ਕੋਰੋਨਿਲ ਦਵਾਈ ਸੀ ਇਕ ਚੰਗੀ ਪਹਿਲ, ਪਰ ਲੋਕ ਕੱਡ ਰਹੇ ਨੇ ਗਾਲਾਂ : ਬਾਬਾ ਰਾਮਦੇਵ
Published : Jul 1, 2020, 3:26 pm IST
Updated : Jul 1, 2020, 3:26 pm IST
SHARE ARTICLE
Ramdev
Ramdev

ਬਾਬਾ ਰਾਮਦੇਵ ਪਤੰਜ਼ਲੀ ਦੀ ਦਵਾਈ ਕੋਰੋਨਿਲ ਬਣਾਉਂਣ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਏ ਸਨ।

ਨਵੀਂ ਦਿੱਲੀ : ਬਾਬਾ ਰਾਮਦੇਵ ਪਤੰਜ਼ਲੀ ਦੀ ਦਵਾਈ ਕੋਰੋਨਿਲ ਬਣਾਉਂਣ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਏ ਸਨ। ਕੋਰੋਨਿਲ ਲਾਂਚ ਕਰਦੇ ਸਮੇਂ ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਦਵਾਈ ਨਾਲ ਕਰੋਨਾ ਮਰੀਜ਼ 7 ਦਿਨਾਂ ਦੇ ਵਿਚ-ਵਿਚ ਠੀਕ  ਹੋ ਜਾਵੇਗਾ। ਹਾਲਾਂਕਿ ਬਾਅਦ ਵਿਚ ਉਹ ਆਪਣੇ ਇਸ ਬਿਆਨ ਤੋਂ ਪਲਟਦੇ ਵੀ ਨਜ਼ਰ ਆਏ ਸਨ।

Ramdev's Patanjali launches CoronilRamdev's Patanjali launches Coronil

ਇਸ ਤੋਂ ਬਾਅਦ ਲੋਕਾਂ ਅਤੇ ਵੱਖ-ਵੱਖ ਜੱਥੇਬੰਧੀਆਂ ਵੱਲੋਂ ਬਾਬਾ ਰਾਮਦੇਵ ਦਾ ਕਾਫੀ ਵਿਰੋਧ ਕੀਤਾ ਗਿਆ ਸੀ। ਹੁਣ ਬਾਬਾ ਰਾਮਦੇਵ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਕੋਰੋਨਿਲ ਬਣਾ ਕੇ ਇਕ ਚੰਗੀ ਪਹਿਲ ਕੀਤੀ ਗਈ ਹੈ। ਰਾਮਦੇਵ ਨੇ ਬੁੱਧਵਾਰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਅਸੀਂ ਕੋਰੋਨਾ ਦੀ ਦਵਾਈ 'ਤੇ ਚੰਗੀ ਪਹਿਲ ਕੀਤੀ ਹੈ ਪਰ ਲੋਕ ਸਾਨੂੰ ਗਾਲਾਂ ਕੱਢ ਰਹੇ ਹਨ।

Baba RamdevBaba Ramdev

ਰਾਮਦੇਵ ਨੇ ਕਿਹਾ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਰੱਖੋ ਜੋ ਕੋਰੋਨਾ ਪੀੜਤ ਹਨ। ਇਨ੍ਹਾਂ ਲੱਖਾਂ-ਕਰੋੜਾਂ ਲੋਕਾਂ ਨੂੰ ਪਤੰਜਲੀ ਨੇ ਇਲਾਜ ਦਿੱਤਾ ਹੈ। ਉਨ੍ਹਾਂ ਕਿਹਾ "ਅਜਿਹਾ ਲੱਗਦਾ ਕਿ ਭਾਰਤ 'ਚ ਯੋਗ ਆਯੁਰਵੈਦ ਦਾ ਕੰਮ ਕਰਨਾ ਇੱਕ ਗੁਨਾਹ ਹੈ। ਸੈਂਕੜੇ ਥਾਵਾਂ 'ਤੇ FIR ਦਰਜ ਹੋ ਗਈ, ਜਿਵੇਂ ਕਿਸੇ ਦੇਸ਼ਧ੍ਰੋਹੀ ਜਾਂ ਅੱਤਵਾਦੀ ਖਿਲਾਫ ਹੁੰਦੀਆਂ ਹਨ।

RamdevRamdev

"ਇਸ ਤੋਂ ਇਲਾਵਾ ਉਨ੍ਹਾਂ ਇਸ ਮੁੱਦੇ ਤੇ ਸਫਾਈ ਦਿੰਦਿਆਂ ਇਹ ਵੀ ਕਿਹਾ ਗਿਆ ਕਿ ਆਯੂਰਵੈਦ ਦਵਾਈ ਬਣਾਉਂਣ ਲਈ ਯੁਨਾਨੀ ਅਤੇ ਆਯੂਰਵੈਦ ਦਾ ਲਾਈਸੈਂਸ ਉਨ੍ਹਾਂ ਲਿਆ ਸੀ, ਜਿਹੜਾ ਕਿ ਆਯੁਸ਼ ਮੰਤਰਾਲੇ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਆਯੁਰਵੈਦ ਵਿਚ ਉਨ੍ਹਾਂ ਦੀ ਰਜ਼ਿਸਟ੍ਰੇਸ਼ਨ ਉਨ੍ਹਾਂ ਦੇ ਰਵਾਇਤੀ ਗੁਣਾਂ ਦੇ ਅਧਾਰ ਤੇ ਕੀਤੀ ਜਾਂਦੀ ਹੈ। ਇਸ ਲਈ ਇਸ ਦਵਾਈ ਦਾ ਡਰੱਗ ਲਾਈਸੈਂਸ ਵੀ ਰਵਾਇਤੀ ਗੁਣਾਂ ਦੇ ਅਧਾਰ ਤੇ ਹੀ ਲਿਆ ਗਿਆ ਸੀ।

RamdevRamdev

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement