PGI ਨੇ ਵਧਾਇਆ ਪ੍ਰਾਈਵੇਟ ਕਮਰਿਆਂ ਦਾ ਕਿਰਾਇਆ, 1900 ਦੀ ਬਜਾਏ 3500 ਰੁਪਏ ’ਚ ਮਿਲੇਗਾ ਕਮਰਾ
Published : Sep 2, 2022, 2:19 pm IST
Updated : Sep 2, 2022, 3:09 pm IST
SHARE ARTICLE
PGI increased private room rent
PGI increased private room rent

VIP ਕਮਰੇ ਦਾ ਕਿਰਾਇਆ 3400 ਰੁਪਏ ਤੋਂ ਵਧ ਕੇ 6500 ਰੁਪਏ ਕੀਤਾ


ਚੰਡੀਗੜ੍ਹ: ਪੀਜੀਆਈ ਨੇ 9 ਸਾਲਾਂ ਬਾਅਦ ਮਰੀਜ਼ਾਂ ਲਈ ਪ੍ਰਾਈਵੇਟ ਕਮਰਿਆਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਪ੍ਰਾਈਵੇਟ ਕਮਰੇ ਦਾ ਕਿਰਾਇਆ ਜੋ 1900 ਰੁਪਏ ਪ੍ਰਤੀ ਦਿਨ ਸੀ, ਹੁਣ 3500 ਰੁਪਏ ਕਰ ਦਿੱਤਾ ਗਿਆ ਹੈ। ਇਸ ਵਿਚ 84% ਦਾ ਵਾਧਾ ਹੋਇਆ ਹੈ। ਵੀਆਈਪੀ ਕਮਰੇ ਦਾ ਕਿਰਾਇਆ 3400 ਰੁਪਏ ਤੋਂ ਵਧਾ ਕੇ 6500 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਇਸ 'ਚ 91 ਫੀਸਦੀ ਦਾ ਵਾਧਾ ਹੋਇਆ ਹੈ। ਇਸ ਵਿਚ ਖੁਰਾਕ ਅਤੇ ਲੈਬ ਦੇ ਖਰਚੇ ਸ਼ਾਮਲ ਹਨ।

ਪੀਜੀਆਈ ਨੇ 2013 ਤੋਂ ਬਾਅਦ ਪ੍ਰਾਈਵੇਟ ਕਮਰਿਆਂ ਦੇ ਰੇਟ ਵਧਾ ਦਿੱਤੇ ਹਨ। ਇਸ ਸਬੰਧੀ ਫੈਸਲਾ ਫਰਵਰੀ ਵਿਚ ਪੀਜੀਆਈ ਦੀ ਹਸਪਤਾਲ ਚਾਰਜ ਕਮੇਟੀ ਨੇ ਲਿਆ ਸੀ ਪਰ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। 2013 ਵਿਚ ਪ੍ਰਾਈਵੇਟ ਕਮਰੇ ਦਾ ਕਿਰਾਇਆ 950 ਤੋਂ ਵਧਾ ਕੇ 1900 ਕਰ ਦਿੱਤਾ ਗਿਆ। ਵੀਆਈਪੀ ਕਮਰੇ ਦਾ ਰੇਟ 1500 ਤੋਂ ਵਧਾ ਕੇ 3000 ਰੁਪਏ ਕਰ ਦਿੱਤਾ ਗਿਆ ਸੀ। ਪਹਿਲਾਂ ਇਸ ਵਿਚ ਖੁਰਾਕ ਅਤੇ ਲੈਬ ਖਰਚੇ ਸ਼ਾਮਲ ਨਹੀਂ ਸਨ।

ਡਿਪਟੀ ਡਾਇਰੈਕਟਰ ਪ੍ਰਸ਼ਾਸਨ ਅਤੇ ਸਰਕਾਰੀ ਬੁਲਾਰੇ ਕੁਮਾਰ ਗੌਰਵ ਧਵਨ ਦਾ ਕਹਿਣਾ ਹੈ ਕਿ ਪ੍ਰਾਈਵੇਟ ਕਮਰੇ ਦੇ ਕਿਰਾਏ ਦੀ ਸਮੀਖਿਆ 2013 ਤੋਂ ਨਹੀਂ ਕੀਤੀ ਗਈ ਸੀ। ਇਸ ਲਈ ਹਸਪਤਾਲ ਚਾਰਜ ਕਮੇਟੀ ਨੇ ਕਮਰੇ ਦੇ ਕਿਰਾਏ ਵਿਚ ਵਾਧੇ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਨੂੰ ਪੀਜੀਆਈ ਪ੍ਰਬੰਧਕਾਂ ਨੇ ਪ੍ਰਵਾਨ ਕਰ ਲਿਆ ਹੈ। ਇਸ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ।

ਪੀਜੀਆਈ ਵਿਚ ਪ੍ਰਾਈਵੇਟ ਕਮਰਾ ਲੈਣ ਲਈ ਪਹਿਲਾਂ 8000 ਰੁਪਏ ਸਕਿਓਰਿਟੀ ਡਿਪਾਜ਼ਿਟ ਵਜੋਂ ਜਮਾਂ ਕਰਵਾਉਣੇ ਪੈਂਦੇ ਸੀ। ਕਮਰੇ ਦਾ ਰੇਟ ਵਧਾਉਣ ਦੇ ਨਾਲ-ਨਾਲ ਸਕਿਓਰਿਟੀ ਮਨੀ ਵੀ 8000 ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement