ਵਰੁਣ ਗਾਂਧੀ ਨੇ ਫਿਰ ਘੇਰੀ ਆਪਣੀ ਸਰਕਾਰ, 'ਆਖਿਰ ਕਦੋਂ ਤੱਕ ਸਬਰ ਕਰੇ ਭਾਰਤ ਦਾ ਨੌਜਵਾਨ'
Published : Dec 2, 2021, 11:24 am IST
Updated : Dec 2, 2021, 11:24 am IST
SHARE ARTICLE
Varun Gandhi
Varun Gandhi

ਕਿਸਾਨਾਂ ਦੇ ਮੁੱਦਿਆਂ 'ਤੇ ਵੀ ਸਰਕਾਰ 'ਤੇ ਲਗਾਤਾਰ ਵਿੰਨ੍ਹੇ ਨਿਸ਼ਾਨੇ

 

 ਨਵੀਂ ਦਿੱਲੀ:  ਪੀਲੀਭੀਤ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਖਿਲਾਫ ਬਾਗੀ ਸੁਰ ਦਿਖਾਏ ਹਨ। ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਲਗਾਤਾਰ ਘੇਰ ਰਹੇ ਵਰੁਣ ਨੇ ਇਸ ਵਾਰ ਨੌਕਰੀ ਅਤੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਵਰੁਣ ਗਾਂਧੀ ਨੇ ਸਵਾਲ ਕੀਤਾ ਕਿ ਆਖਿਰ ਕਦੋਂ ਤੱਕ ਭਾਰਤ ਦੇ ਨੌਜਵਾਨ ਸਬਰ ਕਰਨ?

 

Varun Gandhi Varun Gandhi

 

ਵਰੁਣ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਕੋਈ ਸਰਕਾਰੀ ਨੌਕਰੀ ਨਹੀਂ ਹੈ, ਫਿਰ ਵੀ ਕੋਈ ਮੌਕਾ ਆ ਜਾਵੇ ਤਾਂ ਪੇਪਰ ਲੀਕ ਹੋ ਜਾਂਦਾ ਹੈ, ਜੇ ਇਮਤਿਹਾਨ ਦਿੰਦੇ ਹਾਂ ਤਾਂ ਸਾਲਾਂ ਬੱਧੀ ਨਤੀਜਾ ਨਹੀਂ ਨਿਕਲਦਾ, ਫਿਰ ਕਿਸੇ ਨਾ ਕਿਸੇ ਘਪਲੇ ਵਿੱਚ ਰੱਦ ਹੋ ਜਾਂਦਾ ਹੈ। ਰੇਲਵੇ ਗਰੁੱਪ ਡੀ ਦੇ 1.25 ਕਰੋੜ ਨੌਜਵਾਨ ਦੋ ਸਾਲਾਂ ਤੋਂ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਫੌਜ ਵਿੱਚ ਭਰਤੀ ਦਾ ਵੀ ਇਹੀ ਹਾਲ ਹੈ। ਆਖਿਰ ਕਦੋਂ ਤੱਕ ਸਬਰ ਕਰਨ ਭਾਰਤ ਦੇ ਨੌਜਵਾਨ।

 

ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪ੍ਰੀਖਿਆ ਲੀਕ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਸੀ। ਹਾਲ ਹੀ ਵਿੱਚ ਯੂਪੀ ਵਿੱਚ ਯੂਪੀਟੀਈਟੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਸੀ। ਇਸ ਤੇ ਵਰੁਣ ਗਾਂਧੀ ਨੇ ਟਵੀਟ ਕਰਦਿਆਂ ਕਿਹਾ, ''ਯੂਪੀਟੀਈਟੀ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ।

 

TweetTweet

 

ਇਸ ਦਲਦਲ ਦੀਆਂ ਛੋਟੀਆਂ ਮੱਛੀਆਂ 'ਤੇ ਕਾਰਵਾਈ ਨਹੀਂ ਚੱਲੇਗੀ, ਸਰਕਾਰ ਨੂੰ ਇਨ੍ਹਾਂ ਦੇ ਸਿਆਸੀ ਸਰਪ੍ਰਸਤ ਸਿੱਖਿਆ ਮਾਫੀਆ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ ਬਹੁਤੇ ਵਿਦਿਅਕ ਅਦਾਰੇ ਸਿਆਸੀ ਅਸਰ ਰਸੂਖ ਵਾਲੇ ਵਿਅਕਤੀਆਂ ਦੇ ਮਾਲਕ ਹਨ, ਇਸ ਲਈ ਇਨ੍ਹਾਂ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ?

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement