ਹਰਿਆਣਾ ਸਰਕਾਰ ਦੇ ਖਾਤਿਆਂ 'ਚ ਹੋਈ 590 ਕਰੋੜ ਰੁਪਏ ਦੀ ਧੋਖਾਧੜੀ ਦਾ ਪ੍ਰਗਟਾਵਾ

By : JAGDISH

Published : Feb 23, 2026, 8:21 am IST
Updated : Feb 23, 2026, 8:21 am IST
SHARE ARTICLE
Fraud of Rs 590 crore revealed in Haryana government accounts
Fraud of Rs 590 crore revealed in Haryana government accounts

ਧੋਖਾਧੜੀ ਦੀ ਕਾਰਵਾਈ 'ਚ ਚੰਡੀਗੜ੍ਹ ਦੀ ਵਿਸ਼ੇਸ਼ ਬ੍ਰਾਂਚ ਦੇ ਕੁੱਝ ਮੁਲਾਜ਼ਮ ਸ਼ਾਮਲ 

ਮੁੰਬਈ : ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਨੇ ਐਤਵਾਰ ਨੂੰ ਨਿਜੀ ਖੇਤਰ ਦੇ ਕਰਜ਼ਦਾਤਾ ਨਾਲ ਹਰਿਆਣਾ ਸਰਕਾਰ ਦੇ ਖਾਤਿਆਂ ’ਚ ਅਪਣੇ ਮੁਲਾਜ਼ਮਾਂ ਅਤੇ ਹੋਰ ਲੋਕਾਂ ਵਲੋਂ ਕੀਤੀ ਗਈ 590 ਕਰੋੜ ਰੁਪਏ ਦੀ ਧੋਖਾਧੜੀ ਦਾ ਪ੍ਰਗਟਾਵਾ ਕੀਤਾ। ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ ’ਚ ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਨੇ ਕਿਹਾ ਕਿ ਉਸ ਨੇ ਬੈਂਕਿੰਗ ਰੈਗੂਲੇਟਰ ਨੂੰ ਮਾਮਲੇ ਦੀ ਜਾਣਕਾਰੀ ਦਿਤੀ ਹੈ ਅਤੇ ਪੁਲਿਸ ’ਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬੈਂਕ ਨੇ ਕਿਹਾ, ‘‘ਸ਼ੁਰੂਆਤੀ ਜਾਂਚ ’ਚ ਪਾਇਆ ਗਿਆ ਕਿ ਚੰਡੀਗੜ੍ਹ ਦੀ ਇਕ ਵਿਸ਼ੇਸ਼ ਬ੍ਰਾਂਚ ’ਚ ਕੁੱਝ ਮੁਲਾਜ਼ਮਾਂ ਨੇ ਹਰਿਆਣਾ ਸਰਕਾਰ ਦੇ ਖਾਤਿਆਂ ’ਚ ਬਗੈਰ ਇਜਾਜ਼ਤ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਕੀਤੀਆਂ, ਜਿਸ ’ਚ ਹੋਰ ਵਿਅਕਤੀ/ਇਕਾਈਆਂ ਵੀ ਸ਼ਾਮਲ ਹੋ ਸਕਦੀਆਂ ਹਨ।’’

ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਨੇ ਕਿਹਾ ਕਿ ਇਸ ਵੇਲੇ ਧੋਖਾਧੜੀ ਦੀ ਰਕਮ ਅੰਦਾਜ਼ਨ 590 ਕਰੋੜ ਰੁਪਏ ਹੈ। ਬੈਂਕ ਨੇ ਕਿਹਾ ਕਿ ਉਕਮ ਬ੍ਰਾਂਚ ’ਚ ਪਛਾਣੇ ਗਏ ਖਾਤਿਆਂ ’ਚ ਕੁੱਲ ਰਕਮ ਲਗਭਗ 590 ਕਰੋੜ ਰੁਪਏ ਦੇ ਆਸਪਾਸ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement