ਨੌਜਵਾਨ ਦੀ ਹਿਰਾਸਤ 'ਚ ਮੌਤ : ਕੇਰਲ ਸਰਕਾਰ ਨੌਜਵਾਨ ਦੇ ਪਰਵਾਰ ਨੂੰ ਦੇਵੇਗੀ ਦਸ ਲੱਖ ਰੁਪਏ 
Published : May 2, 2018, 4:55 pm IST
Updated : May 2, 2018, 4:55 pm IST
SHARE ARTICLE
Kerala chief minister Pinarayi Vijayan
Kerala chief minister Pinarayi Vijayan

ਕੇਰਲ ਸਰਕਾਰ ਨੇ 26 ਸਾਲ ਦੇ ਉਸ ਨੌਜਵਾਨ ਦੇ ਪਰਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ ਲਿਆ ਜਿਸ ਦੀ ਪਿਛਲੇ ਮਹੀਨੇ ਹਿਰਾਸਤ ਦੌਰਾਨ ਮੌਤ ਹੋ ਗਈ ਸੀ...

ਤਿਰੁਵਨੰਤਪੁਰਮ, 2 ਮਈ : ਕੇਰਲ ਸਰਕਾਰ ਨੇ 26 ਸਾਲ ਦੇ ਉਸ ਨੌਜਵਾਨ ਦੇ ਪਰਵਾਰ ਨੂੰ 10 ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਦਾ ਫ਼ੈਸਲਾ ਲਿਆ ਜਿਸ ਦੀ ਪਿਛਲੇ ਮਹੀਨੇ ਹਿਰਾਸਤ ਦੌਰਾਨ ਮੌਤ ਹੋ ਗਈ ਸੀ।

 

ਇਸ ਮਾਮਲੇ ਨੂੰ ਲੈ ਕੇ ਸੂਬਾ ਪੁਲਿਸ ਵਿਰੁਧ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ। ਮੁੱਖ ਮੰਤਰੀ ਪਿਨਰਾਈ ਵਿਅਜਨ ਦੀ ਪ੍ਰਧਾਨਤਾ 'ਚ ਹੋਈ ਮੰਤਰੀਆਂ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਅਤੇ ਨਾਲ ਹੀ ਨੌਜਵਾਨ ਐਸ ਆਰ ਸ਼੍ਰੀਜੀਤ ਦੀ ਪਤਨੀ ਨੂੰ ਉਸ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦੀ ਮੰਗ ਕਰਨ ਦਾ ਫ਼ੈਸਲਾ ਵੀ ਲਿਆ ਗਿਆ।

Death in custodyDeath in custody

ਇਸ ਫ਼ੈਸਲੇ ਬਾਰੇ ਇਕ ਆਧਿਕਾਰਕ ਬਿਆਨ 'ਚ ਕਿਹਾ ਗਿਆ ਕਿ ਮੁੱਖ ਮੰਤਰੀ ਰਾਹਤ ਕੋਸ਼ ਤੋਂ 10 ਲੱਖ ਰੁਪਏ ਦੀ ਵਿਤੀ ਸਹਾਇਤਾ ਦਿਤੀ ਜਾਵੇਗੀ। ਬਾਅਦ 'ਚ ਇਹ ਰਾਸ਼ੀ ਸ਼੍ਰੀਜੀਤ ਦੀ ਮੌਤ ਲਈ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਤੋਂ ਵਸੂਲ ਕੀਤੀ ਜਾਵੇਗੀ। ਸ਼੍ਰੀਜੀਤ ਨੂੰ 55 ਸਾਲ ਦੇ ਇਕ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਨੌਂ ਅਪ੍ਰੈਲ ਨੂੰ ਇਕ ਨਿਜੀ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ।

Kerala chief minister Pinarayi VijayanKerala chief minister Pinarayi Vijayan

ਉਸ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਹਿਰਾਸਤ ਵਿਚ ਤਸੀਹੇ ਕਾਰਨ ਸ਼੍ਰੀਜੀਤ ਦੀ ਮੌਤ ਹੋ ਗਈ ਸੀ। ਹਾਲਾਂਕਿ, ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਅਜਿਹਾ ਸ਼ੱਕ ਹੈ ਕਿ ਸ਼੍ਰੀਜੀਤ ਨੂੰ ਹਿਰਾਸਤ 'ਚ ਲਿਜਾਉਣ ਤੋਂ ਪਹਿਲਾਂ ਇਕ ਝਗੜੇ ਦੌਰਾਨ ਸੱਟਾਂ ਲੱਗੀਆਂ ਸਨ। ਸ਼੍ਰੀਜੀਤ ਦੀ ਮੌਤ  ਦੇ ਸਬੰਧ 'ਚ ਹੁਣ ਤਕ ਇਕ ਸਰਕਿਲ ਇੰਸਪੈਕਟਰ, ਸਭ ਇੰਸਪੈਕਟਰ ਅਤੇ ਪੇਂਡੂ ਟਾਈਗਰ ਫ਼ੋਰਸ ਦੇ ਤਿੰਨ ਮੈਬਰਾਂ ਸਮੇਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement