ਖ਼ਬਰਾਂ |

ਤਾਜ਼ਾ |

ਸ਼ਹੀਦ ਸੂਬੇਦਾਰ ਵੀਰੇਂਦਰ ਸਿੰਘ ਨੇ ਆਪਣੇ ਅੰਗਾਂ ਨਾਲ 6 ਵਿਅਕਤੀਆਂ ਨੂੰ ਦਿੱਤੀ ਨਵੀਂ ਜ਼ਿੰਦਗੀ
Published : Jul 23, 2026, 8:12 pm IST
Updated : Jul 23, 2026, 8:12 pm IST
SHARE ARTICLE
Martyred Subedar Virender Singh gave a new lease of life to six people through his organs
Martyred Subedar Virender Singh gave a new lease of life to six people through his organs

ਪਤਨੀ ਕੁਸੁਮ ਨੇ ਸ਼ਹੀਦ ਦੇ ਅੰਗ ਦਾਨ ਕਰਨ ਦਾ ਲਿਆ ਸੀ ਫੈਸਲਾ

ਚੰਡੀਗੜ੍ਹ : ਮਾਨਵਤਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਭਾਰਤੀ ਫੌਜ ਦੇ ਸੂਬੇਦਾਰ ਵੀਰੇਂਦਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਬ੍ਰੇਨ ਡੈੱਡ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੇ ਅੰਗ ਦਾਨ ਕੀਤੇ । ਉਨ੍ਹਾਂ ਨੂੰ 21 ਜੁਲਾਈ 2026 ਨੂੰ ਕਮਾਂਡ ਹਸਪਤਾਲ, ਪੱਛਮੀ ਕਮਾਂਡ, ਚੰਡੀਮੰਦਿਰ ਵਿਖੇ ਬ੍ਰੇਨ ਡੈੱਡ ਐਲਾਨਿਆ ਗਿਆ ਸੀ। ਜ਼ਿਕਰਯੋਗ ਹੈ ਕਿ ਵੀਰੇਂਦਰ ਸਿੰਘ ਨੂੰ ਲੱਦਾਖ ਦੇ 16,000 ਫੁੱਟ ਦੀ ਉੱਚਾਈ ਵਾਲੇ ਖੇਤਰ ਵਿੱਚ ਤਾਇਨਾਤੀ ਦੌਰਾਨ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਏ ਸਨ । ਉਨ੍ਹਾਂ ਨੂੰ ਤੁਰੰਤ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਏਅਰ ਐਂਬੂਲੈਂਸ ਰਾਹੀਂ 16 ਜੁਲਾਈ 2026 ਨੂੰ ਕਮਾਂਡ ਹਸਪਤਾਲ ਚੰਡੀਮੰਦਿਰ ਲਿਆਂਦਾ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਡੂੰਘੇ ਦੁੱਖ ਦੌਰਾਨ ਉਨ੍ਹਾਂ ਦੀ ਪਤਨੀ ਕੁਸੁਮ ਨੇ ਦਲੇਰੀ ਅਤੇ ਇਨਸਾਨੀਅਤ ਦਾ ਸਬੂਤ ਦਿੰਦਿਆਂ ਉਨ੍ਹਾਂ ਦੇ ਅੰਗ ਦਾਨ ਕਰਨ ਦਾ ਫੈਸਲਾ ਲਿਆ । ਇਸ ਫੈਸਲੇ ਤਹਿਤ ਦੋ ਗੁਰਦੇ (ਕਿਡਨੀਆਂ), ਜਿਗਰ (ਲਿਵਰ), ਦੋਵੇਂ ਫੇਫੜੇ ਅਤੇ ਦੋਵੇਂ ਅੱਖਾਂ ਦੀਆਂ ਪੁਤਲੀਆਂ (ਕੋਰਨੀਆ) ਸਮੇਤ ਕੁੱਲ ਸੱਤ ਅੰਗਾਂ ਅਤੇ ਟਿਸ਼ੂਆਂ ਦਾ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਗਿਆ, ਜਿਸ ਨਾਲ ਦੇਸ਼ ਦੇ ਵੱਖ-ਵੱਖ ਅੰਗ ਬਦਲੀ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ । ਵਿਸ਼ੇਸ਼ ਤੌਰ 'ਤੇ, ਕਮਾਂਡ ਹਸਪਤਾਲ (ਪੱਛਮੀ ਕਮਾਂਡ) ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਫੇਫੜਿਆਂ ਨੂੰ ਸਫਲਤਾਪੂਰਵਕ ਕੱਢਿਆ ਗਿਆ, ਜੋ ਹਸਪਤਾਲ ਦੀ ਉੱਨਤ ਡਾਕਟਰੀ ਸਮਰੱਥਾ ਅਤੇ ਤਕਨੀਕੀ ਮਾਹਰਤਾ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਨੈੱਟਵਰਕ ਰਾਹੀਂ ਇਹ ਅੰਗ ਯੋਗ ਮਰੀਜ਼ਾਂ ਨੂੰ ਵੰਡੇ ਗਏ । ਇੱਕ ਕਿਡਨੀ ਅਤੇ ਦੋਵੇਂ ਕੋਰਨੀਆ ਦਾ ਟ੍ਰਾਂਸਪਲਾਂਟ ਕਮਾਂਡ ਹਸਪਤਾਲ (ਪੱਛਮੀ ਕਮਾਂਡ) ਵਿੱਚ ਕੀਤਾ ਗਿਆ। ਦੂਜੀ ਕਿਡਨੀ ਹਰਿਆਣਾ ਸਟੇਟ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (SOTTO), ਹਰਿਆਣਾ ਨੂੰ ਭੇਜੀ ਗਈ, ਲਿਵਰ ਨੂੰ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ), ਨਵੀਂ ਦਿੱਲੀ ਅਤੇ ਦੋਵੇਂ ਫੇਫੜਿਆਂ ਨੂੰ ਕੇ.ਆਈ.ਐੱਮ.ਐੱਸ. (KIMS), ਹੈਦਰਾਬਾਦ ਭੇਜਿਆ ਗਿਆ । ਅੰਗਾਂ ਦੀ ਸਮੇਂ ਸਿਰ ਅਤੇ ਸੁਰੱਖਿਅਤ ਪਹੁੰਚ ਲਈ ਮਿਲਟਰੀ ਪੁਲਿਸ, ਨਾਗਰਿਕ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਦੇ ਤਾਲਮੇਲ ਨਾਲ 'ਗ੍ਰੀਨ ਕੋਰੀਡੋਰ' ਬਣਾਇਆ ਗਿਆ ਸੀ।

ਭਾਰਤੀ ਫੌਜ ਦੇ ਸੂਬੇਦਾਰ ਵੀਰੇਂਦਰ ਸਿੰਘ ਦੀ ਮਹਾਨ ਸ਼ਹਾਦਤ ਅਤੇ ਕੁਸੁਮ ਦੇ ਇਸ ਨਿਸਵਾਰਥ ਤੇ ਪ੍ਰੇਰਨਾਦਾਇਕ ਫੈਸਲੇ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਭੇਟ ਕਰਦੀ ਹੈ । ਉਨ੍ਹਾਂ ਦਾ ਇਹ ਮਨੁੱਖੀ ਯੋਗਦਾਨ ਦਇਆ, ਦਲੇਰੀ ਅਤੇ ਸੇਵਾ-ਭਾਵਨਾ ਦੀ ਇੱਕ ਬੇਮਿਸਾਲ ਮਿਸਾਲ ਹੈ, ਜੋ ਸਮਾਜ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰੇਗਾ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM
Advertisement