1901 ਤੋਂ ਬਾਅਦ ਸਭ ਤੋਂ ਗਰਮ ਅਤੇ ਖੁਸ਼ਕ ਮਹੀਨਾ ਰਿਹਾ ਅਗੱਸਤ

By : BIKRAM

Published : Sep 1, 2023, 4:02 pm IST
Updated : Sep 1, 2023, 4:37 pm IST
SHARE ARTICLE
August hottest & driest since 1901
August hottest & driest since 1901

ਔਸਤ ਵੱਧ ਤੋਂ ਵੱਧ ਤਾਪਮਾਨ ਆਮ ਤੋਂ 1.2 ਡਿਗਰੀ ਵੱਧ ਕੇ 35.4 ਡਿਗਰੀ ਸੈਲਸੀਅਸ ਤਕ ਪੁੱਜਾ 

ਨਵੀਂ ਦਿੱਲੀ: ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਅਨੁਸਾਰ ਦੇਸ਼ ਦੇ ਇਤਿਹਾਸ ’ਚ ਸਭ ਤੋਂ ਗਰਮ ਅਤੇ ਖੁਸ਼ਕ ਅਗੱਸਤ ਮਹਿਸੂਸ ਕੀਤਾ ਗਿਆ। ਇਸ ਸਾਲ ਦੇ ਅਗੱਸਤ ਮਹੀਨੇ ’ਚ 1901 ਤੋਂ ਬਾਅਦ ਤੋਂ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। 

ਮਾਹਰਾਂ ਦਾ ਕਹਿਣਾ ਹੈ ਕਿ ਇਹ ਚਿੰਤਾਜਨਕ ਬਿਰਤੀ ਜਲਵਾਯੂ ਤਬਦੀਲੀ ਦੇ ਵਧਦੇ ਅਸਰ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਮੌਸਮ ਸਬੰਧੀ ਆਫ਼ਤਾਂ ਪੈਦਾ ਹੋ ਰਹੀਆਂ ਹਨ। 

ਅਗੱਸਤ 2023 ’ਚ ਔਸਤ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜੋ ਆਮ ਤੋਂ 1.2 ਡਿਗਰੀ ਵੱਧ ਸੀ। 

ਦਿੱਲੀ ਦੇ ਸਫ਼ਦਰਜੰਗ ਮੌਸਮ ਕੇਂਦਰ ’ਚ ਅਗੱਸਤ ’ਚ ਇਸ ਤੋਂ ਵੱਧ ਔਸਮ ਵੱਧ ਤੋਂ ਵੱਧ ਤਾਪਮਾਨ 2014 ’ਚ ਵੇਖਿਆ ਗਿਆ, ਜਦੋਂ ਇਹ 36.3 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। 

ਮੀਂਹ ਨਾ ਪੈਣ ਕਾਰਨ ਅਗੱਸਤ ਘੱਟ ਤੋਂ ਘੱਟ 14 ਸਾਲਾਂ ’ਚ ਦੂਜਾ ਸਭ ਤੋਂ ਖੁਸ਼ਕ ਸਾਲ ਬਣ ਗਿਆ। ਕੌਮੀ ਰਾਜਧਾਨੀ ਦੇ ਬੇਸ ਸਟੇਸ਼ਨ ਸਫ਼ਦਰਜੰਗ ’ਚ 61 ਫ਼ੀ ਸਦੀ ਮੀਂਹ ਦੀ ਕਮੀ ਹੋਈ, ਇਸ ’ਚ ਆਮ ਤੌਰ ’ਤੇ 233.1 ਮਿਲੀਮੀਟਰ ਮੁਕਾਬਲੇ ਸਿਰਫ਼ 91.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। 

ਜਦਕਿ ਅਗੱਸਤ 2022 ਸਿਰਫ਼ 41.6 ਮਿਲੀਮੀਟਰ ਮੀਂਹ ਦੇ ਨਾਲ 14 ਸਾਲਾਂ ’ਚ ਸਭ ਤੋਂ ਖੁਸ਼ਕ ਸੀ, ਇਸ ਵਾਰੀ ਦਾ ਅਗੱਸਤ ਮਹੀਨਾ ਉਸੇ ਸਮਾਂ ਸੀਮਾ ’ਚ ਦੂਜਾ ਸਭ ਤੋਂ ਖੁਸ਼ਕ ਸਾਲ ਰਿਹਾ। 

21 ਅਗੱਸਤ ਨੂੰ ਇਕ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ, ਜਦਕਿ ਮਹੀਨੇ ਦਾ ਔਸਤ ਘੱਟ ਤੋਂ ਘੱਟ ਤਾਪਮਾਨ 26.77 ਸੈਲਸੀਅਸ ਰਿਹਾ। 31 ਅਗੱਸਤ ਨੂੰ ਤਾਪਮਾਨ ਆਮ ਤੋਂ ਵੱਧ ਰਿਹਾ, ਜੋ ਵੱਧ ਤੋਂ ਵੱਧ 36.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 25.9 ਡਿਗਰੀ ਸੈਲਸੀਅਸ ਰਿਹਾ। 

ਮੌਸਮ ਵਿਧਾਨ ਦਾ ਕਹਿਣਾ ਹੈ ਕਿ ਸਤੰਬਰ ’ਚ ਕੁਝ ਰਾਹਤ ਦੀ ਉਮੀਦ ਹੈ। ਇਸ ਮਹੀਨੇ ਪੂਰੇ ਦੇਸ਼ ’ਚ ਮਾਨਸੂਨੀ ਮੀਂਹ ਦੀ ਗਤੀਵਿਧੀ ਆਮ ਪੱਧਰ ’ਤੇ ਪਰਤਣ ਦੀ ਉਮੀਦ ਹੈ। ਪਰ ਆਈ.ਐਮ.ਡੀ. ਨੇ ਸਤੰਬਰ ਲਈ ਵੀ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਭਵਿੱਖਬਾਣੀ ਪ੍ਰਗਟਾਈ ਹੈ। 

ਮੌਸਮ ਭਵਿੱਖਬਾਣੀ ਏਜੰਸੀ ਨੇ ਕਿਹਾ ਕਿ 1 ਸਤੰਬਰ ਨੂੰ ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤਕ ਪਹੁੰਚ ਜਾਵੇਗਾ, ਜਦਕਿ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸਪਾਸ ਰਹਿ ਸਕਦਾ ਹੈ। 

ਸਤੰਬਰ ’ਚ ਦਖਣੀ ਪ੍ਰਾਏਦੀਪੀ ਭਾਰਤ ਅਤੇ ਪਛਮੀ-ਮੱਧ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ। 

ਸਤੰਬਰ ਦੀ ਭਵਿੱਖਬਾਣੀ ਤੋਂ ਪਤਾ ਲਗਦਾ ਹੈ ਕਿ ਪੂਰਬ-ਉੱਤਰ ਭਾਰਤ, ਨੇੜਲੇ ਪੂਰਬੀ ਭਾਰਤ, ਹਿਮਾਲਿਆ ਦੀ ਤਲਹਟੀ ਅਤੇ ਪੂਰਬ-ਮੱਧ ਅਤੇ ਦਖਣੀ ਪ੍ਰਾਏਦੀਪੀ ਭਾਰਤ ਦੇ ਕੁਝ ਇਲਾਕਿਆਂ ’ਚ ਆਮ ਤੋਂ ਵੱਧ ਮੀਂਹ ਹੋਣ ਦੀ ਸੰਭਾਵਨਾ ਹੈ। 

ਹਾਲਾਂਕਿ, ਦੇਸ਼ ਦੇ ਬਾਕੀ ਹਿੱਸਿਆਂ ’ਚ ਆਮ ਤੋਂ ਘੱਟ ਮੀਂਹ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement