ਜਬਲਪੁਰ ਦੇ ਨਿੱਜੀ ਹਸਪਤਾਲ 'ਚ ਲੱਗੀ ਅੱਗ, 8 ਮੌਤਾਂ
Published : Aug 1, 2022, 8:04 pm IST
Updated : Aug 1, 2022, 8:04 pm IST
SHARE ARTICLE
 Fire broke out in a private hospital in Jabalpur, 8 deaths
Fire broke out in a private hospital in Jabalpur, 8 deaths

ਅੰਦਰ ਜਾਣ ਵਾਲੇ ਰਸਤੇ 'ਤੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਇਹੀ ਸੀ ਬਾਹਰ ਨਿਕਲਣ ਦਾ ਰਸਤਾ

ਜਬਲਪੁਰ - ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਸੋਮਵਾਰ ਦੁਪਹਿਰ 2:45 ਵਜੇ ਅੱਗ ਲੱਗ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਇਸ ਵਿਚ 4 ਸਟਾਫ ਵਾਲੇ ਵੀ ਸਨ। 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਤਿੰਨ ਮੰਜ਼ਿਲਾ ਨਿਊ ਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਪ੍ਰਵੇਸ਼ ਦੁਆਰ 'ਤੇ ਜਨਰੇਟਰ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਹਾਦਸੇ ਦੇ ਸਮੇਂ ਹਸਪਤਾਲ 'ਚ 35 ਲੋਕ ਮੌਜੂਦ ਸਨ। ਹਸਪਤਾਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। 

 Fire broke out in a private hospital in Jabalpur, 8 deathsFire broke out in a private hospital in Jabalpur, 8 deaths

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। 
1. ਵੀਰ ਸਿੰਘ (30 ਸਾਲ), ਨਿਵਾਸੀ ਅਧਰਤਲ, ਜਬਲਪੁਰ (ਸਟਾਫ ਮੈਂਬਰ)
2. ਸਵਾਤੀ ਵਰਮਾ (24), ਨਿਵਾਸੀ- ਨਰਾਇਣਪੁਰ, ਸਤਨਾ (ਸਟਾਫ ਮੈਂਬਰ)
3. ਮਹਿਮਾ ਜਾਟਵ (23), ਨਿਵਾਸੀ- ਨਰਸਿੰਘਪੁਰ (ਸਟਾਫ ਮੈਂਬਰ)
4. ਦੁਰਗੇਸ਼ ਸਿੰਘ (42), ਨਿਵਾਸੀ- ਅਗਸੌਦ, ਜਬਲਪੁਰ
5. ਤਨਮਯ ਵਿਸ਼ਵਕਰਮਾ (19), ਖਟੀਕ ਮੁਹੱਲਾ (ਜਬਲਪੁਰ)
6. ਅਨੁਸੂਈਆ ਯਾਦਵ (55), ਨਿਵਾਸੀ- ਚਿਤਰਕੂਟ, ਮਾਨਿਕਪੁਰ (ਯੂ.ਪੀ.)
7. ਸੋਨੂੰ ਯਾਦਵ (26), ਚਿਤਰਕੂਟ, ਮਾਨਿਕਪੁਰ (ਯੂ.ਪੀ.)
8. ਔਰਤ (ਪਹਿਚਾਣ ਨਹੀਂ ਹੋਈ) 

 Fire broke out in a private hospital in Jabalpur, 8 deathsFire broke out in a private hospital in Jabalpur, 8 deaths

ਇਕ ਚਸ਼ਮਦੀਦ ਔਰਤ ਦਾ ਕਹਿਣਾ ਹੈ ਕਿ ਲਾਈਟ ਬੰਦ ਹੋ ਗਈ ਸੀ ਫਿਰ ਜਨਰੇਟਰ ਚਾਲੂ ਕੀਤਾ ਅਤੇ ਉਸ ਵਿਚੋਂ ਚੰਗਿਆੜੀ ਅਤੇ ਧਮਾਕਾ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ ਤੇ ਫੈਲ ਗਈ। ਹਸਪਤਾਲ ਦੇ ਮੁੱਖ ਦਰਵਾਜ਼ੇ ਦੇ ਨੇੜੇ ਜਨਰੇਟਰ ਰੱਖਿਆ ਗਿਆ ਸੀ ਅਤੇ ਜਾਣ ਦਾ ਇਹੀ ਇਕੋ ਰਸਤਾ ਸੀ। ਇਮਾਰਤ ਦੀ ਦੂਜੀ ਮੰਜ਼ਿਲ 'ਤੇ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, ਕਿਉਂਕਿ ਜ਼ਿਆਦਾਤਰ ਲੋਕ ਉਥੇ ਫਸੇ ਹੋਏ ਸਨ। ਅੱਗ ਲੱਗਣ ਤੋਂ ਬਾਅਦ ਕੁਝ ਲੋਕ ਮਰੀਜ਼ਾਂ ਨੂੰ ਬਚਾਉਂਦੇ ਹੋਏ ਅੰਦਰ ਚਲੇ ਗਏ, ਜੋ ਬਾਹਰ ਨਹੀਂ ਨਿਕਲ ਸਕੇ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕਮਰੇ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਬੇਹੱਦ ਮੁਸ਼ਕਲ ਹੋ ਗਿਆ।

ਕੁਝ ਲੋਕਾਂ ਨੂੰ ਖਿੜਕੀਆਂ ਅਤੇ ਦਰਵਾਜ਼ੇ ਤੋੜ ਕੇ ਬਾਹਰ ਕੱਢਿਆ ਗਿਆ। ਹਸਪਤਾਲ 30 ਬਿਸਤਰਿਆਂ ਵਾਲਾ ਤਿੰਨ ਮੰਜ਼ਿਲਾ ਹੈ। ਹਸਪਤਾਲ ਦੇ ਸੰਚਾਲਕਾਂ ਦੇ ਨਾਂ ਡਾਕਟਰ ਸੁਦੇਸ਼ ਪਟੇਲ, ਸੰਤੋਸ਼ ਸੋਨੀ, ਨਿਸ਼ਾਂਤ ਗੁਪਤਾ ਅਤੇ ਸੰਜੇ ਪਟੇਲ ਹਨ। ਹਾਦਸੇ ਬਾਰੇ ਅਜੇ ਤੱਕ ਉਨ੍ਹਾਂ ਦੇ ਪੱਖ ਤੋਂ ਕੁਝ ਨਹੀਂ ਕਿਹਾ ਗਿਆ ਹੈ। ਐਸਪੀ ਸਿਧਾਰਥ ਬਹੁਗੁਣਾ ਨੇ ਦੱਸਿਆ ਕਿ ਦੁਪਹਿਰ ਵੇਲੇ ਲਾਈਟ ਚਲੀ ਗਈ ਸੀ। ਇਸ ਦੌਰਾਨ ਜਨਰੇਟਰ ਚਾਲੂ ਹੋ ਗਿਆ ਅਤੇ ਇਸ ਕਾਰਨ ਹੋਏ ਸ਼ਾਰਟ ਸਰਕਟ ਕਾਰਨ ਅੱਗ ਫੈਲ ਗਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement