ਖ਼ਬਰਾਂ |

ਤਾਜ਼ਾ |

ਮਹਿੰਦਰਗੜ੍ਹ ਦੇ ਸੂਬੇਦਾਰ ਵੀਰੇਂਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
Published : Jul 23, 2026, 6:37 pm IST
Updated : Jul 23, 2026, 6:37 pm IST
SHARE ARTICLE
Subedar Virender Singh of Mahendragarh cremated with full state honors.
Subedar Virender Singh of Mahendragarh cremated with full state honors.

ਕਨੀਨਾ ਦਾ ਫੌਜੀ ਜਵਾਨ ਡਿਊਟੀ ਦੌਰਾਨ ਲੇਹ-ਲੱਦਾਖ ’ਚ ਹੋਇਆ ਸੀ ਸ਼ਹੀਦ

ਮਹਿੰਦਰਗੜ੍ਹ : ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਨਾਲ ਸਬੰਧਤ ਸੂਬੇਦਾਰ ਵੀਰੇਂਦਰ ਸਿੰਘ ਭਾਰਤੀ ਫੌਜ ਵਿਚ ਸੇਵਾ ਨਿਭਾਉਂਦੇ ਹੋਏ ਡਿਊਟੀ ਦੌਰਾਨ ਲੇਹ-ਲਦਾਖ ਵਿੱਚ ਸ਼ਹੀਦ ਹੋ ਗਿਆ । ਡਿਊਟੀ ਦੌਰਾਨ ਬਰਫ਼ੀਲੇ ਖੇਤਰ ਵਿੱਚ ਪੈਰ ਫਿਸਲਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਫੌਜ ਵੱਲੋਂ ਉਨ੍ਹਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।

ਸੂਬੇਦਾਰ ਵੀਰੇਂਦਰ ਸਿੰਘ ਦੇ ਦਿਹਾਂਤ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੇ ਜੱਦੀ ਕਸਬੇ ਕਨੀਨਾ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਰਿਸ਼ਤੇਦਾਰਾਂ, ਦੋਸਤਾਂ ਅਤੇ ਖੇਤਰ ਵਾਸੀਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਖੇਤਰ ਦੇ ਲੋਕਾਂ ਨੇ ਵੀਰੇਂਦਰ ਸਿੰਘ ਨੂੰ ਇੱਕ ਸਾਹਸੀ ਅਤੇ ਦੇਸ਼ ਭਗਤ ਸਿਪਾਹੀ ਦੱਸਦਿਆਂ ਉਨ੍ਹਾਂ ਦੇ ਦਿਹਾਂਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ।

ਸੂਬੇਦਾਰ ਵੀਰੇਂਦਰ ਸਿੰਘ ਦਾ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਕਸਬੇ ਕਨੀਨਾ ਵਿਖੇ ਪੂਰੇ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਵਿਦਾਈ ਦੇਣ ਲਈ ਕਨੀਨਾ ਕਸਬੇ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਲੋਕ ਪਹੁੰਚੇ ਅਤੇ ਨਮ ਅੱਖਾਂ ਨਾਲ ਵੀਰ ਯੋਧੇ ਨੂੰ ਸ਼ਰਧਾਂਜਲੀ ਭੇਟ ਕੀਤੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement