ਸੀਐਮ ਨਾਰਾਇਣ ਸਵਾਮੀ ਨੇ ਕਿਰਨ ਬੇਦੀ ਨੂੰ ਦੱਸਿਆ ‘ਰਾਖਸ਼’
Published : Nov 1, 2019, 1:00 pm IST
Updated : Nov 1, 2019, 1:00 pm IST
SHARE ARTICLE
Puducherry CM Narayanasamy calls Kiran Bedi a demon
Puducherry CM Narayanasamy calls Kiran Bedi a demon

ਮੁੱਖ ਮੰਤਰੀ ਵੀ ਨਾਰਾਇਣਸਵਾਮੀ ਨੇ ਸਰਦਾਰ ਪਟੇਲ ਅਤੇ ਇੰਦਰਾ ਗਾਂਧੀ ਦੀ ਬਰਸੀ ਦੇ ਮੌਕੇ ‘ਤੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਨੇ ਇੱਥੇ ਇਕ ‘ਰਾਖਸ਼’ ਨੂੰ ਨਿਯੁਕਤ ਕੀਤਾ ਹੈ

ਨਵੀਂ ਦਿੱਲੀ: ਪੁਡੂਚੇਰੀ ਦੀ ਉਪ-ਰਾਜਪਾਲ ਕਿਰਨ ਬੇਦੀ ਦੇ ਨਾਲ ਸ਼ਬਦੀ ਬਹਿਸ ਵਿਚ ਉਲਝੇ ਕਾਂਗਰਸ ਮੁੱਖ ਮੰਤਰੀ ਵੀ ਨਾਰਾਇਣਸਵਾਮੀ ਨੇ ਸਰਦਾਰ ਪਟੇਲ ਅਤੇ ਇੰਦਰਾ ਗਾਂਧੀ ਦੀ ਬਰਸੀ ਦੇ ਮੌਕੇ ‘ਤੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਨੇ ਇੱਥੇ ਇਕ ‘ਰਾਖਸ਼’ ਨੂੰ ਨਿਯੁਕਤ ਕੀਤਾ ਹੈ ਕਿਉਂਕਿ ਉਹ ਵੱਖ ਵੱਖ ਕਲਿਆਣਕਾਰੀ ਯੋਜਨਾਵਾਂ ਵਿਚ ਕਥਿਤ ਤੌਰ ‘ਤੇ ਰੁਕਾਵਟ ਪਾ ਰਹੀ ਹੈ।

 Kiran BediKiran Bedi

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 35ਵੀਂ ਬਰਸੀ ‘ਤੇ ਪੁਡੂਚੇਰੀ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਦੀ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨਾਰਾਇਣ ਸਵਾਮੀ ਨੇ ਕਿਹਾ, ‘ਅਸੀਂ ਵੱਖ ਵੱਖ ਕਲਿਆਣਕਾਰੀ ਯੋਜਨਾਵਾਂ ਦੇ ਜ਼ਰੀਏ ਲੋਕਾਂ ਦੇ ਵਿਕਾਸ ਲਈ ਸਖ਼ਤ ਯਤਨ ਕਰ ਰਹੇ ਹਾਂ’।

V. NarayanasamyV. Narayanasamy

ਉਹਨਾਂ ਨੇ ਕਿਹਾ ‘ਪਰ ਕੇਂਦਰ ਨੇ ਇੱਥੇ ਇਕ ‘ਰਾਖਸ਼’ ਨੂੰ ਨਿਯੁਕਤ ਕਰ ਦਿੱਤਾ ਹੈ ਅਤੇ ਉਹ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਰੁਕਾਵਟ ਪਾ ਰਹੀ ਹੈ’। ਨਾਰਾਇਣਸਵਾਮੀ ਨੇ ਜੰਮੂ-ਕਸ਼ਮੀਰ ਦੇ ਦੌਰੇ ਲਈ ਦੇਸ਼ ਦੇ ਨੇਤਾਵਾਂ ਨੂੰ ਮਨਜ਼ੂਰੀ ਨਾ ਦੇਣ ਪਰ ਯੂਰੋਪੀ ਸੰਸਦ ਦੇ ਮੈਂਬਰਾਂ ਨੂੰ ਯਾਤਰਾ ਦੀ ਇਜਾਜ਼ਤ ਦੇਣ ‘ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement