ਸਪੂਤਨਿਕ-ਵੀ: ਵੈਕਸੀਨ ਦੀ 30 ਲੱਖ ਖੁਰਾਕ ਪਹੁੰਚੀ ਭਾਰਤ 
Published : Jun 1, 2021, 7:01 pm IST
Updated : Jun 1, 2021, 7:01 pm IST
SHARE ARTICLE
Sputnik-V
Sputnik-V

ਰੂਸ ਤੋਂ ਵਿਸ਼ੇਸ਼ ਚਾਰਟਰਡ ਜਹਾਜ਼ ਆਰ. ਯੂ-9450 ਜ਼ਰੀਏ ਮੰਗਲਵਾਰ ਨੂੰ ਤੜਕੇ 3 ਵਜੇ 43 ਮਿੰਟ ’ਤੇ ਸਪੂਤਨਿਕ-ਵੀ ਟੀਕੇ ਦੀਆਂ 30 ਲੱਖ ਖ਼ੁਰਾਕਾਂ ਇੱਥੇ ਪਹੁੰਚਿਆਂ।

ਹੈਦਰਾਬਾਦ - ਰੂਸ ਵਲੋਂ ਬਣਾਈ ਗਈ ਕੋਵਿਡ-19 ਰੋਕੂ ਟੀਕੇ ‘ਸਪੂਤਨਿਕ-ਵੀ’ ਦੀਆਂ 30 ਲੱਖ ਖ਼ੁਰਾਕਾਂ ਦੀ ਇਕ ਖੇਪ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ। ਹੈਦਰਾਬਾਦ ਏਅਰ ਕਾਰਗੋ ਵਲੋਂ ਜਾਰੀ ਪ੍ਰੈੱਸ ਜਾਣਕਾਰੀ ਮੁਤਾਬਕ ਰੂਸ ਤੋਂ ਵਿਸ਼ੇਸ਼ ਚਾਰਟਰਡ ਜਹਾਜ਼ ਆਰ. ਯੂ-9450 ਜ਼ਰੀਏ ਮੰਗਲਵਾਰ ਨੂੰ ਤੜਕੇ 3 ਵਜੇ 43 ਮਿੰਟ ’ਤੇ ਸਪੂਤਨਿਕ-ਵੀ ਟੀਕੇ ਦੀਆਂ 30 ਲੱਖ ਖ਼ੁਰਾਕਾਂ ਇੱਥੇ ਪਹੁੰਚਿਆਂ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਟੀਕੇ ਦੀਆਂ ਵੱਡੀਆਂ ਖੇਪਾਂ ਦੇ ਆਯਾਤ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ ਪਰ 56.6 ਟਨ ਵਜ਼ਨੀ ਟੀਕੇ ਦੀ ਇਹ ਖੇਪ ਭਾਰਤ ’ਚ ਆਯਾਤ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਟੀਕੇ ਦੀ ਖੇਪ ਨੂੰ ਜਹਾਜ਼ ਤੋਂ ਉਤਾਰਨ ਦੀ ਪੂਰੀ ਪ੍ਰਕਿਰਿਆ 90 ਮਿੰਟ ਤੋਂ ਘੱਟ ਸਮੇਂ ਤੱਕ ਚਲੀ। 

ਜ਼ਿਕਰਯੋਗ ਹੈ ਕਿ ਡਾ. ਰੈੱਡੀ ਲੈਬੋਰਟਰੀ ਦਾ ਰੂਸੀ ਨਿਵੇਸ਼ ਫੰਡ ਨਾਲ ਭਾਰਤ ਵਿਚ ਸਪੂਤਨਿਕ ਵੀ ਟੀਕੇ ਦੀ 12.5 ਕਰੋੜ ਵੇਚਣ ਨੂੰ ਲੈ ਕੇ ਕਰਾਰ ਹੋਇਆ ਹੈ। ਭਾਰਤ ਦੇ ਡਰੱਗ ਕੰਟਰੋਲ ਜਨਰਲ ਵਲੋਂ ਸਪੂਤਨਿਕ-ਵੀ ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement