Haryana News: ਨਹਿਰ ਕੰਢੇ ਬੈਠ ਸ਼ਰਾਬ ਪੀ ਰਿਹਾ ਸੀ ਪੁੱਤ, ਪਿਓ ਨੂੰ ਵੇਖ ਲਗਾ ਦਿਤੀ ਨਹਿਰ ਵਿਚ ਛਾਲ, ਲਾਪਤਾ
Published : Apr 21, 2024, 10:14 am IST
Updated : Apr 21, 2024, 10:19 am IST
SHARE ARTICLE
The son jumped into the canal Haryana News
The son jumped into the canal Haryana News

Haryana News: ਨੌਜਵਾਨ ਨੂੰ ਨਹੀਂ ਆਉਂਦਾ ਤੈਰਨਾ

The son jumped into the canal Haryana News: ਹਰਿਆਣਾ ਦੇ ਪਾਣੀਪਤ ਸ਼ਹਿਰ ਵਿਚੋਂ ਲੰਘਦੀ ਦਿੱਲੀ ਪੈਰਲਲ ਨਹਿਰ ਵਿਚ ਇਕ ਨੌਜਵਾਨ ਨੇ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਦਰਅਸਲ ਉਹ ਨਹਿਰ ਦੇ ਕੋਲ ਸ਼ਰਾਬ ਦੇ ਠੇਕੇ 'ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ। ਜਦੋਂ ਉਸ ਦਾ ਪਿਤਾ ਉਥੇ ਪਹੁੰਚਿਆ ਤਾਂ ਉਹ ਉਥੋਂ ਭੱਜ ਗਿਆ। ਇਸ ਤੋਂ ਬਾਅਦ ਉਸ ਨੇ ਡਰਦੇ ਮਾਰੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਹ ਤੈਰਨਾ ਨਹੀਂ ਜਾਣਦਾ ਸੀ। ਉਦੋਂ ਤੋਂ ਉਹ ਪਾਣੀ 'ਚ ਲਾਪਤਾ ਹੋ ਗਿਆ। ਜਿਸ ਦੀ ਪਰਿਵਾਰ ਅਤੇ ਗੋਤਾਖੋਰਾਂ ਦੀ ਟੀਮ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ: Food Recipes: ਘਰ ਦੀ ਰਸੋਈ ਵਿਚ ਬਣਾਉ ਕਰਾਰੇ ਆਲੂ  

ਸੂਚਨਾ ਮਿਲਣ 'ਤੇ ਨਹਿਰ 'ਤੇ ਪਹੁੰਚਿਆ ਪਿਓ
ਓਲਡ ਇੰਡਸਟਰੀਅਲ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਗੜ੍ਹੀ ਸਿਕੰਦਰਪੁਰ ਦਾ ਰਹਿਣ ਵਾਲਾ ਹੈ। ਉਹ ਦੋ ਪੁੱਤਰਾਂ ਦਾ ਪਿਤਾ ਹੈ। ਵੱਡੇ ਪੁੱਤਰ ਦਾ ਨਾਂ ਅਰੁਣ (33) ਹੈ। ਜੋ 20 ਅਪਰੈਲ ਨੂੰ ਦਿੱਲੀ ਪੈਰਲਲ ਨਹਿਰ ਨੇੜੇ ਸ਼ਰਾਬ ਦੇ ਠੇਕੇ ’ਤੇ ਸ਼ਰਾਬ ਪੀ ਰਿਹਾ ਸੀ। ਜਿਸ ਬਾਰੇ ਉਸ ਨੂੰ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ: Amritsar Airport News Flights News: ਅੰਮ੍ਰਿਤਸਰ ਏਅਰਪੋਰਟ ਤੋਂ ਥਾਈਲੈਂਡ ਅਤੇ ਮਲੇਸ਼ੀਆ ਲਈ ਨਵੀਆਂ ਫਲਾਈਟਾਂ ਸ਼ੁਰੂ

ਸੂਚਨਾ ਮਿਲਣ ’ਤੇ ਉਹ ਆਪਣੇ ਲੜਕੇ ਨੂੰ ਲੈਣ ਲਈ ਠੇਕੇ ’ਤੇ ਪਹੁੰਚਿਆ। ਉਸ ਨੂੰ ਦੇਖ ਕੇ ਅਰੁਣ ਉਥੋਂ ਭੱਜ ਗਿਆ। ਇਸ ਤੋਂ ਬਾਅਦ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਪਾਣੀ 'ਚ ਲਾਪਤਾ ਹੋ ਗਿਆ। ਇਸ ਦੇ ਨਾਲ ਹੀ ਪਿਤਾ ਨੇ ਇਹ ਵੀ ਦੱਸਿਆ ਕਿ ਅਰੁਣ ਪੱਲੇਦਾਰ ਦਾ ਕੰਮ ਕਰਦਾ ਹੈ। ਸ਼ਨੀਵਾਰ ਨੂੰ ਉਹ ਕੰਮ 'ਤੇ ਨਹੀਂ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਕਤ ਸ਼ਰਾਬ ਦੇ ਠੇਕੇ ਨੇੜੇ ਉਹ ਅਕਸਰ ਆਪਣੇ ਦੋਸਤਾਂ ਨਾਲ ਸ਼ਰਾਬ ਪੀਂਦਾ ਹੈ। ਉਹ ਪਹਿਲਾਂ ਵੀ ਕਈ ਵਾਰ ਉਸ ਨੂੰ ਉਥੋਂ ਲੈ ਕੇ ਆਇਆ ਹੈ। ਸ਼ਨੀਵਾਰ ਨੂੰ ਸ਼ਰਾਬ ਪੀਂਦੇ ਹੋਏ ਉਸ ਦਾ ਉਥੇ ਝਗੜਾ ਹੋ ਗਿਆ। ਜਿਸ ਬਾਰੇ ਸਥਾਨਕ ਜਾਣਕਾਰ ਦੁਕਾਨਦਾਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ।

(For more Punjabi news apart from The son jumped into the canal Haryana News, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement