ਪ੍ਰਦਰਸ਼ਨ ਕਰਨ ਵਿਰੁਧ ਮਨੋਜ ਤਿਵਾੜੀ ਪੁਲਿਸ ਹਿਰਾਸਤ ਵਿਚ
Published : Jun 2, 2020, 9:45 am IST
Updated : Jun 2, 2020, 9:45 am IST
SHARE ARTICLE
Manoj Tiwari
Manoj Tiwari

ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਹਿਰਾਸਤ ‘

ਨਵੀਂ ਦਿੱਲੀ, 1 ਜੂਨ: ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉਹ ਪ੍ਰਾਈਵੇਟ ਹਸਪਤਾਲਾਂ ‘ਚ ਜ਼ਿਆਦਾ ਫੀਸ, ਦਿੱਲੀ ਸਰਕਾਰ ਦੀ ਬਦਇੰਤਜ਼ਾਮੀ ਨੂੰ ਲੈ ਕੇ ਰਾਜਘਾਟ ‘ਚ ਪ੍ਰਦਰਸ਼ਨ ਕਰਨ ਪਹੁੰਚੇ ਸਨ। ਤਿਵਾੜੀ ਨਾਲ ਭਾਜਪਾ ਦੇ ਕੁਝ ਹੋਰ ਮੈਂਬਰਾਂ ਨੂੰ ਵੀ ਹਿਰਾਸਤ ‘ਚ ਲੈ ਕੇ ਬੱਸ ‘ਚ ਬਿਠਾਇਆ ਗਿਆ। ਸਾਰਿਆਂ ਨੂੰ ਰਾਜਿੰਦਰ ਨਗਰ ਥਾਣੇ ਲਿਜਾਇਆ ਗਿਆ।
ਦਿੱਲੀ ਭਾਜਪਾ ਮੁਖੀ ਨੇ ਹਿਰਾਸਤ ‘ਚ ਲਏ ਜਾਣ ਤੋਂ ਪਹਿਲਾਂ ਮੀਡੀਆ ਨੂੰ ਕਿਹਾ,‘‘ ਪ੍ਰਾਈਵੇਟ ਹਸਪਤਾਲਾਂ ‘ਚ 5 ਲੱਖ ਰੁਪਏ ਜਮ੍ਹਾਂ ਕੀਤੇ ਬਿਨ੍ਹਾਂ ਦਾਖ਼ਲਾ ਨਹੀਂ ਹੈ। ਅਸੀਂ ਇਸ ਦਿੱਲੀ ਦੀ ਕਲਪਨਾ ਨਹੀਂ ਕੀਤੀ ਸੀ। ਪਰੇਸ਼ਾਨੀ ਬਹੁਤ ਹੈ।

File photoFile photo

ਕਾਮਿਆਂ ਨੂੰ ਤਨਖ਼ਾਹ ਦੇਣ ਦੀ ਖਾਤਰ ਕੇਂਦਰ ਸਰਕਾਰ ਤੋਂ ਫੰਡ ਮੰਗਣ ‘ਤੇ ਤਿਵਾੜੀ ਨੇ ਕਿਹਾ ਕਿ ਦਿੱਲੀ ਸਰਕਾਰ ਕੋਲ ਇਸ਼ਤਿਹਾਰ ਦੇਣ ਲਈ ਪੈਸੇ ਹਨ ਅਤੇ ਤਨਖ਼ਾਹ ਦੇਣ ਦੇ ਪੈਸੇ ਨਹੀਂ ਹਨ। ਸਰਹੱਦ ਸੀਲ ਕਰਨ ‘ਤੇ ਉਨ੍ਹਾਂ ਕਿਹਾ ਕਿ ਦਿੱਲੀ ਦੀ ਸਾਰੀ ਵਿਵਸਥਾ ਸਿਰਫ਼ ਗੱਲਾਂ ‘ਚ ਰਹਿ ਗਈ ਹੈ, ਜ਼ਮੀਨ ‘ਤੇ ਨਹੀਂ ਹੈ।‘‘
ਤਿਵਾੜੀ ਨੇ ਤਾਲਾਬੰਦੀ ਤੋੜਨ ਦੀ ਗੱਲ ਸਿਰੇ ਤੋਂ ਖਾਰਜ ਕੀਤੀ। ਮਾਸਕ ਲਾਏ ਹੋਏ ਤਿਵਾੜੀ ਨੇ ਕਿਹਾ ਕਿ ਅਸੀਂ ਪ੍ਰਦਰਸ਼ ਸਮਾਜਕ ਦੂਰੀ ਨਾਲ ਕਰ ਰਹੇ ਸੀ ਪਰ ਪੁਲਸ ਦਾ ਸਨਮਾਨ ਕਰਦੇ ਹਾਂ। ਉਨ੍ਹਾਂ ਨੇ ਕਿਹਾ,‘‘ਅਸੀਂ ਲੋਕ ਨਿਯਮ-ਕਾਨੂੰਨ ਨਾਲ ਹੀ ਪ੍ਰਦਰਸ਼ਨ ਕਰ ਰਹੇ ਸੀ। ਅਸੀਂ ਸਿਰਫ਼ ਦਿੱਲੀ ਸਰਕਾਰ, ਜੋ ਦਿੱਲੀ ਨਾਲ ਅਨਿਆਂ ਕਰ ਰਹੀ ਹੈ, ਉਸ ਨੂੰ ਜਾਗਰੁਕ ਕਰ ਰਹੇ ਹਾਂ। ਅਸੀਂ ਸਿਰਫ਼ 5-6 ਲੋਕ ਹਾਂ, ਅਸੀਂ ਕੋਈ ਉਲੰਘਣਾ ਨਹੀਂ ਕੀਤੀ।

ਦੱਸਣਯੋਗ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਅਗਲੇ ਇਕ ਹਫਤੇ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਦਿੱਲੀ ਦੇ ਬਜ਼ਾਰਾਂ ‘ਚ ਓਡ-ਈਵਨ ਵਿਵਸਥਾ ਵੀ ਖਤਮ ਕਰ ਦਿੱਤੀ ਗਈ ਹੈ। ਯਾਨੀ ਹੁਣ ਸਾਰੇ ਬਜ਼ਾਰਾਂ ‘ਚ ਸਾਰੀਆਂ ਦੁਕਾਨਾਂ ਇਕੱਠੇ ਖੋਲ੍ਹੀਆਂ ਜਾ ਸਕਦੀਆਂ ਹਨ। (ਏਜੰਸੀ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement