ਹੁਣ ਟ੍ਰੇਨਾਂ ਵਿਚ ਵੀ ਪਸੰਦੀਦਾ ਸਥਾਨਕ ਖਾਣਿਆਂ ਦਾ ਆਨੰਦ ਲੈ ਸਕਣਗੇ ਯਾਤਰੀ
Published : Jun 2, 2018, 11:07 am IST
Updated : Jun 2, 2018, 11:07 am IST
SHARE ARTICLE
Available local food in train
Available local food in train

ਕੋ-ਬ੍ਰਾਂਡੇਡ ਟੇਪ ਅਤੇ ਸਟਿਕਰ ਦੇ ਨਾਲ ਨਾਮਾਤਰ 15 ਰੁਪਏ ਵਿਚ ਖਾਣਾ ਪਹੁੰਚਾਏਗਾ

ਜੇਕਰ ਤੁਸੀਂ ਅਪਦੀ ਪਸੰਦ ਦਾ ਅਤੇ ਸਥਾਨਕ ਅਤੇ ਖੇਤਰੀ ਖਾਣੇ ਦਾ ਲੁਤਫ਼ ਟ੍ਰੇਨਾਂ ਵਿਚ ਵੀ ਉਠਾਉਣਾ ਚਾਹੁੰਦੇ ਹੋ ਤਾਂ ਹੁਣ ਭਾਰਤੀ ਰੇਲਵੇ ਤੁਹਾਡੀ ਇਹ ਇੱਛਾ ਪੂਰੀ ਕਰੇਗਾ। ਭਾਰਤੀ ਰੇਲ ਖਾਣ-ਪੀਣ ਅਤੇ ਸੈਰ ਸਪਾਟਾ ਨਿਗਮ (ਆਈਆਰਸੀਟੀਸੀ) ਨੇ ਕਿਹਾ ਕਿ ਈ ਕੈਟਰਿੰਗ ਸੇਵਾ ਨੂੰ ਉਤਸ਼ਾਹਿਤ ਕਰਨ ਅਤੇ ਰੇਲ ਯਾਤਰੀਆਂ ਲਈ ਉਨ੍ਹਾਂ ਦੀ ਪਸੰਦ ਦੇ ਸਥਾਨਕ ਅਤੇ ਖੇਤਰੀ ਖਾਣੇ ਪਰੋਸਣ ਲਈ ਉਸ ਨੇ ਡਲਿਵਰੀ ਸੇਵਾ ਸਾਂਝੇਦਾਰ ਟ੍ਰੈਪਿਗੋ ਨੂੰ ਇਸ ਕੰਮ ਵਿਚ ਸ਼ਾਮਲ ਕੀਤਾ ਹੈ। 

foodfoodਆਈਆਰਸੀਟੀਸੀ ਨੇ ਇਕ ਬਿਆਨ ਵਿਚ ਕਿਹਾ ਕਿ ਈ-ਕੈਟਰਿੰਗ ਯੋਜਨਾ ਨੂੰ ਅੱਗੇ ਵਧਾਉਣ ਅਤੇ ਰੇਲ ਯਾਤਰੀਆਂ ਦੀ ਪਸੰਦ ਦਾ ਸਥਾਨਕ ਅਤੇ ਖੇਤਰੀ ਖਾਣੇ ਉਨ੍ਹਾਂ ਨੂੰ ਪਰੋਸਣ ਲਈ ਅਸੀਂ ਡਿਲੀਵਰੀ ਸੇਵਾ ਸਾਂਝੇਦਾਰ ਟ੍ਰੈਪਿਗੋ ਅਤੇ ੍ਰਸੀ ਮਹਾਲਕਸ਼ਮੀ ਸਵੈ ਸਹਾਇਤਾ ਬੱਚਤ (ਰਤਨਾਗਿਰੀ) ਨੂੰ ਅਪਣੇ ਨਾਲ ਸ਼ਾਮਲ ਕੀਤਾ ਹੈ।

 foodfoodਆਈਆਰਸੀਟੀਸੀ ਦੇ ਅਨੁਸਾਰ ਟ੍ਰੈਪਿਗੋ ਭੋਜਨ ਸਮੱਗਰੀ ਮੁਹੱਈਆ ਕਰਵਾਉਣ ਵਾਲਾ ਨਜ਼ਦੀਕੀ ਬੀ-2-ਬੀ ਲਾਜਿਸਟਿਕਸ ਸੇਵਾ ਦੇਣ ਵਾਲੀ ਸਟਾਰਟਅਪ ਕੰਪਨੀ ਹੈ, ਜਿਸ ਦਾ ਸੰਚਾਲਨ ਆਈਆਈਟੀ-ਆਈਆਈਐਮ ਅਤੇ ਐਨਆਈਐਫਟੀ ਦੇ ਗ੍ਰੈਜੂਏਟ ਕਰਦੇ ਹਨ।

 foodfoodਆਈਆਰਸੀਟੀਸੀ ਨੇ ਕਿਹਾ ਕਿ ਆਈਆਰਸੀਟੀਸੀ ਦੀ ਈ-ਕੈਟਰਿੰਗ ਵੈਬਸਾਈਟ ਡਬਲਯੂਡਬਲਯੂਡਬਲਯੂ ਡਾਟ ਈ-ਕੈਟਰਿੰਗ ਡਾਟ ਕਾਮ ਨੂੰ ਇਨ ਜਾਂ ਫੂਡ ਆਨ ਟ੍ਰੈਕ ਐਪ 'ਤੇ ਆਰਡਰ ਦੇਣ 'ਤੇ ਟ੍ਰੈਪਿਗੋ ਸਾਫ਼ ਸੁਥਰੇ ਪੈਕਟ ਵਿਚ ਕੋ-ਬ੍ਰਾਂਡੇਡ ਟੇਪ ਅਤੇ ਸਟਿਕਰ ਦੇ ਨਾਲ ਨਾਮਾਤਰ 15 ਰੁਪਏ ਵਿਚ ਖਾਣਾ ਪਹੁੰਚਾਏਗਾ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement