Haryana News: ਘਰਵਾਲੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਕੀਤੀ ਖ਼ੁਦਕੁਸ਼ੀ
Published : Apr 12, 2024, 1:49 pm IST
Updated : Apr 12, 2024, 1:49 pm IST
SHARE ARTICLE
The husband committed suicide due to wife's illicit relationship Haryana News
The husband committed suicide due to wife's illicit relationship Haryana News

Haryana News: 7 ਸਾਲ ਪਹਿਲਾਂ ਹੋਇਆ ਸੀ ਵਿਆਹ

The husband committed suicide due to wife's illicit relationship Haryana News: ਹਰਿਆਣਾ ਦੇ ਕਰਨਾਲ ਦੇ ਅਰਜੁਨ ਗੇਟ ਵਾਲਮੀਕਿ ਬਸਤੀ ਵਿਚ ਪਤਨੀ ਤੋਂ ਤੰਗ ਆ ਕੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਪਤਨੀ 'ਤੇ ਕਿਸੇ ਹੋਰ ਨੌਜਵਾਨ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਦੇਵਸ਼ਰਨ (27) ਦੇ ਭਰਾ ਕਾਲੀਚਰਨ ਨੇ ਦੱਸਿਆ ਕਿ ਯੂਪੀ ਦੇ ਪਿੰਡ ਗੁੜਗਾਓਂ ਦਾ ਰਹਿਣ ਵਾਲਾ ਉਸ ਦਾ ਭਰਾ ਬੇਲਦਾਰੀ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ: Lok Sabha Election 2024: ਡਿਊਟੀ 'ਤੇ ਤਾਇਨਾਤ CRPF ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ  

ਵੀਰਵਾਰ ਦੇਰ ਸ਼ਾਮ ਉਸ ਦੇ ਭਰਾ ਨੇ ਆਪਣੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੇਰ ਰਾਤ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੇ ਆਪਣੇ ਭਰਾ ਨੂੰ ਲਟਕਦਾ ਦੇਖਿਆ। ਜਿਸ ਤੋਂ ਬਾਅਦ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਕਾਲੀਚਰਨ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦਾ ਵਿਆਹ ਕਰੀਬ 7 ਸਾਲ ਪਹਿਲਾਂ ਯੂਪੀ ਦੇ ਬਦਾਯੂੰ ਜ਼ਿਲ੍ਹੇ ਦੀ ਰਹਿਣ ਵਾਲੀ ਰਿੰਕੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ 2 ਬੱਚੇ ਹਨ। ਜਿਸ ਵਿੱਚ ਇੱਕ ਲੜਕੀ ਸਾਕਸ਼ੀ ਜਿਸਦੀ ਉਮਰ 3 ਸਾਲ ਹੈ ਅਤੇ ਇੱਕ ਲੜਕਾ ਗੋਲੂ ਜਿਸਦੀ ਉਮਰ ਡੇਢ ਸਾਲ ਹੈ।

ਇਹ ਵੀ ਪੜ੍ਹੋ: Punjab News: ਜਿਹੜਾ BJP 'ਚ ਜਾਂਦਾ, ਉਸ ਦਾ DNA ਚੈੱਕ ਕਰਵਾਉਣਾ ਚਾਹੀਦਾ- ਸੁਖਬੀਰ ਬਾਦਲ

ਕਾਲੀ ਚਰਨ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਤਨੀ ਦੇ ਗੁਆਂਢ ਦੇ ਇਕ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਇਸ ਦੌਰਾਨ ਉਸ ਦੇ ਭਰਾ ਅਤੇ ਅਸੀਂ ਸਾਰੇ ਪਰਿਵਾਰ ਨੇ ਉਸ ਦੀ ਪਤਨੀ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ। ਜਿਸ ਕਾਰਨ ਉਸ ਦਾ ਭਰਾ ਦੇਵਸ਼ਰਨ ਤਣਾਅ ਵਿਚ ਰਹਿਣ ਲੱਗਾ ਅਤੇ ਸ਼ਰਾਬ ਪੀਣ ਲੱਗ ਪਿਆ ਪਰ ਉਸ ਦੀ ਪਤਨੀ 'ਤੇ ਕੋਈ ਅਸਰ ਨਹੀਂ ਹੋਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੀੜਤ ਪਰਿਵਾਰ ਨੇ ਦੱਸਿਆ ਕਿ 10 ਦਿਨ ਪਹਿਲਾਂ ਉਸ ਦੇ ਭਰਾ ਦੀ ਪਤਨੀ ਛੋਟੇ ਬੇਟੇ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਜਦੋਂਕਿ ਲੜਕੀ ਦੇਵਸ਼ਰਨ ਕੋਲ ਰਹਿ ਗਈ ਸੀ। ਇਸ ਦੌਰਾਨ ਉਸ ਦੇ ਭਰਾ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਵਾਪਸ ਆਉਣ ਲਈ ਕਿਹਾ ਪਰ ਉਸ ਦੀ ਪਤਨੀ ਨੇ ਕਿਹਾ ਕਿ ਹੁਣ ਉਹ ਵਾਪਸ ਨਹੀਂ ਆਵੇਗੀ। ਹੁਣ ਉਹ ਤਲਾਕ ਲੈ ਲਵੇਗੀ। ਇਸ ਕਾਰਨ ਉਸ ਦੇ ਭਰਾ ਨੇ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ।

(For more Punjabi news apart from The husband committed suicide due to wife's illicit relationship Haryana News, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement