ ਅਡਾਣੀ ਪਾਵਰ ਦੇ ਵਿਸ਼ੇਸ਼ ਆਰਥਿਕ ਖੇਤਰ (Special Economic Zone) ਪ੍ਰੋਜੈਕਟ ਨੂੰ ਮਨਜੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ

ਨਵੀਂ ਦਿੱਲੀ : ਸਰਕਾਕ ਨੇ ਝਾਰਖੰਡ ਵਿਚ ਅਡਾਣੀ ਪਾਵਰ ਦੇ ਵਿਸ਼ੇਸ਼ ਆਰਥਿਕ ਖੇਤਰ( Special Economic Zone) ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਪ੍ਰੋਜੈਕਟ ਵਿਚ ਬਣਨ ਵਾਲੀ ਬਿਜਲੀ ਬੰਗਲਾਦੇਸ਼ ਨੂੰ ਭੇਜੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਵਣਜ ਸਕੱਤਰ ਦੁਆਰਾ ਪ੍ਰਧਾਨਗੀ ਪ੍ਰਾਪਤ ਪ੍ਰਵਾਨਗੀ ਬੋਰਡ ਨੇ ਇਸ ਪ੍ਰੋਜੈਕਟ ਦੀ ਮਨਜ਼ੂਰੀ ਦਿੱਤੀ ਹੈ।

ਅਡਾਣੀ ਪਾਵਰ ਲਿਮਟਡ ਨੇ ਸੂਬੇ ਦੇ ਗੋਡਾ ਜਿਲੇ ਵਿਚ 425 ਹੈਕਟੇਅਰ ਖੇਤਰ ਵਿਚ ਬਿਜਲੀ ਲਈ SEZ ਸਥਾਪਿਤ ਕਰਨ ਦੀ ਮੰਗ ਕੀਤੀ ਸੀ। ਇਹ ਪ੍ਰੋਜੈਕਟ ਮੋਤਿਆ, ਮਾਲੀ, ਗਾਏਘਾਟ ਅਤੇ ਨਾਲ ਲੱਗਦੇ ਪਿੰਡਾਂ ਲਈ  ਲਗਾਇਆ ਜਾਵੇਗਾ। ਕੰਪਨੀ ਨੂੰ 222.68 ਹੈਕਟੇਅਰ ਖੇਤਰ ਵਿਚ ਜ਼ਮੀਨ ਕਬਜੇ ਦੀ ਰਸਮੀ ਤੌਰ 'ਤੇ ਮਨਜ਼ੂਰੀ ਮਿਲੀ ਹੈ। ਹੋਰ 202.32 ਹੈਕਟੇਅਰ ਜ਼ਮੀਨ ਲਈ ਮਨਜ਼ੂਰੀ ਮਿਲਣੀ ਬਾਕੀ ਹੈ।

ਇਸ ਪ੍ਰੋਜੈਕਟ ਵਿਚ 14,000 ਕਰੋੜ ਰੁਪਏ ਦੇ ਨਿਵੇਸ਼ ਨਾਲ 800-800 ਮੈਗਾਵਾਟ ਦੀਆਂ ਦੋ ਯੂਨਿਟਾਂ ਸਥਾਪਿਤ ਕੀਤੀਆ ਜਾਣਗੀਆਂ। ਇਸਦੇ ਇਲਾਵਾ ਇਸ ਵਿਚ ਪਾਣੀ ਦੀ ਪਾਈਪਲਾਈਨ ਅਤੇ ਬਿਜਲੀ ਨਿਕਾਸ ਦੀ ਵਿਵਸਥਾ ਦੀ ਸਥਾਪਨਾ ਵੀ ਸ਼ਾਮਿਲ ਹੈ। ਇਹ ਪ੍ਰੋਜੈਕਟ 2022 ਦੇ ਅੰਤ ਤੱਕ ਖਤਮ ਹੋ ਜਾਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement