ਮੋਦੀ-ਮੋਦੀ ਦੇ ਨਾਹਰਿਆਂ ਦੀ ਗੂੰਜ 'ਚ ਬਜਟ ਪੇਸ਼, ਵਿਰੋਧੀ ਧਿਰਾਂ ਦਾ ਹੰਗਾਮਾ
Published : Feb 2, 2019, 10:16 am IST
Updated : Feb 2, 2019, 10:16 am IST
SHARE ARTICLE
 Budget presented
Budget presented

ਲੋਕ ਸਭਾ ਵਿਚ ਸੱਤਾਧਿਰ ਦੇ ਮੈਂਬਰਾਂ ਦੁਆਰਾ 'ਮੋਦੀ-ਮੋਦੀ' ਦੇ ਨਾਹਰਿਆਂ ਦੀ ਗੂੰਜ 'ਚ ਕਿਸਾਨਾਂ ਅਤੇ ਕਰਦਾਤਾਵਾਂ ਨੂੰ ਰਾਹਤ ਦਾ ਐਲਾਨ ਕੀਤਾ ਗਿਆ....

ਨਵੀਂ ਦਿੱਲੀ : ਲੋਕ ਸਭਾ ਵਿਚ ਸੱਤਾਧਿਰ ਦੇ ਮੈਂਬਰਾਂ ਦੁਆਰਾ 'ਮੋਦੀ-ਮੋਦੀ' ਦੇ ਨਾਹਰਿਆਂ ਦੀ ਗੂੰਜ 'ਚ ਕਿਸਾਨਾਂ ਅਤੇ ਕਰਦਾਤਾਵਾਂ ਨੂੰ ਰਾਹਤ ਦਾ ਐਲਾਨ ਕੀਤਾ ਗਿਆ। ਕਾਂਗਰਸ ਅਤੇ ਕੁੱਝ ਹੋਰ ਪਾਰਟੀਆਂ ਦੇ ਮੈਂਬਰਾਂ ਨੇ ਹੇਠਲੇ ਸਦਨ ਵਿਚ ਸਰਕਾਰ ਵਿਰੁਧ ਅੰਤਰਮ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਇਸ ਦੀਆਂ ਜਾਣਕਾਰੀਆਂ ਲੀਕ ਕਰਨ ਦਾ ਦੋਸ਼ ਲਾਉਂਦਿਆਂ ਰੌਲਾ-ਰੱਪਾ ਪਾਇਆ।ਕਾਲਾ ਕੁੜਤਾ, ਸਫ਼ੈਦ ਪਜਾਮਾ ਅਤੇ ਕਾਲੇ ਰੰਗ ਦੀ ਜੈਕੇਟ ਪਾਈ ਵਿੱਤ ਮੰਤਰੀ ਨੇ ਅੰਤਰਮ ਬਜਟ ਭਾਸ਼ਨ ਇਕ ਘੰਟੇ 42 ਮਿੰਟ ਵਿਚ ਪੜ੍ਹਿਆ ਅਤੇ ਕਈ ਅਹਿਮ ਬਿੰਦੂਆਂ ਨੂੰ ਹਿੰਦੀ ਵਿਚ ਸਮਝਾਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੜਾ, ਪਜਾਮਾ ਅਤੇ ਮੋਦੀ ਜੈਕੇਟ ਪਾਈ ਹੋਈ ਸੀ। ਸਦਨ ਵਿਚ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਸੁਸ਼ਮਾ ਸਵਰਾਜ, ਨਿਤਿਨ ਗਡਕਰੀ, ਰਵੀਸ਼ੰਕਰ ਪ੍ਰਸਾਦ, ਰਾਧਾਮੋਹਨ ਸਿੰਘ, ਸੁਰੇਸ਼ ਪ੍ਰਭੂ, ਰਾਮ ਵਿਲਾਸ ਪਾਸਵਾਨ, ਹਰਸਿਮਰਤ ਕੌਰ ਸਮੇਤ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵੀ ਮੌਜੂਦ ਸਨ। ਸਦਨ ਵਿਚ ਰਾਹੁਲ ਗਾਂਧੀ, ਮਲਿਕਾਅਰਜੁਨ ਖੜਗੇ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ, ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਵੀ ਮੌਜੂਦ ਸਨ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement