ਗੁਰੂਆਂ ਤੇ ਮਹਾਂਪੁਰਖਾਂ ਦੀ ਯਾਦਗਾਰ, ਸੰਘਰਸ਼ ਅਤੇ ਆਦਰਸ਼ਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣਾ ਜ਼ਰੂਰੀ : ਸਾਬਕਾ ਮੰਤਰੀ ਕਨਵਰ ਪਾਲ
Published : Feb 28, 2026, 5:02 pm IST
Updated : Feb 28, 2026, 5:02 pm IST
SHARE ARTICLE
It is important to convey the memory, struggle and ideals of gurus and great men to the youth: Former Minister Kanwar Pal
It is important to convey the memory, struggle and ideals of gurus and great men to the youth: Former Minister Kanwar Pal

ਹਰਿਆਣਾ ਸਰਕਾਰ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਸਮਾਰਕ ਦੇ ਵਿਕਾਸ ਲਈ ਵਚਨਬੱਧ

ਵਿਆਸਪੁਰ (ਯਮੁਨਾਨਗਰ) : ਬਾਬਾ ਬੰਦਾ ਸਿੰਘ ਬਹਾਦੁਰ ਵੱਲੋਂ ਸਥਾਪਿਤ ਪਹਿਲੇ ਸਿੱਖ ਰਾਜ ਦੀ ਰਾਜਧਾਨੀ ਲੋਹਗੜ੍ਹ, ਜ਼ਿਲ੍ਹਾ ਯਮੁਨਾਨਗਰ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਮੈਮੋਰੀਅਲ ਦੀ ਨਿਰਮਾਣ ਸੇਵਾ ਦਾ ਕਾਰਜ ਆਰੰਭ ਕੀਤਾ ਗਿਆ। ਗੁਰਬਾਣੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਅਤੇ “ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ” ਦੇ ਜੈਕਾਰਿਆਂ ਦੀ ਗੂੰਜ ਵਿਚ ਪੰਜ ਪਿਆਰਿਆਂ ਨੇ ਆਪਣੇ ਕਰ ਕਮਲਾਂ ਨਾਲ ਪੰਜ ਇੱਟਾਂ ਰੱਖ ਕੇ ਨਿਰਮਾਣ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੁਰੂ ਸਾਹਿਬਾਨ, ਬੰਦਾ ਸਿੰਘ ਬਹਾਦੁਰ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਅਤੇ ਸ਼ਾਸਨ ਕਾਲ ਦੌਰਾਨ ਅਪਣਾਈ ਗਈ ਸਾਰੇ ਧਰਮਾਂ ਪ੍ਰਤੀ ਸਮਾਨ ਸਤਿਕਾਰ ਦੀ ਭਾਵਨਾ ਦੇ ਤਹਿਤ ਸਨਾਤਨ ਧਰਮ ਨਾਲ ਸੰਬੰਧਿਤ ਵਿਦਵਾਨ ਪੰਡਿਤ ਜੀ ਨੇ ਵੀ ਇੱਟ ਰੱਖ ਕੇ ਆਪਸੀ ਸਾਂਝ ਅਤੇ ਭਾਈਚਾਰੇ ਦੀ ਨੀਂਹ ਹੋਰ ਮਜ਼ਬੂਤ ਕੀਤੀ।

1

ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਮਾਣਯੋਗ ਮਨੋਹਰ ਲਾਲ ਖੱਟਰ ਜੀ, ਜਿਨ੍ਹਾਂ ਦੀ ਧਾਰਮਿਕ ਨਿਸ਼ਠਾ ਅਤੇ ਦੂਰਦਰਸ਼ਤਾ ਨਾਲ ਇਸ ਮੈਮੋਰੀਅਲ ਦੀ ਰੂਪਰੇਖਾ ਤਿਆਰ ਹੋਈ। ਉਨ੍ਹਾਂ ਵੱਲੋਂ ਅਤੇ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਅਤੇ ਫਾਊਂਡੇਸ਼ਨ ਦੇ ਟਰੱਸਟੀ ਕਨਵਰ ਪਾਲ ਜੀ ਨੇ ਵੀ ਇੱਟ ਰੱਖ ਕੇ ਸ਼ਹੀਦਾਂ ਪ੍ਰਤੀ ਸ਼ਰਧਾ ਪ੍ਰਗਟ ਕੀਤੀ। ਓਐਸਡੀ ਪ੍ਰਭਲੀਨ ਸਿੰਘ, ਕੈਥਲ ਨਿਵਾਸੀ ਟਰੱਸਟੀ ਡਾ. ਸ਼ਿਵ ਸ਼ੰਕਰ ਸਿੰਘ ਪਾਹਵਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਾਇਮਪੁਰੀ ਨੇ ਵੀ ਇੱਟਾਂ ਰੱਖ ਕੇ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਜਤਾਈ। ਸਰਕਾਰੀ ਅਧਿਕਾਰੀ, ਆਸ-ਪਾਸ ਦੇ ਪਿੰਡਾਂ ਦੇ ਨਿਵਾਸੀ ਅਤੇ ਬਿਲਾਸਪੁਰ ਤੇ ਯਮੁਨਾਨਗਰ ਦੇ ਸ਼ਰਧਾਲੂਆਂ ਨੇ ਵੀ ਆਪਣੇ ਭਾਵ ਪ੍ਰਗਟ ਕੀਤੇ।

ਲੋਹਗੜ੍ਹ ਵਾਸਤਵ ਵਿੱਚ ਇਕ ਅਜਿਹਾ ਇਤਿਹਾਸਕ ਸਥਾਨ ਹੈ ਜਿੱਥੇ ਹਰ ਕੋਈ ਨਤਮਸਤਕ ਹੁੰਦਾ ਹੈ। ਸੰਨ 1710 ਵਿੱਚ ਸਰਹਿੰਦ ਉੱਤੇ ਜਿੱਤ ਹਾਸਲ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦੁਰ ਨੇ ਪਹਿਲੇ ਸਿੱਖ ਰਾਜ ਦੀ ਘੋਸ਼ਣਾ ਕਰਕੇ ਮੁਗਲ ਸ਼ਾਸਨ ਨੂੰ ਪੰਜਾਬ ਦੀ ਧਰਤੀ ਤੋਂ ਖਦੇੜਿਆ ਅਤੇ ਲੋਹਗੜ੍ਹ ਨੂੰ ਰਾਜਧਾਨੀ ਘੋਸ਼ਿਤ ਕੀਤਾ। ਇੱਥੋਂ ਸੁਤੰਤਰ ਸਿੱਖ ਰਾਜ ਦੇ ਸਿੱਕੇ ਅਤੇ ਰਾਜ ਆਦੇਸ਼ਾਂ ਲਈ ਮੋਹਰ ਜਾਰੀ ਕਰਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਲੀਮੀ ਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ ਗਿਆ। ਤਿੰਨ ਸਦੀਆਂ ਬਾਅਦ ਇਸ ਪਵਿੱਤਰ ਸਥਾਨ ਦੇ ਇਤਿਹਾਸਕ ਮਹੱਤਵ ਨੂੰ ਦੁਬਾਰਾ ਜਾਗਰੂਕ ਕਰਨ ਦਾ ਸਿਹਰਾ ਕੇਂਦਰੀ ਮੰਤਰੀ ਮਨੋਹਰ ਲਾਲ ਜੀ ਨੂੰ ਜਾਂਦਾ ਹੈ।

2

ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਅਤੇ ਵਿਲੱਖਣ ਸ਼ਹਾਦਤ 'ਤੇ ਆਧਾਰਿਤ ਮਿਊਜ਼ੀਅਮ, ਮਾਰਸ਼ਲ ਆਰਟ ਅਕੈਡਮੀ, ਸਮੂਹਿਕ ਕੇਂਦਰ, ਬਾਬਾ ਜੀ ਦੀ ਪ੍ਰਤਿਮਾ, ਉਪਲਬਧ ਸ਼ਸਤਰਾਂ ਅਤੇ ਸਿੱਕਿਆਂ ਦੀਆਂ ਪ੍ਰਤਿਮੂਰਤੀਆਂ ਅਤੇ ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਲਾਈਟ ਐਂਡ ਸਾਊਂਡ ਪ੍ਰੋਗਰਾਮ ਬਣਾਉਣ ਦੀ ਯੋਜਨਾ ਹੈ।

ਸਾਬਕਾ ਮੰਤਰੀ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਨਿਗਰਾਨੀ ਕਮੇਟੀ ਦੇ ਚੇਅਰਮੈਨ ਕਨਵਰ ਪਾਲ ਗੁਰਜਰ ਨੇ ਕਿਹਾ ਕਿ ਮੌਜੂਦਾ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਵਿਸ਼ੇਸ਼ ਯਤਨਾਂ ਨਾਲ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਫਾਊਂਡੇਸ਼ਨ ਟਰੱਸਟ ਦੀ ਸਥਾਪਨਾ ਹੋਈ ਅਤੇ ਇਸ ਇਤਿਹਾਸਕ ਸਥਾਨ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂਆਂ ਅਤੇ ਮਹਾਂਪੁਰਖਾਂ ਦੀ ਯਾਦਗਾਰ, ਸੰਘਰਸ਼ ਅਤੇ ਆਦਰਸ਼ਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਅਸਲੀ ਇਤਿਹਾਸ ਨਾਲ ਜਾਣੂ ਹੋ ਸਕਣ। ਸਰਕਾਰ ਵੱਲੋਂ ਗੁਰੂਆਂ ਅਤੇ ਮਹਾਂਪੁਰਖਾਂ ਦੀਆਂ ਜੀਵਨੀਆਂ ਨੂੰ ਸਕੂਲੀ ਪੁਸਤਕਾਂ ਵਿੱਚ ਵੀ ਸ਼ਾਮਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਲੋਹਗੜ੍ਹ ਸਮਾਰਕ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ, ਸੰਘਰਸ਼ ਅਤੇ ਸ਼ਹਾਦਤ ਬਾਰੇ ਜਾਣ ਸਕਣ।

ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਸੰਬੰਧਿਤ ਕਈ ਸਥਾਨ ਹਨ। ਉਹ ਸਿੱਖ ਸੈਨਾਨਾਇਕ ਸਨ ਅਤੇ ਪਹਿਲੇ ਅਜਿਹੇ ਸਿੱਖ ਸਨ ਜਿਨ੍ਹਾਂ ਨੇ ਮੁਗਲਾਂ ਨੂੰ ਹਰਾ ਕੇ ਉਨ੍ਹਾਂ ਦੇ ਵਿਜੇਤਾ ਹੋਣ ਦੇ ਭਰਮ ਨੂੰ ਤੋੜਿਆ। ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ 'ਤੇ ਉਹ ਪੰਜਾਬ ਆਏ ਅਤੇ ਸਿੱਖਾਂ ਦੇ ਸਹਿਯੋਗ ਨਾਲ ਸਢੌਰਾ, ਸਰਹਿੰਦ ਅਤੇ ਰਾਹੋਂ ਸਮੇਤ ਕਈ ਸਥਾਨਾਂ 'ਤੇ ਜਿੱਤ ਪ੍ਰਾਪਤ ਕਰਦੇ ਹੋਏ ਸਤਲੁਜ ਦਰਿਆ ਦੇ ਦੱਖਣ ਸਿੱਖ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਖਾਲਸਾ ਦੇ ਨਾਮ 'ਤੇ ਸ਼ਾਸਨ ਕੀਤਾ ਅਤੇ ਗੁਰੂਆਂ ਦੇ ਨਾਮ ਦੇ ਸਿੱਕੇ ਚਲਵਾਏ। ਬਾਬਾ ਬੰਦਾ ਸਿੰਘ ਬਹਾਦੁਰ ਨੇ ਜ਼ਮੀਦਾਰੀ ਪ੍ਰਥਾ ਦਾ ਅੰਤ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਵੰਡੀਆਂ ਅਤੇ ਉਨ੍ਹਾਂ ਨੂੰ ਜਾਗੀਰਦਾਰਾਂ ਦੀ ਗੁਲਾਮੀ ਤੋਂ ਮੁਕਤੀ ਦਿਵਾਈ।

ਇਸ ਮੌਕੇ ਪ੍ਰਭਲੀਨ ਸਿੰਘ ਓਐਸਡੀ ਮੁੱਖ ਮੰਤਰੀ ਹਰਿਆਣਾ, ਐਸ.ਐਸ. ਪਾਹਵਾ, ਬਲਦੇਵ ਸਿੰਘ ਕਾਇਮਪੁਰੀ, ਬਿਲਾਸਪੁਰ ਦੇ ਐਸਡੀਐਮ ਜਸਪਾਲ ਸਿੰਘ, ਪੂਰਵ ਵਿਧਾਇਕ ਬਲਵੰਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਵਿਪਿਨ ਸਿੰਗਲਾ, ਭਾਜਪਾ ਜ਼ਿਲ੍ਹਾ ਮੀਡੀਆ ਪ੍ਰਭਾਰੀ ਕਪਿਲ ਮਨੀਸ਼ ਗਰਗ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ, ਬੀਡੀਪੀਓ ਵਿਆਸਪੁਰ ਸ਼ਿਆਮਲਾਲ ਅਤੇ ਚੇਅਰਮੈਨ ਠਾਟ ਸਿੰਘ ਸਮੇਤ ਹੋਰ ਲੋਕ ਮੌਜੂਦ ਰਹੇ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement