ਖ਼ਬਰਾਂ |

ਤਾਜ਼ਾ |

ਪਹਿਲਗਾਮ ਅੱਤਵਾਦੀ ਹਮਲੇ ਦੌਰਾਨ ਅੱਤਵਾਦੀਆਂ ਵੱਲੋਂ ਵਰਤੇ ਗਏ ਮੋਬਾਇਲ ਫੋਨਾਂ ਦੇ ਤਾਰ ਪਾਕਿ ਨਾਲ ਜੁੜੇ

By : JAGDISH

Published : Jun 1, 2026, 1:34 pm IST
Updated : Jun 1, 2026, 1:34 pm IST
SHARE ARTICLE
Mobile phones used by terrorists during Pahalgam terror attack linked to Pakistan
Mobile phones used by terrorists during Pahalgam terror attack linked to Pakistan

ਪਾਕਿਸਤਾਨ ਤੋਂ ਖਰੀਦੇ ਗਏ ਸੀ 2 ਮੋਬਾਇਲ ਫ਼ੋਨ, 4 ਸਾਲ ਬੰਦ ਰਹੇ ਫੋਨ, ਹਮਲੇ ਸਮੇਂ ਹੋਏ ਐਕਟਿਵ

ਜੰਮੂ : ਪਹਿਲਗਾਮ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਸੁਰੱਖਿਆ ਏਜੰਸੀਆਂ ਨੂੰ ਇੱਕ ਅਹਿਮ ਸੁਰਾਗ ਮਿਲਿਆ ਹੈ। ਰਾਸ਼ਟਰੀ ਜਾਂਚ ਏਜੰਸੀ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਪੜਤਾਲ ਵਿੱਚ ਪਤਾ ਲੱਗਿਆ ਹੈ ਕਿ ਅੱਤਵਾਦੀਆਂ ਵੱਲੋਂ ਇਸਤੇਮਾਲ ਕੀਤੇ ਗਏ ਦੋ ਮੋਬਾਈਲ ਫੋਨ ਪਾਕਿਸਤਾਨ ਤੋਂ ਆਈ ਖੇਪ ਦਾ ਹਿੱਸਾ ਸਨ । ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹਨਾਂ ਵਿੱਚੋਂ ਇੱਕ ਫੋਨ 2021 ਵਿੱਚ ਪਾਕਿਸਤਾਨ ਪਹੁੰਚਿਆ ਸੀ, ਪਰ ਉਸ ਨੂੰ ਹਮਲੇ ਤੋਂ ਪਹਿਲਾਂ ਕਦੇ ਚਾਲੂ ਨਹੀਂ ਕੀਤਾ ਗਿਆ ਸੀ। ਇਸ ਨਵੇਂ ਖੁਲਾਸੇ ਨਾਲ ਇੱਕ ਵਾਰ ਫਿਰ ਪਾਕਿਸਤਾਨ ਦੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਖੁੱਲ੍ਹਣ ਲੱਗ ਪਿਆ ਹੈ।

22 ਅਪ੍ਰੈਲ 2025 ਨੂੰ ਪਹਿਲਗਾਮ ਦੇ ਬੈਸਰਨ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਦੀ ਭਾਲ ਸ਼ੁਰੂ ਕੀਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 28 ਜੁਲਾਈ 2025 ਨੂੰ ਜੰਮੂ-ਕਸ਼ਮੀਰ ਦੇ ਦਾਚੀਗਾਮ ਜੰਗਲ ਖੇਤਰ ਸਥਿਤ ਮੁਲਨਾਰ ਮਹਾਦੇਵ ਇਲਾਕੇ ਵਿੱਚ ਹੋਏ ਮੁਕਾਬਲੇ ਵਿੱਚ ਫੈਸਲ ਜੱਟ ਉਰਫ਼ ਸੁਲੇਮਾਨ ਸ਼ਾਹ, ਹਬੀਬ ਤਾਹਿਰ ਉਰਫ਼ ਜਿਬਰਾਨ ਅਤੇ ਹਮਜ਼ਾ ਅਫਗਾਨੀ ਮਾਰੇ ਗਏ ਸਨ। ਮੁਕਾਬਲੇ ਤੋਂ ਬਾਅਦ ਉਨ੍ਹਾਂ ਕੋਲੋਂ ਸ਼ਾਓਮੀ ਰੈਡਮੀ ਸੀਰੀਜ਼ ਦੇ ਦੋ ਮੋਬਾਈਲ ਫੋਨ ਬਰਾਮਦ ਹੋਏ । ਜਾਂਚ ਵਿੱਚ ਪਤਾ ਲੱਗਿਆ ਕਿ ਉਹਨਾਂ ਵਿੱਚੋਂ ਇੱਕ ਸੰਤਰੀ ਰੰਗ ਦਾ ਰੈਡਮੀ 9ਟੀ ਅਤੇ ਦੂਜਾ ਕਾਲੇ ਰੰਗ ਦਾ ਰੈਡਮੀ ਨੋਟ 12 ਸੀ।

ਜਾਂਚ ਏਜੰਸੀਆਂ ਨੇ ਜਦੋਂ ਸ਼ਾਓਮੀ ਗਲੋਬਲ ਤੋਂ ਫੋਨ ਦੀ ਜਾਣਕਾਰੀ ਮੰਗੀ ਤਾਂ ਪਤਾ ਲੱਗਿਆ ਕਿ ਰੈਡਮੀ 9ਟੀ ਪਾਕਿਸਤਾਨ ਦੀ ਕੰਪਨੀ 'ਟੈਕ ਸਿਰਾਤ ਪ੍ਰਾਈਵੇਟ ਲਿਮਟਿਡ' ਵੱਲੋਂ ਇੰਪੋਰਟ ਕੀਤੀ ਗਈ ਇੱਕ ਖੇਪ ਦਾ ਹਿੱਸਾ ਸੀ। ਦਸਤਾਵੇਜ਼ਾਂ ਦੇ ਅਨੁਸਾਰ ਇਹ ਖੇਪ 1 ਜਨਵਰੀ 2021 ਨੂੰ ਪਾਕਿਸਤਾਨ ਪਹੁੰਚੀ ਸੀ। ਸਿਰਾਤ ਨਾਮ ਦੀ ਇਹ ਕੰਪਨੀ ਕਰਾਚੀ ਦੇ ਕਲਿਫਟਨ ਇਲਾਕੇ ਵਿੱਚ ਰਜਿਸਟਰਡ ਹੈ। ਇਹ ਉਹੀ ਜਗ੍ਹਾ ਹੈ, ਜਿੱਥੇ ਦਾਊਦ ਇਬਰਾਹਿਮ ਦੇ ਟਿਕਾਣਿਆਂ ਦਾ ਪਤਾ ਲੱਗਿਆ ਸੀ।
ਡਿਲੀਵਰੀ ਦਾ ਪਤਾ ਕਰਾਚੀ ਸਥਿਤ 'ਫ਼ੈਸਲ ਬੈਂਕ' ਦੇ ਮੁੱਖ ਦਫ਼ਤਰ (ਹੈੱਡਕੁਆਰਟਰ) ਦਾ ਦੱਸਿਆ ਗਿਆ। ਇੰਪੋਰਟ ਨਾਲ ਜੁੜੇ ਰਿਕਾਰਡਾਂ ਵਿੱਚ ਫ਼ੈਸਲ ਬੈਂਕ ਦਾ ਨਾਮ ਲੌਜਿਸਟਿਕ ਅਤੇ ਵਿੱਤੀ ਸਹਿਯੋਗੀ ਵਜੋਂ ਦਰਜ ਸੀ। ਜਾਂਚ ਨਾਲ ਜੁੜੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਵੱਡੇ ਆਯਾਤਾਂ ਵਿੱਚ ਬੈਂਕ ਵੱਲੋਂ ਵਿੱਤੀ ਗਾਰੰਟੀ ਜਾਂ ਲੈਟਰ ਆਫ਼ ਕਰੈਡਿਟ ਮੁਹੱਈਆ ਕਰਵਾਉਣਾ ਇੱਕ ਆਮ ਪ੍ਰਕਿਰਿਆ ਹੁੰਦੀ ਹੈ।

ਜਦਕਿ ਦਸਤਾਵੇਜ਼ਾਂ ਤੋਂ ਇਹ ਸੰਕੇਤ ਮਿਲੇ ਹਨ ਕਿ ਫੋਨ ਉਸੇ ਖੇਪ ਦਾ ਹਿੱਸਾ ਸੀ, ਜਿੱਥੋਂ ਬਾਅਦ ਵਿੱਚ ਇਸਨੂੰ ਵੱਖ ਕਰਕੇ ਅੱਤਵਾਦੀ ਸੰਗਠਨ ਤੱਕ ਪਹੁੰਚਾਇਆ ਗਿਆ। ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਇਸਨੂੰ ਚੋਰੀ ਕਰਕੇ ਅੱਤਵਾਦੀਆਂ ਤੱਕ ਪਹੁੰਚਾਇਆ ਗਿਆ, ਜਾਂ ਫਿਰ ਇਹ ਸਭ ਜਾਣਬੁੱਝ ਕੇ ਕੀਤਾ ਗਿਆ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement